Posted on November 1st, 2014

<p>ਸੰਬੋਧਨ ਕਰਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ। <br></p>
ਬਠਿੰਡਾ ( ਚਰਨਜੀਤ ਭੁੱਲਰ)- ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੂਰੇ ਸਾਢੇ ਪੰਜ ਮਹੀਨੇ ਮਗਰੋਂ ਬਠਿੰਡਾ ਸ਼ਹਿਰ ਦੇ ਲੋਕਾਂ ਨਾਲ ਵੋਟਾਂ ਦੇ ਮਾਮਲੇ ਉਤੇ ਨਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਸ਼ਹਿਰੀ ਲੋਕਾਂ ਨੂੰ ਉਲਾਂਭੇ ਵੀ ਦਿੱਤੇ ਅਤੇ ਉਨ੍ਹਾਂ ਨਾਲ ਮੋਹ ਵੀ ਜਿਤਾਇਆ। ਲੋਕ ਸਭਾ ਚੋਣਾਂ ਵਿਚ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਸ਼ਹਿਰ ’ਚੋਂ 29 ਹਜ਼ਾਰ ਵੋਟ ਘੱਟ ਪਈ ਸੀ। ਉਦੋਂ ਤੋਂ ਬਾਦਲ ਪਰਿਵਾਰ ਸ਼ਹਿਰੀ ਲੋਕਾਂ ਨਾਲ ਅੰਦਰੋ-ਅੰਦਰੀਂ ਰੁਸੇਵੇਂ ਵਿਚ ਸੀ। ਬਾਦਲ ਪਰਿਵਾਰ ਨੇ ਸ਼ਹਿਰ ਵਿਚ ਆਪਣੇ ਗੇੜੇ ਬਿਲਕੁਲ ਘਟਾ ਦਿੱਤੇ ਸਨ। ਲੋਕ ਸਭਾ ਚੋਣਾਂ ਮਗਰੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸਿਰਫ਼ ਇੱਕ ਸਰਕਾਰੀ ਦੌਰੇ ’ਤੇ ਹੀ ਸ਼ਹਿਰ ਵਿਚ ਆਈ ਸੀ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਰਿੰਗ ਰੋਡ ਫੇਜ਼ ਦੋ ’ਤੇ ਬਣੇ ਓਵਰ ਬਰਿੱਜ ਦਾ ਉਦਘਾਟਨ ਕੀਤਾ। ਉਦਘਾਟਨ ਮਗਰੋਂ ਉਨ੍ਹਾਂ ਜਨਤਕ ਇਕੱਠ ਵਿਚ ਭਾਸ਼ਨ ਸ਼ੁਰੂ ਕਰਦੇ ਹੀ ਲੋਕਾਂ ਨੂੰ ਉਲਾਂਭਾ ਦਿੱਤਾ। ਉਨ੍ਹਾਂ ਆਖਿਆ, ‘ਬਠਿੰਡਾ ਵਾਲਿਓ, ਥੋਨੂੰ ਇੱਕ ਉਲਾਂਭਾ ਐ, ਅਸੀਂ ਰੱਜ ਕੇ ਪੰਜ ਸਾਲ ਬਠਿੰਡਾ ਦਾ ਵਿਕਾਸ ਕੀਤਾ, ਤੁਸੀਂ ਇਨਸਾਫ ਨਹੀਂ ਕੀਤਾ, ਖੁਸ਼ ਕਰਨ ਲਈ ਥੋਨੂੰ, ਹੋਰ ਕੀ ਕਰਨ ਦੀ ਲੋੜ ਐ।’ ਸੁਖਬੀਰ ਨੇ ਨਾਲ ਹੀ ਆਖਿਆ, ਅਕਾਲੀ ਦਲ ਤਾਂ ਥੋਡੀ ਹਮੇਸ਼ਾ ਸੇਵਾ ਵਿਚ ਹਾਜ਼ਰ ਰਹੇਗਾ, ਥੋਡੇ ਨਾਲ ਸਿਆਸੀ ਸਬੰਧ ਪਰਿਵਾਰਕ ਸਬੰਧ ਹਨ। ਉਨ੍ਹਾਂ ਦੱਸਿਆ ਕਿ ਉਹ ਸਰੂਪ ਸਿੰਗਲਾ ਨਾਲ ਵੀ ਚਰਚਾ ਕਰਦਾ ਰਿਹਾ ਹੈ ਕਿ ਵੋਟ ਏਨੀ ਕਿਉਂ ਘਟ ਗਈ, ਕੀ ਕਾਰਨ ਹੋ ਗਿਆ।
ਬਾਦਲ ਨੇ ਆਖ਼ਰ ਦਿਲ ਦੀ ਗੱਲ ਵੀ ਆਖ ਹੀ ਦਿੱਤੀ ਕਿ ਜਦੋਂ ਆਪਣੀ ਸਰਕਾਰ ਨਾ ਰਹੀ ਤਾਂ ਇਸ ਪਾਸੇ ਕਿਸੇ ਨੇ ਇੱਕ ਇੱਟ ਵੀ ਨਹੀਂ ਲਾਉਣੀ। ਹਾਲਾਂਕਿ ਉਹ ਪਿਛਲੇ ਭਾਸ਼ਣਾਂ ਵਿਚ 25 ਸਾਲ ਕਰਨ ਦੀ ਗੱਲ ਕਰਦੇ ਰਹੇ ਹਨ। ਇਹ ਕਹਿਣ ਮਗਰੋਂ ਸੁਖਬੀਰ ਬਾਦਲ ਨੇ ਸਿਆਸੀ ਭਾਸ਼ਣ ਸ਼ੁਰੂ ਕਰ ਦਿੱਤਾ। ਉਨ੍ਹਾਂ ਆਖਿਆ ਕਿ ਯੂਪੀਏ ਸਰਕਾਰ ਨੇ ਓਵਰ ਬਰਿੱਜ ਲੇਟ ਕਰ ਦਿੱਤਾ, ਹਵਾਈ ਅੱਡਾ ਨਹੀਂ ਚੱਲਣ ਦਿੱਤਾ। ਉਨ੍ਹਾਂ ਆਖਿਆ ਕਿ ਕੇਂਦਰ ਵਿਚ ਸਰਕਾਰ ਬਣਨ ਨਾਲ ਓਵਰ ਬਰਿੱਜ ਚੱਲ ਪਿਆ ਹੈ ਅਤੇ ਜਲਦੀ ਹੀ ਬਠਿੰਡਾ ਦਾ ਹਵਾਈ ਅੱਡਾ ਵੀ ਚੱਲ ਪਵੇਗਾ। ਉਨ੍ਹਾਂ ਦੱਸਿਆ ਕਿ ਉਹ ਅਗਲੇ ਹਫਤੇ ਕੇਂਦਰੀ ਹਵਾਬਾਜ਼ੀ ਨਾਲ ਮੁਲਾਕਾਤ ਕਰਨਗੇ। ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਮੋਦੀ ਸਰਕਾਰ ਨੂੰ ਆਪਣੇ ਭਾਸ਼ਨ ’ਚੋਂ ਮਨਫੀ ਰੱਖਿਆ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026