Posted on November 12th, 2014

ਨਵੀਂ ਦਿੱਲੀ- ਇੱਕ ਪਾਸੇ ਜਿੱਥੇ ਮੁੰਬਈ ਵਿੱਚ ਰਾਜਨੀਤਕ ਸ਼ਕਤੀ ਪ੍ਰਦਰਸ਼ਨ ਜਾਰੀ ਹੈ, ਉਥੇ ਦੂਜੇ ਪਾਸੇ ਦਿੱਲੀ ਵਿੱਚ ਮੌਨ ਯੁੱਧ ਹੋ ਰਿਹਾ ਹੈ, ਜਿੱਥੇ ਵਿਧਾਨ ਸਭਾ ਚੋਣਾਂ ਜਨਵਰੀ-ਫਰਵਰੀ ਵਿੱਚ ਹੋਣੀਆਂ ਹਨ। ਆਮ ਆਦਮੀ ਪਾਰਟੀ (ਆਪ) ਦੀ ਲੀਡਰਸ਼ਿਪ ਮੌਜੂਦਾ ਸਥਿਤੀ ਵਿੱਚ ਕਾਫੀ ਝਟਕੇ ਖਾ ਰਹੀ ਹੈ ਅਤੇ ਉਸ ਨੂੰ ਲੋਕਾਂ ਦਾ ਸਮਰਥਨ ਘੱਟ ਰਿਹਾ ਹੈ। ਆਮ ਆਦਮੀ ਪਾਰਟੀ ਨੇ ਦਸੰਬਰ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਹਰਾਇਆ ਸੀ ਅਤੇ ਭਾਜਪਾ ਨੂੰ ਸਰਕਾਰ ਬਣਾਉਣ ਤੋਂ ਰੋਕਿਆ ਸੀ।
‘ਆਪ' ਅਤੇ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਚੋਣਾਂ ਦੋਬਾਰਾ ਲੜਨ ਲਈ ਮਿਲਦੇ ਦਾਨ ਵਿੱਚ ਭਾਰੀ ਕਮੀ ਤੋਂ ਬਹੁਤ ਚਿੰਤਤ ਹਨ। ਅਰਵਿੰਦ ਕੇਜਰੀਵਾਲ ਦੀ ਪਾਰਟੀ ‘ਆਪ’ ਨੂੰ ਲੋਕਾਂ ਦਾ ਸਮਰਥਨ ਇਸ ਕਦਰ ਘਟ ਰਿਹਾ ਹੈ ਕਿ ਉਸ ਨੂੰ ਇਸ ਸਾਲ ਅਕਤੂਬਰ ਮਹੀਨੇ ਵਿੱਚ ਕੇਵਲ 465 ਦਾਨ-ਦਾਤਿਆਂ ਵੱਲੋਂ ਸਿਰਫ 7.55 ਲੱਖ ਰੁਪਏ ਪ੍ਰਾਪਤ ਹੋਏ, ਜਦ ਕਿ ਅਪ੍ਰੈਲ ਮਹੀਨੇ ਵਿੱਚ ਇਸ ਨੂੰ 12.52 ਕਰੋੜ ਰੁਪਏ ਦਾ ਦਾਨ ਮਿਲਿਆ ਸੀ।
ਇਸ ਵਿੱਚ ਸ਼ੱਕ ਨਹੀਂ ਕਿ ਪਿਛਲੇ 10 ਮਹੀਨਿਆਂ ਦੌਰਾਨ ‘ਆਪ’ ਨੂੰ ਮਿਲਣ ਵਾਲੀ ਦਾਨ ਦੀ ਰਕਮ 34.35 ਕਰੋੜ ਰੁਪਏ ਤੱਕ ਰਹੀ ਅਤੇ ਲਗਭਗ ਇੱਕ ਲੱਖ ਲੋਕ ਉਸ ਨੂੰ ਦਾਨ ਭੇਜ ਰਹੇ ਹਨ, ਪਰ ਮਈ ਵਿੱਚ ਜਦ ਤੋਂ ਮੋਦੀ ਸਰਕਾਰ ਕੇਂਦਰ ਵਿੱਚ ਬਣੀ ਹੈ, ‘ਆਪ’ ਦਾ ਕਿਸਮਤ ਵਿਗੜਨੀ ਸ਼ੁਰੂ ਹੋ ਗਈ। ਅੰਕੜੇ ਅਲੱਗ ਹੀ ਕਹਾਣੀ ਦੱਸਦੇ ਹਨ। ਜੁਲਾਈ ਮਹੀਨੇ ਵਿੱਚ ‘ਆਪḔ ਨੂੰ 57.30 ਲੱਖ ਰੁਪਏ ਦਾਨ ਮਿਲਿਆ। ਅਗਸਤ ਵਿੱਚ ਇਹ ਰਕਮ ਘਟ ਕੇ 19.74 ਲੱਖ ਰੁਪਏ ਹੋ ਗਈ। ਕੇਜਰੀਵਾਲ ਦੀ ਅਪੀਲ ਬੇਅਸਰ ਹੋ ਗਈ ਤੇ ਸਤੰਬਰ ਵਿੱਚ ਇਹ ਰਾਸ਼ੀ ਘਟ ਕੇ 8.16 ਲੱਖ ਰੁਪਏ ਹੋ ਗਈ। ਅਕਤੂਬਰ ਵਿੱਚ ਵੀ ਇਹ ਰਾਸ਼ੀ ਘਟਦੀ ਗਈ ਅਤੇ ਪਾਰਟੀ ਨੂੰ ਸਿਰਫ 7.55 ਲੱਖ ਰੁਪਏ ਮਿਲੇ।
ਦਾਨ ਦੀ ਰਾਸ਼ੀ ਤੇ ਪਾਰਟੀ ਦਾ ਸਮਰਥਨ ਆਧਾਰ ਘਟਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਦ ਸੰਪਰਕ ਕੀਤਾ ਗਿਆ ਤਾਂ ਕੋਈ ਵੀ ਨੇਤਾ ‘ਆਪ’ ਦੀ ਇਸ ਸਥਿਤੀ Ḕਤੇ ਟਿੱਪਣੀ ਕਰਨ ਲਈ ਤਿਆਰ ਨਹੀਂ ਹੋਇਆ। ਇੱਕ ਸੀਨੀਅਰ ਨੇਤਾ ਨੇ ਸਵੀਕਾਰ ਕੀਤਾ ਕਿ ‘ਆਪ’ ਮੌਜੂਦਾ ਵਿੱਤੀ ਸਮਰਥਨ ਦੀ ਸਥਿਤੀ ਜਾਰੀ ਰਹਿਣ ‘ਤੇ ਦਿੱਲੀ ਵਿੱਚ ਚੋਣ ਪ੍ਰਚਾਰ ਮੁਹਿੰਮ ਅਤੇ ਰੈਲੀਆਂ ਕਰਨ ਵਿੱਚ ਸਮਰੱਥ ਨਹੀਂ ਹੋਵੇਗੀ। ‘ਆਪ’ ਨੇਤਾਵਾਂ ਨੇ ਭਰੋਸਾ ਪ੍ਰਗਟਾਇਆ ਕਿ ਇੱਕ ਵਾਰ ਚੋਣਾਂ ਦਾ ਐਲਾਨ ਹੋ ਜਾਣ ‘ਤੇ ਪਾਰਟੀ ਵੱਡੇ ਪੱਧਰ ‘ਤੇ ਵਾਪਸੀ ਕਰੇਗੀ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026