Posted on November 6th, 2014

- ਪਾਸ਼ਾ
ਪਿਛਲੇ ਦਿਨੀ ਇਸ ਸਖਸ਼ੀਅਤ ਨਾਲ ਮੁਲਾਕਾਤ ਦਾ ਸਬੱਬ ਬਣਿਆ- ਕੈਲ ਦੋਸਾਂਝ ਨੂੰ ਮੈਂ ਪਿਛਲੇ ਇਕ ਦਹਾਕੇ ਤੋਂ ਜਾਣਦਾ ਹਾਂ। ਇਸ ਇਨਸਾਨ ਦੀ ਨਿੱਜੀ ਤੇ ਕਾਰਜਸ਼ੈਲੀ ਤੋਂ ਵਾਕਿਫ ਹਾਂ। ਪਰ ਉਸ ਬਾਰੇ ਇੰਨਾ ਸਭ ਜਾਣਦੇ ਹੋਏ ਵੀ ਕੈਲ ਦੋਸਾਂਝ ਨੂੰ ਮਿਲਣ ਦਾ ਮਨ ਕੀਤਾ। ਮੈਂ ਉਸ ਕੈਲ ਦੋਸਾਂਝ ਨੂੰ ਜਾਣਦਾ ਸੀ ਜੋ ਪੁਲਿਸ ਦੀ ਵਰਦੀ ਵਿੱਚ ਚੋਖਾ ਜਚਦਾ ਸੀ। ਜੋ ਕਿਸੇ ਮਾਣ ਨਾਲ ਆਪਣਾ ਸਿਰ ਉੱਚਾ ਕਰਕੇ ਤੁਰਦਾ ਸੀ। ਜਿਸ ਦੀ ਆਵਾਜ਼ ਵਿੱਚ ਇੱਕ ਸੱਚੇ ਇਨਸਾਨ ਵਾਲੀ ਗੜ੍ਹਕ ਸੀ। ਜਿਸ ਦਾ ਆਪਣੀ ਸੇਹਤ ਪ੍ਰਤੀ ਸਮਰਪਣ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਿਆ ਰਿਹਾ ਹੈ।
ਉਹੀ ਕੈਲ ਦੋਸਾਂਝ ਹੁਣ ਵਨ ਸਰੀ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਸਰੀ ਸ਼ਹਿਰ ਦੇ ਕੌਂਸਲਰ ਵਜੋਂ ਚੋਣਾਂ ਵਿੱਚ ਨਿੱਤਰ ਰਿਹਾ- ਇਹ ਸੁਣ ਹੈਰਾਨੀ ਵੀ ਹੋਈ ਤੇ ਮਨ ਵਿੱਚ ਕਈ ਸਵਾਲ ਵੀ ਉਭਰੇ।
ਆਮ ਤੌਰ ਤੇ ਲੋਕਾਂ ਦੀ ਇਹ ਧਾਰਨਾ ਹੈ ਕਿ ਸਿਆਸਤ ਵਿੱਚ ਸਾਫ ਸੁਥਰੇ ਇਨਸਾਨ ਲਈ ਕੋਈ ਥਾਂ ਨਹੀਂ ਖਾਸ ਕਰ ਸੱਚ ਬੋਲਣ ਵਾਲੇ ਲਈ ਤਾ੬ ਉਕਾ ਹੀ ਥਾ੬ ਨਹੀਂ। ਫਿਰ ਇਹ ਸਭ ਜਾਣਦੇ ਹੋਏ ਵੀ ਇਕ ਸਾਫ ਸੁਥਰੇ ਕਿਰਦਾਰ ਵਾਲੇ ਆਲ੍ਹਾ ਪੁਲੀਸ ਅਫਸਰ ਨੇ ਸਿਆਸਤ ਦੇ ਰਾਹ ਚੱਲਣ ਦਾ ਨਿਰਣਾ ਕਿਉਂ ਲਿਆ? ਇਹ ਗੱਲ ਮੈਨੂੰ ਹੈਰਾਨ ਕਰ ਰਹੀ ਸੀ। ਅਜਿਹੇ ਹੀ ਕੁੱਝ ਸਵਾਲਾਂ ਦੇ ਜਵਾਬ ਲੈਣ ਮੈਂ ਕੈਲ ਦੋਸਾਂਝ ਨੂੰ ਇੰਟਰਵੀਊ ਕਰਨ ਦਾ ਫੈਸਲਾ ਕੀਤਾ।
ਕੈਲ ਦੋਸਾਂਝ ਨੂੰ ਮਿਲਣ ਉਪਰੰਤ ਮੇਰੇ ਸਾਰੇ ਸ਼ੰਕੇ ਦੂਰ ਹੋ ਗਏ। ਕੈਲ ਦੋਸਾਂਝ ਆਪਣੇ ਮਿਲਾਪੜੇ ਸੁਭਾਅ ਅਤੇ ਕਮੀਉਨੀਟੀ ਦੇ ਕਾਰਜਾਂ ਵਿਚ ਵਧ ਚੜ ਕੇ ਹਿਸਾ ਲੈਣ ਸਦਕਾ ਸਭ ਦਾ ਹਰਮਨ ਪਿਆਰਾ ਰਿਹਾ ਹੈ। ਪੁਲੀਸ ਦੀ ਨੌਕਰੀ ਦੇ ਨਾਲ ਨਾਲ ਦੋਸਾਂਝ ਨੇ ਪੜਾਈ ਦੇ ਖੇਤਰ ਵਿਚ ਵੀ ਮੱਲਾਂ ਮਾਰੀਆਂ ਹਨ। ਪੁਲੀਸ ਦੀ ਨੌਕਰੀ ਲੈਣ ਤੋਂ ਪਹਿਲਾਂ ਉਸ ਨੇ ਸਾਈਮਨ ਫਰੇਜਰ ਯੁਨੀਵਰਸਟੀ ਤੋਂ ਡਿਗਰੀ ਹਾਸਿਲ ਕੀਤੀ। ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਦੋਸਾਂਝ ਨੂੰ ਮੈਂ ਇਕ ਪੁਲਿਸ ਅਫਸਰ ਦੇ ਤੌਰ ਤੇ ਤਾਂ ਜਾਣਦਾ ਸੀ ਪਰ ਇਕ ਸਿਆਸਤਦਾਨ ਦੇ ਰੂਪ ਵਿੱਚ ਪਹਿਲੀ ਵਾਰ ਮਿਲ ਰਿਹਾ ਸੀ।
ਇਹ ਗੱਲ ਸਾਫ ਸੀ ਕਿ ਪੁਲੀਸ ਦੀ ਹੱਡ ਭੰਨਵੀਂ ਟਰੇਨਿੰਗ ਨੇ ਦੋਸਾਂਜ ਦੀ ਸ਼ਖਸੀਅਤ ਨੂੰ ਹੋਰ ਨਿਖਾਰ ਦਿੱਤਾ। ਆਪਣੇ 15 ਵਰ੍ਹਿਾਂ ਦੇ ਕਾਰਜਕਾਲ ਦੌਰਾਨ ਦੋਸਾਂਝ ਨੇ ਨਿਡਰ ਹੋ ਕੇ ਆਪਣਾ ਫਰਜ ਨਿਭਾਇਆ। ਵੈਨਕੂਵਰ ਸ਼ਹਿਰ ਵਿੱਚ ਨੌਕਰੀ ਕਰਦਿਾਂ ਉਸ ਨੇ ਬਹੁਤ ਸਾਰੇ ਅਜਿਹੇ ਮਸਲਿਾਂ ਤੇ ਕੰਮ ਕੀਤਾ। ਦੋਸਾਂਝ ਨੇ ਨੌਜਵਾਨਾਂ ਨੂੰ ਨਸ਼ਿਾਅਾਂ ਤੇ ਗੈਂਗਾ ਤੋਂ ਦੂਰ ਰੱਖਣ ਲਈ ਕਈ ਪ੍ਰੋਗਰਾਮ ਉਲੀਕੇ। ਪੁਲੀਸ ਦੀ ਨੌਕਰੀ ਕਰਦਿਅਾਂ ਦੋਸਾਂਝ ਇੱਕ ਨਿਡਰ ਤੇ ਸੱਚ ਤੇ ਪਹਿਰਾ ਦੇਣ ਵਾਲੇ ਅਫਸਰ ਦੇ ਤੌਰ ਤੇ ਜਾਣਿਆ ਜਾਣ ਲੱਗਿਆ। ਅਨੇਕਾਂ ਹੀ ਨੌਜਵਾਨਾਂ ਨੇ ਦੋਸਾਂਝ ਦੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਪੁਲਿਸ ਦੀ ਨੌਕਰੀ ਵਿੱਚ ਪੈਰ ਧਰਿਆ।
ਦੋਸਾਂਝ ਨੇ ਇੱਥੇ ਹੀ ਬੱਸ ਨਹੀਂ ਕੀਤੀ। ਦੋਸਾਂਝ ਨੇ ਨਸ਼ਿਆਂ ਤੇ ਗੈਂਗਾਂ ਦੇ ਵਿਰੋਧ ਵਿੱਚ ਡੱਟ ਕੇ ਕੰਮ ਕੀਤਾ। ਚੜ੍ਹਦੀ ਉਮਰ ਦੇ ਨੌਜਵਾਨਾਂ ਨੂੰ ਨਸ਼ਿਅਾਂ ਦੇ ਕੋਹੜ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਹ ਸਾਫ ਸੁਥਰਾ ਪੁਲੀਸ ਅਫਸਰ ਹੁਣ ਸਿਆਸਤ ਦੀ ਪਿੜ ਵਿਚ ਪੈਰ ਧਰਨ ਲੱਗਿਆ ਹੈ - ਹੈਰਾਨੀ ਹੋਈ! ਪਰ ਉਹ ਹੈਰਾਨੀ ਦੋਸਾਂਝ ਦੇ ਜਵਾਬ ਸੁਣਨ ਨਾਲ ਦੂਰ ਹੋ ਗਈ। ਉਨ੍ਹਾਾਂ ਨਾਲ ਹੋਏ ਸਵਾਲ ਜਵਾਬ ਮੈਂ ਸਰੋਤਿਆਂ ਨਾਲ ਸਾਂਝੇ ਕਰ ਰਿਹਾ ਹਾਂ।
ਸਵਾਲ- ਦੋਸਾਂਝ ਤੁਸੀਂ ਪੁਲਿਸ ਦੀ ਨੌਕਰੀ ਕਰਦਿਆਂ ਆਪਣੇ ਆਪ ਨੂੰ ਇੱਕ ਨਿੱਡਰ ਅਤੇ ਸੱਚ ਤੇ ਪਹਿਰਾ ਦੇਣ ਵਾਲੇ ਅਫਸਰ ਵਜੋਂ ਸਾਹਮਣੇ ਲਿਾਂਦਾ- ਹੁਣ ਸਿਆਸਤ, ਵਰਗੇ ਗੰਦਲੇ ਪਾਣੀ ਵਿੱਚ ਛਾਲ ਲਾਉਣ ਦਾ ਕਾਰਨ ?
ਜਵਾਬ: ਤੁਸੀਂ ਠੀਕ ਕਿਹਾ। ਸਿਆਸਤ ਤੇ ਪੁਲੀਸ ਦੀ ਨੌਕਰੀ ਵੇਖਣ ਨੂੰ ਕਾਫੀ ਵੱਖਰੀਅਾਂ ਨਜ਼ਰ ਆਉਂਦੀਆਂ ਨੇ- ਪਰ ਇਕ ਗੱਲ ਦੋਹਾਂ ਵਿੱਚ ਸਾਂਝੀ ਹੈ ਉਹ ਇਹ ਹੈ ਕਿ ਇਮਾਨਦਾਰੀ ਨਾਲ ਕੀਤਿਅਾਂ ਦੋਹਾਂ ਹੀ ਖੇਤਰਾਂ ਵਿੱਚ ਲੋਕ ਸੇਵਾ ਦਾ ਮੌਕਾ ਜ਼ਰੂਰ ਮਿਲਦਾ ਹੈ-ਪੁਿਲਸ ਵਿੱਚ ਰਹਿ ਕੇ ਮੈਂ ਖੂਬ ਲੋਕ ਸੇਵਾ ਕੀਤੀ । ਇਸ ਗੱਲ ਦਾ ਸਬੂਤ ਮੇਰੇ ਪਿਛਲੇ 15 ਵਰ੍ਹਿਅਾਂ ਦਾ ਰਿਕਾਰਡ ਹੈ।
ਪਰ ਇਕ ਥਾਂ ਤੇ ਆ ਕੇ ਪੁਲਿਸ ਦਾ ਦਾਇਰਾ ਸੀਮਤ ਹੋ ਜਾਂਦਾ ਹੈ। ਤੇ ਮੈਂ ਉਸ ਦਾਇਰੇ ਤੋਂ ਬਾਹਰ ਨਿਕਲ ਕੇ ਲੋਕ ਸੇਵਾ ਕਰਨੀ ਲੋਚਦਾ ਹਾਂ। ਇਸੇ ਲਈ ਸੋਚਿਆ ਕਿ ਸਿਆਸਤ ਵਿੱਚ ਆ ਕੇ ਮੈਂ ਉਸ ਵਰਗ ਦੀ ਨੁਮਾਇੰਦਗੀ ਕਰਾਂਗਾ ਜਿਸ ਨੂੰ ਇੱਕ ਦਲੇਰ ਤੇ ਸੱਚੇ ਸੁੱਚੇ ਨੁਮਾਇੰਦੇ ਦੀ ਲੋੜ ਹੈ। ਮੈਂ ਲੱਖ ਕੋਸ਼ਿਸ਼ ਕਰਕੇ ਵੀ ਆਪਣੇ ਆਪ ਵਿੱਚੋਂ ਪੁਲਸ ਵਾਲੇ ਨੂੰ ਨਹੀਂ ਕੱਢ ਸਕਦਾ। ਮੈਂ ਸਿਆਸਤ ਵਿੱਚ ਰਹਿ ਕੇ ਵੀ ਉਸੇ ਹੀ ਦ੍ਹਿੜਤਾ ਨਾਲ ਕੰਮ ਕਰਨਾ ਹੈ ਜਿਸ ਦਿੜ੍ਹਤਾ ਨਾਲ ਮੈਂ ਪਿਛਲੇ 15 ਵਰ੍ਹਿਆਂ ਤੋਂ ਪੁਲਿਸ ਦੀ ਵਰਦੀ ਪਾ ਲੋਕ ਸੇਵਾ ਕਰਦਾ ਰਿਹਾ ਹਾਂ।ਮੈਂ ਅਗਾਂਹ ਹੋ ਗੈਂਗਾਂ, ਨਸ਼ਿਆਂ ਤੇ ਹੋਰ ਸਮਾਜਿਕ ਕੁਰੀਤੀਆਂ ਨਾਲ ਲੜਿਆ ਹਾਂ। ਮੈਂ ਇਹ ਲੜਾਈ ਜਾਰੀ ਰੱਖਾਗਾ। ਮੈਂ ਵਰਦੀ ਵਿੱਚ ਹੋਵਾਂ ਚਾਹੇ ਨਾ ਮੈਂ ਆਪਣੇ ਆਪ ਨੂੰ ਨਹੀਂ ਬਦਲ ਸਕਦਾ। ਮੈਂ ਆਪਣੇ ਅਸੂਲਾਂ ਤੇ ਪਹਿਲਾਂ ਵਾਂਗ ਹੀ ਪਹਿਰਾ ਦਿੰਦਾਾ ਰਹਾਾਂਗਾ।
ਸਵਾਲ- ਪੁਲਿਸ ਦੀ ਨੌਕਰੀ ਵਿੱਚ ਜੋ ਨਾਮਾਣਾ ਖੱਟਿਆ ਉਹ ਜੱਗ ਜਾਹਿਰ ਹੈ। ਇਸ ਤੋਂ ਇਲਾਵਾ ਆਪਣੀ ਜ਼ਿੰਦਗੀ ਵਿੱਚ ਕੀਤੀ ਲੋਕ ਸੇਵਾ ਤੇ ਚਾਨਣਾ ਪਾਉ?
ਜਵਾਬ- ਪੁਲਿਸ ਦੀ ਨੌਕਰੀ ਬੜੀ ਸਖਤ ਹੈ। ਬਹੁਤ ਵਕਤ ਮੰਗਦੀ ਹੈ।ਫੇਰ ਵੀ ਮੈਂ ਆਪਣੀ ਨਿੱਜੀ ਜ਼ਿੰਦਗੀ ਵਿੱਚੋਂ ਵਕਤ ਕੱਢ ਕੇ ਆਪਣੇ ਆਪ ਨੂੰ ਲੋਕ ਭਲਾਈ ਦੇ ਕੰਮਾਂ ਵਿੱਚ ਮਸਰੂਫ ਰੱਖਿਆ। ਇਹ ਸੇਵਾ ਕਰਦਿਾਂ ਹਜ਼ਾਰਾਾਂ ਮੌਕੇ ਮਿਲੇ ਜਿਥੇ ਮੈਂ ਬੱਚਿਆਂ ਵਿਚ ਭੈੜ ਨੂੰ ਤਿਆਗ ਚੰਗਿਆਈ ਵਲ ਚਲਣ ਦੀ ਆਸ ਵੇਖੀ।
ਸਵਾਲ : ਸਿਆਸਤ ਵਿੱਚ ਆ ਕੇ ਕੀ ਵੱਖਰਾ ਕਰੋਗੇ?
ਜਵਾਬ : ਇਸੇ ਲੋਕ ਸੇਵਾ ਦੇ ਰਾਹ ਤੇ ਤੁਰਦਾ ਰਹਾਂਗਾ। ਬੱਚਿਾਅਾਂ ਦੇ ਉਸਾਰੂ ਭਵਿੱਖ ਲਈ ਲੜਦਾ ਰਹਾਂਗਾ। ਭੁੱਲੇ ਭਟਕੇ ਨੌਜਵਾਨਾਂ ਦੀ ਰਾਹ ਰੁਸ਼ਨਾਈ ਕਰ ਉਨ੍ਹਾਂ ਨੂੰ ਘਰੇ ਪਰਤਣ ਲਈ ਪ੍ਰੇਰਦਾ ਰਹਾਂਗਾ। ਤੇ ਆਪਣੀ ਪੜ੍ਹਾਈ ਦੌਰਾਨ ਸਿੱਖੀਅਾਂ ਨੀਤੀਆਂ ਨੂੰ ਅਪਣਾ ਕੇ ਸਰੀ ਦੇ ਰੌਸ਼ਨ ਭਵਿੱਖ ਲਈ ਕੰਮ ਕਰਾਂਗਾ।
ਸਵਾਲ : ਅਜਕੱਲ ਸਕੂਲਾਂ ਦੀਆਂ ਪਾਰਕਿੰਗ ਲਾਟ ਵਿਚ ਡਰੱਗ ਵਿਕਣ ਦੇ ਚਰਚੇ ਰੋਜ਼ ਹੁੰਦੇ ਨੇ, ਇਸ ਵਿਚ ਬਦਲਾਵ ਲਿਆਉਣ ਲਈ ਕੀ ਕਰੋਗੇ?
ਜਵਾਬ: ਖੁਦ ਪਿਤਾ ਹੋਣ ਦੇ ਨਾਤੇ ਮੈਂ ਇਸ ਤ੍ਰਾਸਦੀ ਨੂੰ ਸਮਝ ਸਕਦਾਂ ਹਾਂ, ਸਕੂਲਾਂ ਦਾ ਆਲਾ ਦੁਆਲਾ ਸੁਰੱਖਿਅਤ ਹੋਣਾ ਸਾਡੇ ਬਚਿਆਂ ਲਈ ਜਰੂਰੀ ਹੈ। ਸਾਡੀ ਟੀਮ ਨੇ ਸਰੀ ਵਿਚ ਵਧ ਰਹੇ ਕਰਾਈਮ ਨੂੰ ਨੱਥ ਪਾਉਣ ਲਈ ਇਕ ਬੜੀ ਹੀ ਕੌਂਪਰੀਹੈਂਸਿਵ ਪਲੈਨ ਤਿਆਰ ਕੀਤੀ ਹੈ। ਪਲੈਨ ਨੂੰ ਤਿਆਰ ਕਰਨ ਵਿਚ ਕੈਨੇਡਾ ਦੇ ਸਭ ਤੋਂ ਲੰਮਾ ਸਮਾਂ ਸੇਵਾ ਨਿਭਾਉਣ ਵੱਲੇ ਪੁਲੀਸ ਚੀਫ ਜਿਮ ਸੈਸਫੋਰਾ ਨੇ ਬਹੁਤ ਯੋਗਦਾਨ ਪਾਇਆ ਹੈ। ਸਾਨੂੰ ਸਭ ਨੂੰ ਆਪਣੇ ਦਾਇਰਿਆਂ ਤੋਂ ਬਾਹਰ ਨਿਕਲਣਾਂ ਪਵੇਗਾ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਪੂਰੇ ਖੰਭ ਖਿਲਾਰ ਕੇ ਆਪਣੀ ਉਡਾਂਣ ਭਰ ਸਕੇ।
ਸਵਾਲ : ਸਰੀ ਦੀਆਂ ਸੜਕਾਂ ਤੇ ਆਏ ਦਿਨ ਕੋਈ ਮੰਦਭਾਗੀ ਵਾਰਦਾਤ ਹੁੰਦੀ ਰਹਿੰਦੀ ਹੈ, ਇਸ ਗੋਲਾਬਾਰੀ ਨੂੰ ਰੋਕਣ ਲਈ ਕੀ ਕਰੋਗੇ?
ਜਵਾਬ: ਪੁਲਿਸ ਦੀ ਨੌਕਰੀ ਕਰਦਿਆਂ ਮੈਂ ਇਸ ਮਸਲੇ ਤੇ ਰੱਜ ਕੇ ਕੰਮ ਕੀਤਾ। ਮੇਰੀ ਇਹ ਧਾਰਨਾ ਹੈ ਕਿ ਪੁਲਿਸ ਅਤੇ ਕਮੀਉਨੀਟੀ ਨੂੰ ਇਕ ਮੁੱਠ ਹੋ ਕੇ ਕੰਮ ਕਰਨਾ ਚਾਹੀਦਾ ਹੈ। ਮੈਂ ਹਰ ਮੁਮਕਿਨ ਕੋਸ਼ਿਸ਼ ਕਰਾਂਗਾ ਕਿ ਅਜਿਹਾ ਹੋ ਸਕੇ। ਇਸ ਦੇ ਨਾਲ-ਨਾਲ ਸਾਨੂੰ ਬੱਚਿਆਂ ਨੂੰ ਗੈਂਗਾਂ ਤੇ ਨਸ਼ਿਆਂ ਵਰਗੇ ਕੋਹੜ ਤੋਂ ਬਚਣ ਲਈ ਵੀ ਸਿਖਲਾਈ ਦੇਣੀ ਪਵੇਗੀ, ਮੈਂ ਜੰਤਾ ਦਾ ਨੁਮਾਇੰਦਾ ਬਣ ਕੇ ਅਜਿਹੇ ਪ੍ਰੋਗਰਾਮਾ ਦੀ ਮੰਗ ਕਰਾਂਗਾਂ।
ਇਹ ਮੁਲਾਕਾਤ ਕਰਨ ਉਪਰੰਤ ਯਕੀਨ ਹੋ ਗਿਆ ਕਿ ਦੋਸਾਂਝ ਨੇ ਸਿਆਸਤ ਵਿੱਚ ਪੈਰ ਧਰ ਕੇ ਕੋਈ ਗਲਤੀ ਨਹੀਂ ਕੀਤੀ। ਸ਼ਾਇਦ ਅਜਿਹੇ ਸਾਫ ਕਿਰਦਾਰ ਵਾਲੇ ਇਨਸਾਨਾਂ ਸਦਕਾ ਸਿਆਸਤ ਦਾ ਗੰਧਲਾ ਪਾਣੀ ਵੀ ਸਾਫ ਹੋ ਜਾਵੇ।
ਸਰੋਤਿਅਾਂ ਨੇ ਵੋਟ ਕਿਸ ਨੂੰ ਪਾਉਣੀ ਹੈ ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੈ। ਪਰ ਤੁਸੀਂ ਸਾਰੇ ਸਿਆਣੇ ਹੋ ਤੇ ਇਹ ਜਾਣਦੇ ਹੋ ਕਿ ਸਾਨੂੰ ਸਿਰਫ ਹਾਂ ਵਿਚ ਸਿਰ ਹਿਲਾਉਣ ਵਾਲੇ ਸਿਆਸਤਦਾਨ ਨਹੀਂ ਚਾਹੀਦੇ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026