Posted on October 25th, 2014

ਤਹਿਰਾਨ- ਇਰਾਨ ਨੇ ਕੌਮਾਂਤਰੀ ਦਬਾਅ ਦੇ ਬਾਵਜੂਦ 26 ਸਾਲਾ ਇਕ ਔਰਤ ਨੂੰ ਅੱਜ ਫਾਂਸੀ ਦੇ ਦਿੱਤੀ ਹੈ ਜੋ ਇਕ ਸੂਹੀਆ ਅਫਸਰ ਦੇ ਕਤਲ ਦੇ ਦੋਸ਼ ਵਿੱਚ ਪੰਜ ਸਾਲਾਂ ਤੋਂ ਜੇਲ੍ਹ ’ਚ ਸੀ। ਤਹਿਰਾਨ ਦੇ ਇਸਤਗਾਸਾ ਦਫਤਰ ਦੇ ਹਵਾਲੇ ਨਾਲ ਖਬਰ ਏਜੰਸੀ ਇਰਨਾ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਿਹਾਨ੍ਹਾ ਜਬਾਰੀ ਨੂੰ ਫਾਂਸੀ ਦੇ ਦਿੱਤੀ ਗਈ ਹੈ। ਉਸ ਦੀ ਰਿਹਾਈ ਲਈ ਫੇਸਬੁੱਕ ’ਤੇ ਮੁਹਿੰਮ ਚਲਾਈ ਜਾ ਰਹੀ ਸੀ ਪਰ ਹੁਣ ਇਸ ’ਤੇ ਇਹ ਸੰਦੇਸ਼ ਲਿਖਿਆ ਆ ਰਿਹਾ ‘ਰੈਸਟ ਇਨ ਪੀਸ’ ਜਿਸ ਨਾਲ ਫਾਂਸੀ ਦੀ ਪੁਸ਼ਟੀ ਹੁੰਦੀ ਹੈ।
ਐਮਨਸਟੀ ਇੰਟਰਨੈਸ਼ਨਲ ਵੱਲੋਂ ਕੱਲ੍ਹ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਸੀ ਕਿ ਜਬਾਰੀ ਜੋ ਕਿ ਇਕ ਇੰਟੀਰੀਅਰ ਡਿਜ਼ਾਈਨਰ ਸੀ, 2007 ਵਿੱਚ ਮੁਰਤਜ਼ਾ ਅਬਦੋਲਾਈ ਸਰਬੰਦੀ ਨੂੰ ਚਾਕੂ ਮਾਰ ਕੇ ਮਾਰਨ ਦੇ ਦੋਸ਼ ਵਿੱਚ ਫਾਂਸੀ ਦੀ ਕਤਾਰ ਵਿੱਚ ਲੱਗੀ ਹੋਈ ਹੈ। ਮਨੁੱਖੀ ਅਧਿਕਾਰਾਂ ਬਾਰੇ ਜਥੇਬੰਦੀ ਦਾ ਕਹਿਣਾ ਸੀ ਕਿ ਸਰਬੰਦੀ ਨੇ ਜਬਾਰੀ ’ਤੇ ਜਿਨਸੀ ਹਮਲਾ ਕੀਤਾ ਸੀ ਅਤੇ ਉਸ ਨੇ ਆਪਣੇ ਬਚਾਅ ਲਈ ਉਸ ’ਤੇ ਚਾਕ ਨਾਲ ਵਾਰ ਕੀਤਾ ਸੀ। ਜਥੇਬੰਦੀ ਨੇ 2009 ਵਿੱਚ ਉਸ ਦੇ ਮੁਕੱਦਮੇ ਦੀ ਕਾਰਵਾਈ ਵਿੱਚ ਕਈ ਨੁਕਸ ਕੱਢੇ ਸਨ।
ਬਹੁਤ ਸਾਰੇ ਇਰਾਨੀ ਅਦਾਕਾਰਾਂ ਤੇ ਹੋਰਨਾਂ ਹਸਤੀਆਂ ਵੱਲੋਂ ਜਬਾਰੀ ਦੀ ਫਾਂਸੀ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਪਿਛਲੇ ਕੁਝ ਹਫਤਿਆਂ ਤੋਂ ਉਸ ਦੀ ਜਾਨ ਬਖਸ਼ੀ ਲਈ ਮੁਹਿੰਮ ਕਾਫੀ ਤੇਜ਼ ਹੋ ਗਈ ਸੀ। ਜਬਾਰੀ ਦੀ ਮਾਂ ਨੂੰ ਕੱਲ੍ਹ ਉਸ ਨਾਲ ਮੁਲਾਕਾਤ ਦੀ ਆਗਿਆ ਦਿੱਤੀ ਗਈ ਸੀ ਅਤੇ ਇਰਾਨ ਵਿੱਚ ਫਾਂਸੀ ਤੋਂ ਪਹਿਲਾਂ ਅਜਿਹੀ ਮੁਲਾਕਾਤ ਦਾ ਦਸਤੂਰ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਇਸ ਸਾਲ ਹੁਣ ਤੱਕ ਇਰਾਨ ਵਿੱਚ 250 ਤੋਂ ਵੱਧ ਲੋਕਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026