Posted on November 11th, 2014

ਚੰਡੀਗੜ੍ਹ- ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐਸ ਐਸ) ਪੰਜਾਬ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਇਸ ਕੰਮ ਲਈ ਸਮਾਜ ਭਲਾਈ ਦੇ ਮਾਧਿਅਮ ਰਾਹੀਂ ਲੋਕਾਂ ਨਾਲ ਰਾਬਤਾ ਬਣਾਉਣ ਲਈ 20 ਤੋਂ ਵੱਧ ਮੁਹਰੈਲ ਜਥੇਬੰਦੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਵਿਰੋਧੀ ਧਿਰ ਕਾਂਗਰਸ ਨੂੰ ਇਸ ਗੱਲ ਤੋਂ ਕਾਫੀ ਮਾਯੂਸੀ ਹੋ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਆਰ ਐਸ ਐਸ ਸਿਆਸੀ ਪਿੜ ਵਿੱਚ ਸਰਗਰਮ ਹੋ ਰਹੀ ਹੈ। ਲੋਕਾਂ ਅੰਦਰ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਖਿਲਾਫ ਭਾਵਨਾ ਪ੍ਰਬਲ ਹੁੰਦੀ ਜਾ ਰਹੀ ਹੈ ਅਤੇ ਕਾਂਗਰਸ ਇਸ ਦਾ ਫਾਇਦਾ ਉਠਾਉਣ ’ਚ ਨਾਕਾਮ ਸਾਬਤ ਹੋ ਰਹੀ ਹੈ ਤਾਂ ਆਰ ਐਸ ਐਸ ਚੁਪ-ਚਪੀਤੇ ਸਿਆਸੀ ਖਲਾਅ ਭਰਨ ਦੇ ਯਤਨਾਂ ਵਿੱਚ ਜੁਟੀ ਹੋਈ ਹੈ। ਮਿਸ਼ਨ 2017 ਨੂੰ ਧਿਆਨ ਵਿੱਚ ਰੱਖ ਕੇ ਭਾਜਪਾ ਨੇ ਸਮਾਜਕ ਸੰਸਥਾਵਾਂ ਰਾਹੀਂ ਲੋਕ ਰਾਬਤੇ ਦੀ ਆਪਣੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ।
ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਇਸ ਸਾਲ ਹੁਣ ਤੱਕ ਚਾਰ ਵਾਰ ਪੰਜਾਬ ਦਾ ਦੌਰਾ ਕਰ ਚੁੱਕੇ ਹਨ। ਪਿੱਛੇ ਜਿਹੇ ਦੋਰਾਹਾ ਵਿਖੇ ਆਰ ਐਸ ਐਸ ਦੀ ਅਖਿਲ ਭਾਰਤੀ ਬੈਠਕ ਕੀਤੀ ਗਈ ਸੀ ਅਤੇ ਇਸ ਤੋਂ ਪਹਿਲਾਂ ਮਈ ਮਹੀਨੇ ਮਾਨਸਾ ’ਚ 20 ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ ਸੀ। ਭਾਗਵਤ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਨਾਲ ਵੀ ਬੰਦ ਕਮਰਾ ਮੁਲਾਕਾਤ ਕੀਤੀ ਸੀ। ਪਿਛਲੇ ਮਹੀਨੇ ਸੀਨੀਅਰ ਭਾਜਪਾ ਨੇਤਾ ਐਲ.ਕੇ. ਅਡਵਾਨੀ ਵੀ ਡੇਰਾ ਮੁਖੀ ਗੁਰਿੰਦਰ ਸਿੰਘ ਨੂੰ ਮਿਲਣ ਆਏ ਸਨ। ਆਰ ਐਸ ਐਸ ਦੇ ਇਕ ਸੀਨੀਅਰ ਅਹੁਦੇਦਾਰ ਨੇ ਇਨ੍ਹਾਂ ਮੁਲਾਕਾਤਾਂ ਦਾ ਇਕਬਾਲ ਕਰਦਿਆਂ ਕਿਹਾ ਕਿ ਫਿਰਕੂ ਸਦਭਾਵਨਾ ਕਾਇਮ ਰੱਖਣ ਅਤੇ ਸਮਾਜ ਭਲਾਈ ਦਾ ਕੰਮ ਜਾਰੀ ਰੱਖਣ ਦੇ ਮੰਤਵ ਨਾਲ ਹੀ ਇਹ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ।
ਸੂਤਰਾਂ ਨੇ ਦੱਸਿਆ ਕਿ ਆਰ ਐਸ ਐਸ ਵਰਕਰਾਂ ਵੱਲੋਂ ਦਸਵੀਂ ਤੋਂ ਬਾਅਦ ਵਜ਼ੀਫਾ ਆਦਿ ਸਮਾਜ ਭਲਾਈ ਸਕੀਮਾਂ ਰਾਹੀਂ ਮਾਝਾ ਤੇ ਦੋਆਬਾ ਖੇਤਰ ਵਿੱਚ ਕੁਝ ਹੋਰ ਡੇਰਿਆਂ ਨਾਲ ਸਾਂਝ ਪਾ ਰਹੇ ਹਨ। ਆਰ ਐਸ ਐਸ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਉਨ੍ਹਾਂ ਖੇਤਰਾਂ ਵਿੱਚ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਜੋ ਇਸ ਸਮੇਂ ਨਸ਼ਿਆਂ ਅਤੇ ਬੇਕਾਰੀ ਦੀ ਮਾਰ ਹੇਠ ਆਏ ਹੋਏ ਹਨ। ਸਮੁੱਚਾ ਪ੍ਰਾਂਤ ਛੇ ਵਿਭਾਗਾਂ ਵਿੱਚ ਵੰਡਿਆ ਗਿਆ ਹੈ। ਮੁਹਾਲੀ, ਪਟਿਆਲਾ, ਫਤਹਿਗੜ੍ਹ ਸਾਹਿਬ, ਬਰਨਾਲਾ, ਬਠਿੰਡਾ ਅਤੇ ਮੋਗਾ ਵਿੱਚ ਆਰ ਐਸ ਐਸ ਦੀ ਨਵੀਂ ਪੈਂਠ ਜਮਾਈ ਜਾ ਰਹੀ ਹੈ। ਰਾਸ਼ਟਰੀ ਸਿੱਖ ਸੰਗਤ ਨੂੰ ਮੁੜ ਸਰਗਰਮ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਵਿਦਿਆਰਥੀ ਵਿੰਗ ਏ ਬੀ ਵੀ ਪੀ ਅਤੇ ਭਾਰਤੀ ਮਜ਼ਦੂਰ ਸੰਘ, ਸੇਵਾ ਭਾਰਤੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਜਿਹੀਆਂ ਜਥੇਬੰਦੀਆਂ ’ਚ ਨਵੀਂ ਰੂਹ ਫੂਕਣ ਦੇ ਯਤਨ ਹੋ ਰਹੇ ਹਨ। ਇਸ ਵੇਲੇ ਪੰਜਾਬ ਵਿੱਚ ਆਰਐਸਐਸ ਦੀਆਂ 630 ਸ਼ਾਖਾਵਾਂ ਹਨ ਅਤੇ ਪੇਂਡੂ ਤੇ ਨੀਮ ਸ਼ਹਿਰੀ ਖੇਤਰਾਂ ਵਿੱਚ 200 ਹੋਰ ਸ਼ਾਖਾਵਾਂ ਕਾਇਮ ਕੀਤੀਆਂ ਜਾ ਰਹੀਆਂ ਹਨ। ਅਹੁਦੇਦਾਰ ਮੁਤਾਬਕ ਆਰ ਐਸ ਐਸ ਦੀ ਮੁਹਿੰਮ ਨੂੰ ਰਾਜ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਸੰਘ ਚਾਲਕ: ਬ੍ਰਜ ਭੂਸ਼ਨ ਬੇਦੀ, ਪ੍ਰਾਂਤ ਕਾਰਿਯਵਾਹਾ: ਮੁਨੀਸ਼ਵਰ (ਭਾਜਪਾ ਤੇ ਆਰਐਸਐਸ ਵਿਚਕਾਰ ਸੰਯੋਜਕ), ਸਹਿ ਪ੍ਰਾਂਤ ਕਾਰਯਵਾਹਾ: ਅੰਮ੍ਰਿਤ ਸਾਗਰ ਜੈਨ, ਸਰੀਰਿਕ ਪ੍ਰਮੁਖ: ਵਿਨੈ, ਬੌਧਿਕ ਪ੍ਰਮੁੱਖ: ਵਿਜੈ ਸਿੰਘ, ਪ੍ਰਾਂਤ ਪ੍ਰਚਾਰਕ: ਵਿਸ਼ਾਲ ਤੇ ਕਿਸ਼ੋਰ, ਪ੍ਰਾਂਤ ਸੰਪਰਕ ਪ੍ਰਮੁੱਖ: ਰਾਮ ਲਾਲ ਗੁਪਤਾ।
ਪੰਜਾਬ ਵਿੱਚ ਸੰਘ ਨੂੰ ਸੱਤ ਵਿਭਾਗਾਂ ਵਿੱਚ ਵੰਡਿਆ ਗਿਆ ਹੈ, ਜੋ ਇਸ ਪ੍ਰਕਾਰ ਹਨ: ਪਟਿਆਲਾ ਵਿਭਾਗ (ਚੰਡੀਗੜ੍ਹ, ਮੁਹਾਲੀ, ਪਟਿਆਲਾ, ਰੋਪੜ ਤੇ ਫਤਹਿਗੜ੍ਹ ਸਾਹਿਬ); ਅੰਮ੍ਰਿਤਸਰ ਵਿਭਾਗ (ਗੁਰਦਾਸਪੁਰ, ਬਟਾਲਾ ਤੇ ਅੰਮ੍ਰਿਤਸਰ); ਬਠਿੰਡਾ ਵਿਭਾਗ (ਬਰਨਾਲਾ, ਬਠਿੰਡਾ ਤੇ ਮਾਨਸਾ); ਲੁਧਿਆਣਾ ਵਿਭਾਗ (ਮਾਲੇਰਕੋਟਲਾ, ਲੁਧਿਆਣਾ, ਸੰਗਰੂਰ ਤੇ ਮੋਗਾ); ਫਿਰੋਜ਼ਪੁਰ ਵਿਭਾਗ ਅਬੋਹਰ, ਫਿਰੋਜ਼ਪੁਰ, ਫਾਜ਼ਿਲਕਾ); ਪਠਾਨਕੋਟ ਵਿਭਾਗ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026