Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਖਾਲਸਾ ਦੀਵਾਨ ਸੁਸਾਇਟੀ ਦੇ ਖੇਡ ਮੇਲੇ ਨਾਲ ਵੈਨਕੂਵਰ 'ਚ ਕਬੱਡੀ ਸੀਜ਼ਨ ਆਰੰਭ

Posted on May 20th, 2013

<p>ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਖੇਡ ਮੇਲੇ ਦਾ ਦ੍ਰਿਸ਼ (Picture: Tara Gill)<br></p>

ਵੈਨਕੂਵਰ (ਗੁਰਪ੍ਰੀਤ ਸਿੰਘ ਸਹੋਤਾ)- ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਹਰ ਸਾਲ ਵਿਕਟੋਰੀਆ ਡੇਅ ਲੌਂਗ ਵੀਕਐਂਡ 'ਤੇ ਸਥਾਨਕ ਪਾਰਕ 'ਚ ਕਰਵਾਏ ਜਾਂਦੇ ਸਲਾਨਾ ਖੇਡ ਮੇਲੇ ਨਾਲ ਬੀ ਸੀ ਵਿੱਚ ਕਬੱਡੀ ਸੀਜ਼ਨ ਦਾ ਆਰੰਭ ਹੋ ਗਿਆ ਹੈ। ਬੱਬਰ ਸ਼ਹੀਦਾਂ ਦੀ ਯਾਦ 'ਚ ਕਰਵਾਏ ਗਏ ਇਸ ਦੋ ਦਿਨਾਂ ਖੇਡ ਮੇਲੇ ਦੌਰਾਨ ਕਬੱਡੀ ਤੋਂ ਇਲਾਵਾ, ਕੁਸ਼ਤੀਆਂ, ਵਾਲੀਬਾਲ, ਰੱਸਾਕਸ਼ੀ, ਸੌਕਰ ਅਤੇ ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਪੰਜਾਬ ਅਤੇ ਅਮਰੀਕਾ ਤੋਂ ਆਏ ਖਿਡਾਰੀਆਂ ਤੋਂ ਇਲਾਵਾ ਸਥਾਨਕ ਕਬੱਡੀ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਨਾਲ ਆਏ ਹੋਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਦਰਸ਼ਕਾਂ ਨੇ ਇਕਬਾਲ ਗਾਲਿਬ ਦੀ ਕੁਮੈਂਟਰੀ ਦੇ ਨਾਲ ਫਸਵੇਂ ਮੈਚਾਂ ਦਾ ਭਰਪੂਰ ਆਨੰਦ ਮਾਣਿਆ। ਕਬੱਡੀ ਦਾ ਫਾਈਨਲ ਮੈਚ ਵੈਨਕੂਵਰ ਕਬੱਡੀ ਕਲੱਬ ਅਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਵਿਚਾਲੇ ਹੋਇਆ। ਬਹੁਤ ਹੀ ਦਿਲਚਸਪ ਮੈਚ ਦੌਰਾਨ ਸ਼ਹੀਦ ਭਗਤ ਸਿੰਘ ਕਲੱਬ ਦੀ ਟੀਮ 46-30 ਦੇ ਫਰਕ ਨਾਲ ਜੇਤੂ ਰਹੀ। ਮੰਗਾ ਮਿਠਾਪੁਰੀਆ, ਜੱਸਾ ਸਿੱਧਵਾਂ, ਪੰਮਾ ਝੰਡੇਰ ਤੇ ਬਲਜੀਤ ਸੈਦੋ ਦੀ ਖੇਡ ਨੂੰ ਕਾਫੀ ਪਸੰਦ ਕੀਤਾ ਗਿਆ।


ਜੇਤੂ ਖਿਡਾਰੀਆਂ ਨੂੰ ਖਾਲਸਾ ਦੀਵਾਨ ਸੁਸਾeਟੀ ਵੈਨਕੂਵਰ ਦੇ ਮੁੱਖ ਸੇਵਾਦਾਰ ਸ. ਸੋਹਣ ਸਿੰਘ ਦਿਓ ਅਤੇ ਹੋਰ ਪ੍ਰਬੰਧਕਾਂ ਨੇ ਇਨਾਮ ਤਕਸੀਮ ਕੀਤੇ। ਸ. ਦਿਓ ਨੇ ਪ੍ਰਬੰਧਕਾਂ ਦੀ ਤਰਫੋਂ ਖੇਡ ਮੇਲੇ 'ਚ ਭਾਗ ਲੈਣ ਵਾਲੇ ਸਮੂਹ ਖਿਡਾਰੀਆਂ, ਕੋਚ ਸਾਹਿਬਾਨਾਂ, ਦਰਸ਼ਕਾਂ ਅਤੇ ਵਾਲੰਟੀਅਰਾਂ ਸਮੇਤ ਦਰਸ਼ਕਾਂ ਨੂੰ ਲੰਗਰ ਛਕਾਉਣ ਦੀ ਸੇਵਾ ਕਰਨ ਵਾਲੇ ਸਮੂਹ ਸੇਵਦਾਰਾਂ ਦਾ ਸ਼ੁਕਰੀਆ ਅਦਾ ਕੀਤਾ। 

ਬਹੁਤ ਹੀ ਸੁਹਾਵਣੇ ਮੌਸਮ 'ਚ ਇਹ ਖੇਡ ਮੇਲਾ ਸੁਖਾਵੇਂ ਮਾਹੌਲ 'ਚ ਨੇਪਰੇ ਚੜ੍ਹਿਆ। ਆਉਣ ਵਾਲੇ ਦਿਨਾਂ 'ਚ ਬੀ ਸੀ ਦੇ ਵੱਖ-ਵੱਖ ਸ਼ਹਿਰਾਂ 'ਚ ਹੋਰ ਵੀ ਟੂਰਨਾਮੈਂਟ ਹੋਣਗੇ, ਜਿਨ੍ਹਾਂ 'ਚ ਭਾਗ ਲੈਣ ਲਈ ਪੰਜਾਬ ਤੋਂ ਹੋਰ ਵੀ ਨਾਮਵਰ ਕਬੱਡੀ ਖਿਡਾਰੀ ਆਉਣ ਦੀ ਸੰਭਾਵਨਾ ਹੈ। 



Archive

RECENT STORIES