Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਾਈਕ੍ਰੋਸਾਫਟ ਹੁਣ ਨੋਕੀਆ ਬਰਾਂਡ ਖਤਮ ਕਰੇਗੀ

Posted on November 27th, 2014


ਨਵੀਂ ਦਿੱਲੀ- ਇਕ ਸਮਾਂ ਮੋਬਾਈਲ ਹੈਂਡਸੇਟ ਬਾਜ਼ਾਰ ‘ਚ ਇਕ ਅਰਸਾ ਰਾਜ ਕਰਨ ਵਾਲੀ ਕੰਪਨੀ ਨੋਕੀਆ ਦਾ ਨਾਮ ਅਗਲੇ ਕੁਝ ਮਹੀਨਿਆਂ ‘ਚ ਪੂਰੀ ਤਰ੍ਹਾਂ ਮਿਟ ਜਾਵੇਗਾ। ਨੋਕੀਆ ਨੂੰ ਖਰੀਦਣ ਵਾਲੀ ਕੰਪਨੀ ਮਾਈਕ੍ਰੋਸਾਫਟ ਹੌਲੀ-ਹੌਲੀ ਆਪਣੇ ਨਾਮ ਨਾਲ ਹੈਂਡਸੇਟ ਲਿਆਵੇਗੀ। ਇਸ ਅਮਰੀਕੀ ਕੰਪਨੀ ਨੇ ਬਗੈਰ ਨੋਕੀਆ ਦੇ ਨਾਮ ਵਾਲਾ ਪਹਿਲਾ ਹੈਂਡਸੇਟ ਕੱਲ੍ਹ ਭਾਰਤੀ ਬਾਜ਼ਾਰ ‘ਚ ਪੇਸ਼ ਕੀਤਾ ਹੈ। ਲੂਮੀਆ 535 ਨਾਮ ਨਾਲ ਲਾਂਚ ਇਸ ਹੈਂਡਸੇਟ ਦੀ ਕੀਮਤ 9199 ਰੁਪਏ ਤੈਅ ਕੀਤੀ ਗਈ ਹੈ।

ਮਾਈਕ੍ਰੋਸਾਫਟ ਮੋਬਾਈਲਸ ਦੀ ਸਬਸਡਿਅਰੀ ਕੰਪਨੀ ਨੋਕੀਆ ਇੰਡੀਆ ਸੇਲਸ ਦੇ ਐਮ ਡੀ ਅਜੇ ਮੇਹਤਾ ਨੇ ਦਸਿਆ, ‘ਨੋਕੀਆ ਬਰਾਂਡ ਨੂੰ ਖਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਸੀਂ ਹੌਲੀ-ਹੌਲੀ ਦੁਕਾਨਾਂ ਤੇ ਸ਼ੋਅਰੂਮ ਤੋਂ ਨੋਕੀਆ ਨੂੰ ਹਟਾ ਕੇ ਮਾਈਕ੍ਰੋਸਾਫਟ ਨੂੰ ਮੋਬਾਈਲ ਹੈਂਡਸੇਟ ਬਰਾਂਡ ਦੇ ਤੌਰ ‘ਤੇ ਸਥਾਪਤ ਕਰਨਾ ਸ਼ੁਰੂ ਕਰ ਚੁੱਕੇ ਹਾਂ। ਲੂਮੀਆ 535 ਦੇ ਬਾਅਦ ਕੰਪਨੀ ਇਸ ਸ਼੍ਰੇਣੀ ਦੇ ਹੋਰ ਕਈ ਉਤਪਾਦ ਬਾਜ਼ਾਰ ‘ਚ ਲਾਂਚ ਕਰੇਗੀ। ਕੰਪਨੀ ਆਪਣੀ ਮਾਰਕਟਿੰਗ ‘ਚ ਇਸ ਲਿਹਾਜ਼ ਨਾਲ ਬਦਲਾਅ ਕਰਨਾ ਸ਼ੁਰੂ ਕਰ ਚੁੱਕੀ ਹੈ।’



Archive

RECENT STORIES