Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਲਦੀ ਹੀ ਮੁਰਗੇ-ਮੁਰਗੀਆਂ ਬੰਦੇ ਜਿੱਡੇ ਹੋਏ ਲਿਓ

Posted on November 29th, 2014

ਕੈਲਗਰੀ- ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ 100 ਫੀਸਦੀ ਸੱਚਾ ਹੈ, ਜਿਸ ਤਰ੍ਹਾਂ ਦਿਨ-ਪ੍ਰਤੀਦਿਨ ਪੋਲਟਰੀ ਫਾਰਮਿੰਗ ਵਿਕਸਿਤ ਹੋ ਰਹੀ ਹੈ। ਜੇਕਰ ਇਸ ਤਰ੍ਹਾਂ ਹੀ ਚੱਲਦੀ ਰਹੀ ਤਾਂ ਇਕ ਦਿਨ ਆਵੇਗਾ ਜਦੋਂ ਚਿਕਨ ਦੀ ਗਿਣਤੀ ਅਤੇ ਆਕਾਰ ਇਨਸਾਨਾਂ ਦੀ ਗਿਣਤੀ ਅਤੇ ਆਕਾਰ ਦੇ ਬਰਾਬਰ ਹੋਵੇਗਾ। ਅਲਬਰਟਾ ਯੂਨੀਵਰਸਿਟੀ ‘ਚ ਕੀਤੀ ਗਈ ਖੋਜ ਅਨੁਸਾਰ ਉਨ੍ਹਾਂ ਨੇ ਪਾਇਆ ਕਿ 1957 ‘ਚ ਜਿਥੇ ਚਿਕਨ ਦਾ ਭਾਰ ਸਿਰਫ 0.9 ਕਿਲੋਗ੍ਰਾਮ ਹੁੰਦਾ ਸੀ, ਉਥੇ ਹੀ 2005 ‘ਚ ਆਉਂਦੇ-ਆਉਂਦੇ ਚਿਕਨ ਦਾ ਆਕਾਰ ਵਧ ਕੇ 4 ਕਿਲੋਗ੍ਰਾਮ ਹੋ ਗਿਆ ਹੈ। 

ਖੋਜੀਆਂ ਨੂੰ ਅਨੁਸਾਰ ਹੈ ਕਿ ਇਸ ਲਿਹਾਜ ਨਾਲ ਸ਼ਤਾਬਦੀ ਦੇ ਆਖਿਰ ਤੱਕ ਇਕ ਚਿਕਨ ਦਾ ਆਕਾਰ ਮਨੁੱਖ ਦੇ ਆਕਾਰ ਦੇ ਬਰਾਬਰ ਹੋਵੇਗਾ। ਜੇਕਰ ਗਿਣਤੀ ਦੇ ਆਧਾਰ ‘ਤੇ ਗੱਲ ਕੀਤੀ ਜਾਵੇ ਤਾਂ ਇਹ ਵੀ ਚਿਕਨ ਦੀ ਗਿਣਤੀ ‘ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਖੋਜੀਆਂ ਦਾ ਮੰਨਣਾ ਹੈ ਕਿ ਜਿਸ ਰਫਤਾਰ ਨਾਲ ਚਿਕਨ ‘ਚ ਵਾਧਾ ਹੋ ਰਿਹਾ ਹੈ, ਉਸ ਤੋਂ ਇਹ ਲੱਗਦਾ ਹੈ ਕਿ ਸ਼ਤਾਬਦੀ ਦੇ ਆਖਿਰ ਤੱਕ ਚਿਕਨ ਤੁਰਕੀ ਦੀ ਜਨਸੰਖਿਆ ਨੂੰ ਪਿਛੇ ਛੱਡਦੇ ਹੋਏ ਯੂਰਪ ਦੀ ਜਨਸੰਖਿਆ ਦੀ ਬਰਾਬਰੀ ਕਰ ਲਵੇਗਾ। ਇਕ ਸਵਾਲ ਜੋ ਬਹੁਤ ਮਹੱਤਵਪੂਰਨ ਹੈ ਉਹ ਇਹ ਹੈ ਕਿ ਜਦੋਂ ਮਨੁੱਖ ਦੇ ਆਕਾਰ ਦਾ ਕਿ ਚਿਕਨ ਹੋਵੇਗਾ ਤਾਂ ਇਸ ਦੁਨੀਆ ਦਾ ਕੀ ਹੋਵੇਗਾ।



Archive

RECENT STORIES