Posted on November 21st, 2014

ਨਵੀਂ ਦਿੱਲੀ- ਦਿੱਲੀ 'ਚ ਚਲ ਰਹੀ ਵਿਸ਼ਵ ਹਿੰਦੂ ਕਾਂਗਰਸ 'ਚ ਅੱਜ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਅਸ਼ੋਕ ਸਿੰਘਲ ਨੇ ਵਿਵਾਦਮਈ ਬਿਆਨ ਦਿਤਾ ਹੈ। ਸਿੰਘਲ ਨੇ ਪ੍ਰੋਗਰਾਮ ਦੌਰਾਨ ਕਿਹਾ ਕਿ ਦਿੱਲੀ 'ਚ 800 ਸਾਲਾਂ ਬਾਅਦ ਹਿੰਦੂ ਸਰਕਾਰ ਬਣੀ ਹੈ। ਉਨ੍ਹਾਂ ਕਿਹਾ ਕਿ ਪ੍ਰਿਥਵੀਰਾਜ ਚੌਹਾਨ ਤੋਂ ਬਾਅਦ ਪਹਿਲੀ ਵਾਰੀ ਹਿੰਦੂਆਂ ਦੇ ਹੱਥ 'ਚ ਸੱਤਾ ਆਈ ਹੈ। ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ 'ਚ ਤਿੰਨ ਦਿਨਾਂ ਦੀ ਵਿਸ਼ਵ ਹਿੰਦੂ ਕਾਂਗਰਸ ਚਲ ਰਹੀ ਹੈ ਜਿਸ 'ਚ 40 ਦੇਸ਼ਾਂ ਦੇ ਲਗਭਗ 1500 ਪ੍ਰਤੀਨਿਧ ਹਿੱਸਾ ਲੈ ਰਹੇ ਹਨ।
ਸਿੰਘਲ ਨੇ ਇਸ ਮੌਕੇ ਕਿਹਾ ਕਿ ਵੀ.ਐਚ.ਪੀ. ਦਾ ਉਦੇਸ਼ ਨਿਡਰ ਅਜੇਤੂ ਹਿੰਦੂ ਬਣਾਉਣਾ ਹੈ। ਉਨ੍ਹਾਂ ਕਿਹਾ, ''ਜਦੋਂ ਸਾਡੇ ਕਾਰਕੁਨ ਰਾਮ ਜਨਮਭੂਮੀ ਵਲ ਆਏ, ਮੁਲਾਇਮ ਯਾਦਵ ਨੇ ਕਿਹਾ ਸੀ ਕਿ ਜੋ ਆਏਗਾ ਉਹ ਆਖ਼ਰੀ ਵਾਰੀ ਆਵੇਗਾ। ਫਿਰ ਵੀ 5 ਲੱਖ ਤੋਂ ਜ਼ਿਆਦਾ ਹਿੰਦੂ ਉਥੇ ਆਏ 7 ਥਾਵਾਂ 'ਤੇ ਉਨ੍ਹਾਂ ਨੂੰ ਰੋਕਿਆ ਗਿਆ। ਅਖ਼ੀਰ 60 ਹਜ਼ਾਰ ਲੋਕ ਉਥੇ ਪੁੱਜੇ ਅਤੇ ਝੰਡੇ ਗੱਡ ਦਿਤੇ। ਹਿੰਦੂ ਸਮਾਜ ਦੁਨੀਆਂ ਬਦਲੇਗਾ ਅਤੇ ਅਸ਼ਾਂਤੀ ਨੂੰ ਖ਼ਤਮ ਕਰੇਗਾ।''
ਕੇਂਦਰੀ ਵਿਦਿਆਲਿਆਂ 'ਚ ਜਰਮਨ ਭਾਸ਼ਾ ਦੀ ਥਾਂ 'ਤੇ ਸੰਸਕ੍ਰਿਤ ਪੜ੍ਹਾਉਣ 'ਤੇ ਪੈਦਾ ਵਿਵਾਦ ਬਾਰੇ ਬੋਲਦਿਆਂ ਸਿੰਘਲ ਨੇ ਕਿਹਾ ਕਿ ਸੰਸਕ੍ਰਿਤ ਦੀ ਪੜ੍ਹਾਈ ਨੂੰ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ। ਅਸ਼ੋਕ ਸਿੰਘਲ ਤੋਂ ਪਹਿਲਾਂ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਦੁਨੀਆਂ ਨੂੰ ਸਿਖਾਉਣ ਦਾ ਕੰਮ ਹਿੰਦੂਆਂ ਨੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਚੰਗਾ ਸੱਚਾ ਹਿੰਦੂ ਬਣ ਕੇ ਅਸੀਂ ਸਿਰਫ਼ ਦੁਨੀਆ ਵੱਲ ਵੇਖਾਂਗੇ ਤਾਂ ਕੰਮ ਹੋ ਜਾਵੇਗਾ, ਇਸ ਲਈ ਸਾਨੂੰ ਵਿਚਾਰ ਕਰਨਾ ਹੈ ਕਿ ਅਸੀਂ ਕਿੱਥੇ ਹਾਂ ਅਤੇ ਸਾਨੂੰ ਕਿੱਥੇ ਜਾਣਾ ਹੈ।
ਇਸ ਮੌਕੇ ਵਿਸ਼ਵ ਹਿੰਦੂ ਕਾਂਗਰਸ ਦੇ ਬੁਲਾਰੇ ਸੁਸ਼ੀਲ ਪੰਡਿਤ ਨੇ ਕਿਹਾ ਕਿ ਵਿਸ਼ਵ ਹਿੰਦੂ ਮਹਾਂਸੰਮੇਲਨ 23 ਨਵੰਬਰ ਤਕ ਚੱਲੇਗਾ ਜੋ 'ਅਸੀਂ ਸਾਰੇ ਨਾਲ ਮਿਲ ਕੇ ਚਲੀਏ, ਅਸੀਂ ਸਾਰੇ ਨਾਲ ਮਿਲ ਕੇ ਸੋਚੀਏ' ਦੀ ਸੋਚ 'ਤੇ ਅਧਾਰਤ ਹੈ। (ਏਜੰਸੀਆਂ)

Posted on September 9th, 2026

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026