Posted on October 27th, 2014

<p>ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਾਇਕ ਜਰਨੈਲ ਜੈਲੀ ਦੇ ਪਿਤਾ ਬਲਬੀਰ ਸਿੰਘ, ਭੈਣ ਗੁਰਜੀਤ ਕੌਰ ਤੇ ਹੋਰ। <br></p>
ਐਸ.ਏ.ਐਸ. ਨਗਰ (ਮੁਹਾਲੀ)- ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਨਾਲ ਜਬਰ ਜਨਾਹ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਗਾਇਕ ਜਰਨੈਲ ਜੈਲੀ ਦੇ ਮਾਪਿਆਂ ਅਤੇ ਲਾਇਰਜ਼ ਫਾਰ ਹਿਊਮੈਨਟੀਜ ਨੇ ਜੈਲੀ ਨੂੰ ਨਿਰਦੋਸ਼ ਦੱਸਦਿਆਂ ਸ਼ਿਕਾਇਤਕਰਤਾ ਅਦਾਕਾਰਾ ਉੱਤੇ ਜੈਲੀ ਨੂੰ ਬਦਨਾਮ ਅਤੇ ‘ਬਲੈਕਮੇਲ’ ਕਰਨ ਦਾ ਦੋਸ਼ ਲਾਇਆ ਹੈ। ਜ਼ਿਕਰਯੋਗ ਹੈ ਕਿ ਬੀਤੀ 22 ਅਕਤੂਬਰ ਨੂੰ ਇੱਕ ਅਦਾਕਾਰਾ ਦੀ ਸ਼ਿਕਾਇਤ ’ਤੇ ਮੁਹਾਲੀ ਪੁਲੀਸ ਨੇ ਗਾਇਕ ਜਰਨੈਲ ਜੈਲੀ, ਦੋਸਤ ਗਾਇਕ ਮਨਿੰਦਰ ਮੰਗਾ, ਗੀਤਕਾਰ ਸਵਰਨ ਸਿੰਘ ਛਿੰਦਾ ਤੇ ਚਰਨਪ੍ਰੀਤ ਸਿੰਘ ਗੋਲਡੀ ਖ਼ਿਲਾਫ਼ ਆਈਪੀਸੀ ਦੀ ਧਾਰਾ 363, 364, 376, 376ਡੀ, 506, 313, 328, 120ਬੀ ਤੇ 66 ਆਈਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ।
ਅੱਜ ਇੱਥੋਂ ਦੇ ਫੇਜ਼-4 ਸਥਿਤ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਾਇਰਜ਼ ਫਾਰ ਹਿਊਮੈਨਟੀਜ ਦੇ ਪ੍ਰਧਾਨ ਰਵਿੰਦਰ ਸਿੰਘ ਬਾਸੀ, ਗਾਇਕ ਜਰਨੈਲ ਜੈਲੀ ਦੇ ਪਿਤਾ ਬਲਬੀਰ ਸਿੰਘ, ਭੈਣ ਗੁਰਜੀਤ ਕੌਰ, ਭਰਾ ਰਣਬੀਰ ਸਿੰਘ ਲੱਕੀ ਤੇ ਦੋਸਤ ਸੁਖਜੰਟ ਸਿੰਘ ਉਰਫ਼ ਜੰਟੀ ਨੇ ਅਦਾਕਾਰਾ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਘਨਘੜਤ ਦੱਸਦਿਆਂ ਪੁਲੀਸ ’ਤੇ ਪੱਖਪਾਤ ਕਰਨ ਦਾ ਦੋਸ਼ ਲਾਇਆ ਹੈ। ਇਸੇ ਦੌਰਾਨ ਗਾਇਕ ਮਨਿੰਦਰ ਮੰਗਾ ਦੀ ਪਤਨੀ ਤੇ ਗਾਇਕਾ ਪਰਮਜੀਤ ਪੰਮੀ ਨੇ ਵੀ ਅਦਾਕਾਰਾ ਦੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ।
ਜੈਲੀ ਦੇ ਵਕੀਲ ਰਵਿੰਦਰ ਸਿੰਘ ਬਾਸੀ ਅਤੇ ਪਿਤਾ ਨੇ ਬਲਬੀਰ ਸਿੰਘ ਨੇ ਦੱਸਿਆ ਕਿ ਜੈਲੀ ਨੇ 24 ਸਤੰਬਰ ਨੂੰ ਆਪਣੀ ਪਤਨੀ ਖ਼ਿਲਾਫ਼ ਐਐਸਪੀ ਨੂੰ ਸ਼ਿਕਾਇਤ ਦੇ ਕੇ ਉਸ ਨੂੰ ਗੁੰਮਰਾਹ ਕਰਕੇ ਵਿਆਹ ਕਰਵਾਉਣ ਤੇ ਧੋਖਾਧੜੀ ਕਰਨ ਦਾ ਦੋਸ਼ ਲਾਇਆ ਸੀ ਪਰ ਪੁਲੀਸ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਅਦਾਕਾਰਾ ਵੱਲੋਂ ਕਈ ਦਿਨ ਬਾਅਦ ਕੀਤੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਪੁਲੀਸ ਨੇ ਇੱਕ ਪਾਸੜ ਕਾਰਵਾਈ ਕਰਕੇ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ ਆਖਿਆ ਕਿ ਪੁਲੀਸ ਨੇ ਇਸ ਕਾਰਵਾਈ ਨੂੰ ਸਮੇਟਣ ਲੱਗਿਆ ਉਨ੍ਹਾਂ ਦਾ ਪੱਖ ਤੱਕ ਨਹੀਂ ਸੁਣਿਆ ਤੇ ਨਾ ਹੀ ਦੋਵਾਂ ਧਿਰਾਂ ਦੀ ਕੌਂਸਲਿੰਗ ਕਰਨ ਦੀ ਲੋੜ ਸਮਝੀ। ਉਨ੍ਹਾਂ ਨੇ ਪੁਲੀਸ ’ਤੇ ਦਬਾਅ ਵਿੱਚ ਆ ਕੇ ਕਾਰਵਾਈ ਕਰਨ ਦਾ ਦੋਸ਼ ਲਾਇਆ।
ਗਾਇਕ ਜੈਲੀ ਦੇ ਪਿਤਾ ਅਤੇ ਛੋਟੀ ਭੈਣ ਨੇ ਦੱਸਿਆ ਕਿ ਬੀਤੀ 3 ਸਤੰਬਰ ਨੂੰ ਜੈਲੀ ਨੇ ਅਦਾਕਾਰਾ ਨਾਲ ਗੁਰਦੁਆਰਾ ਗੁਰੂ ਨਾਨਕ ਨਿਵਾਸ ਸਾਹਿਬ ਪਿੰਡ ਕਰੋਰ ਕਲਾਂ, ਜ਼ਿਲ੍ਹਾ ਮੁਹਾਲੀ ਵਿੱਚ ਸਿੱਖ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਸੀ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਉਨ੍ਹਾਂ ਨੂੰ ਵਿਆਹ ਸਬੰਧੀ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਸੀ। ਕੁਝ ਦਿਨ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਅਦਾਕਾਰਾ ਨੇ ਆਪਣੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਗੈਰ ਹੀ ਜੈਲੀ ਨਾਲ ਦੂਜਾ ਵਿਆਹ ਕਰਵਾਇਆ ਹੈ ਜਦੋਂਕਿ ਵਿਆਹ ਕਰਵਾਉਣ ਤੋਂ ਪਹਿਲਾਂ ਅਦਾਕਾਰਾ ਨੇ ਦੱਸਿਆ ਸੀ ਕਿ ਉਸ ਦਾ ਪਹਿਲੇ ਪਤੀ ਨਾਲ ਤਲਾਕ ਹੋ ਚੁੱਕਾ ਹੈ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿੱਚ ਝਗੜਾ ਰਹਿਣ ਲੱਗ ਪਿਆ ਅਤੇ ਬਾਅਦ ਵਿੱਚ ਆਪਣੀ ਗੱਲ ਮਨਾਉਣ ਲਈ ਅਦਾਕਾਰਾ ਨੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਸਨ। ਉਨ੍ਹਾਂ ਆਖਿਆ ਕਿ ਜੈਲੀ ਨੇ ਉਸ ਨੇ ਕੋਈ ਧੋਖਾਧੜੀ ਜਾਂ ਜਬਰ ਜਨਾਹ ਨਹੀਂ ਕੀਤਾ ਹੈ ਅਤੇ ਨਾ ਹੀ ਕੋਈ ਅਸ਼ਲੀਲ ਵੀਡੀਓ ਬਣਾਈ ਹੈ ਸਗੋਂ ਸਭ ਕੁਝ ਸਹਿਮਤੀ ਵਿੱਚ ਹੋਇਆ ਹੈ
ਜੈਲੀ ਦੇ ਮਾਪਿਆ ਨੇ ਦੱਸਿਆ ਕਿ ਅਦਾਕਾਰਾ ਨੇ ਆਪਣੇ ਪਹਿਲੇ ਪਤੀ ਦੇ ਖ਼ਿਲਾਫ਼ ਵੀ ਸਾਲ 2007 ਵਿੱਚ ਸੈਕਟਰ-39 ਦੇ ਥਾਣੇ ਵਿੱਚ ਧਾਰਾ 406/498ਏ ਦੇ ਤਹਿਤ ਦਾਜ ਲਈ ਕੁੱਟਮਾਰ ਕਰਨ ਦਾ ਕੇਸ ਦਰਜ ਕਰਵਾਇਆ ਸੀ। ਬਾਅਦ ਵਿੱਚ ਉਸ ਦੇ ਪਹਿਲੇ ਪਤੀ ਦੀ ਸ਼ਿਕਾਇਤ ’ਤੇ ਪਾਸਪੋਰਟ ਅਥਾਰਟੀ ਨੇ ਅਦਾਕਾਰਾ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਸੀ ਕਿਉਂਕਿ ਉਸ ਨੇ ਕੁਆਰੀ ਦੱਸ ਕੇ ਪਾਸਪੋਰਟ ਬਣਵਾਇਆ ਸੀ। ਗੁਰਜੀਤ ਕੌਰ ਨੇ ਦੱਸਿਆ ਕਿ ਅਦਾਕਾਰਾ ਕਰੀਬ ਛੇ ਮਹੀਨੇ ਪਹਿਲਾਂ ਇੱਕ ਪ੍ਰੋਗਰਾਮ ਦੀ ਬੁਕਿੰਗ ਦੌਰਾਨ ਉਸ ਦੇ ਭਰਾ ਜੈਲੀ ਦੇ ਸੰਪਰਕ ਵਿੱਚ ਆਈ ਸੀ। ਉਨ੍ਹਾਂ ਮੰਗ ਕੀਤੀ ਕਿ ਜੈਲੀ ਦੇ ਖ਼ਿਲਾਫ਼ ਦਰਜ ਝੂਠਾ ਕੇਸ ਰੱਦ ਕੀਤਾ ਜਾਵੇ ਤੇ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026