Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਲਮੀ ਔਸਤਨ ਤਾਪਮਾਨ ਹੁਣ ਆਉਂਦੇ ਦਹਾਕਿਆਂ ਦੌਰਾਨ 20 ਫੀਸਦੀ ਮੱਠੀ ਰਫ਼ਤਾਰ ਨਾਲ ਵਧਣਗੇ

Posted on May 20th, 2013

ਲੰਡਨ- ‘‘ਆਲਮੀ ਔਸਤਨ ਤਾਪਮਾਨ ਹੁਣ ਆਉਂਦੇ ਦਹਾਕਿਆਂ ਦੌਰਾਨ 20 ਫੀਸਦੀ ਮੱਠੀ ਰਫ਼ਤਾਰ ਨਾਲ ਵਧਣਗੇ’’, ਵਿਗਿਆਨੀਆਂ ਨੇ ਹਾਲ ਹੀ ’ਚ ਇਹ ਖੁਲਾਸਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਲਮੀ ਤਪਸ਼ ਦੀ ਦਰ ’ਚ ਇਸ ਹਾਲੀਆ ਉਲਟ´ਮ ਸਦਕਾ ਥੋੜ੍ਹੇ ਚਿਰ ਲਈ ਤਾਪਮਾਨ ਮੱਠੀ ਰਫ਼ਤਾਰ ਨਾਲ ਵਧੇਗਾ। ਉਨ੍ਹਾਂ ਮੁਤਾਬਕ 1998 ਤੋਂ ਧਰਤੀ ਦੇ ਵਾਤਾਵਰਨ ਦੀ ਗਰਮੀ ਵਧਣ ਦਾ ਸਿਲਸਿਲਾ ‘ਅਣਬਿਆਨੇ’ ਢੰਗ ਨਾਲ ਰੁਕਿਆ ਹੋਇਆ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਆਉਂਦੇ ਦਹਾਕਿਆਂ ਵਿੱਚ ਗਰਮੀ ਵਧਣ ਦੀਆਂ ਜੋ ਪੇਸ਼ੀਨਗੋਈਆਂ ਹੋਈਆਂ ਸਨ, ਉਨ੍ਹਾਂ ਤੋਂ ਘੱਟ ਗਰਮੀ ਵਧੇਗੀ। ਬੀਬੀਸੀ ਨਿਊਜ਼ ’ਚ ਇਹ ਰਿਪੋਰਟ ਜਾਰੀ ਕੀਤੀ ਗਈ ਹੈ।

ਉਂਜ, ਲੰਮੇ ਸਮੇਂ ਲਈ ਜੋ ਤਾਪਮਾਨ ਵਧਣਾ ਸੀ, ਉਸ ਵਿੱਚ ਕੋਈ ਖ਼ਾਸ ਫ਼ਰਕ ਨਹੀਂ ਪਵੇਗਾ। ਇਸ ਨਵੀਂ ਖੋਜ ਤੋਂ ਥੋੜ੍ਹ-ਚਿਰੇ ਤਾਪਮਾਨ ਪ੍ਰਭਾਵਾਂ ਤੇ ਲੰਮੇ ਸਮੇਂ ਦੇ ਤਾਪਮਾਨ ਪ੍ਰਭਾਵਾਂ ਬਾਰੇ ਸਪੱਸ਼ਟ ਤਸਵੀਰ ਮਿਲਦੀ ਹੈ। ਹੁਣ ਖੋਜਕਾਰ ਇਹ ਦੇਖ ਰਹੇ ਹਨ ਕਿ ਪਿਛਲੇ ਦਹਾਕੇ ਦਾ ਲੰਮੇ ਸਮੇਂ ਦੇ ਤਾਪਮਾਨ ਉੱਤੇ ਅਤੇ ਸੰਤੁਲਨ ’ਤੇ ਕੀ ਅਸਰ ਪਏਗਾ ਅਤੇ ਥੋੜ੍ਹ-ਚਿਰੇ ਜਲਵਾਯੂ ਪੈਟਰਨ ’ਤੇ ਕੀ ਪ੍ਰਭਾਵ ਪੈਂਦਾ ਹੈ। ਵੱਖ-ਵੱਖ ਮੁਲਕਾਂ ਦੇ ਜਲਵਾਯੂ ਤਬਦੀਲੀ ਸਬੰਧੀ ਪੈਨਲ (ਆਈਪੀਸੀਸੀ) ਨੇ 2007 ’ਚ ਰਿਪੋਰਟ ਦਿੱਤੀ ਸੀ ਕਿ ਥੋੜ੍ਹ-ਚਿਰਾ ਤਾਪਮਾਨ ਵਾਧਾ 1-3 ਡਿਗਰੀ ਸੈਲਸੀਅਸ ਹੋਵੇਗਾ, ਪਰ ਹੁਣ ਨਵੇਂ ਅਧਿਐਨ ਤੇ ਪਿਛਲੇ ਦਹਾਕੇ ਨੂੰ ਦੇਖਦਿਆਂ ਇਹ ਰੇਂਜ 0.9 ਤੋਂ 2.0 ਡਿਗਰੀ ਰਹੇਗੀ। ਵਿਗਿਆਨੀਆਂ ਦੀ ਗਿਣਤੀ-ਮਿਣਤੀ ਹੈ ਕਿ ਆਉਂਦੇ ਦਹਾਕਿਆਂ ’ਚ ਆਲਮੀ ਔਸਤਨ ਤਾਪਮਾਨਾਂ ’ਚ ਵਾਧਾ 20 ਫੀਸਦੀ ਮੱਠੀ ਚਾਲੇ ਹੋਵੇਗਾ। ਲੰਮੇ ਸਮੇਂ ਦੇ ਪ੍ਰਭਾਵਾਂ ਲਈ ਇਹ ਵਾਧਾ ਪਿਛਲੇ ਅੰਦਾਜ਼ਿਆਂ ਮੁਤਾਬਕ ਰਹੇਗਾ।



Archive

RECENT STORIES