Posted on October 14th, 2014

ਅੰਮ੍ਰਿਤਸਰ (ਹਰਪ੍ਰੀਤ ਸਿੰਘ ਗਿੱਲ) - ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਅਕਾਲੀਆਂ ਨੂੰ ਕਰੜੇ ਹੱਥੀਂ ਲੈਣ ਵਾਲੇ ਭਾਜਪਾ ਆਗੂ ਤੇ ਅੰਮ੍ਰਿਤਸਰ ਤੋਂ ਸਾਬਕਾ ਲੋਕ ਸਭਾ ਮੈਂਬਰ ਸ: ਨਵਜੋਤ ਸਿੰਘ ਸਿੱਧੂ ਦੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਵਜੋਂ ਪੰਜਾਬ ਸੂਬੇ ਦੀ ਹਾਕਮ ਧਿਰ ਅਕਾਲੀ ਦਲ ਨੇ ਸ: ਸਿੱਧੂ ਦੀ ਪੰਜਾਬ ਪੁਲਿਸ ਨਾਲ ਸਬੰਧਿਤ ਸੁਰੱਖਿਆ ਵਾਪਸ ਲੈ ਲੈਣ ਦੀ ਪੁਸ਼ਟੀ ਕੀਤੀ ਹੈ।
ਇਸ ਸਬੰਧੀ ਸ: ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਲੋਕ ਸਭਾ ਮੈਂਬਰ ਹੁੰਦਿਆਂ ਉਨ੍ਹਾਂ ਕੋਲ ਪੰਜਾਬ ਸਰਕਾਰ ਅਧੀਨ ਵੱਖ-ਵੱਖ ਸੁਰੱਖਿਆ ਬਲਾਂ ਦੇ 10 ਜਵਾਨ ਅੰਗ ਰੱਖਿਅਕਾਂ ਵਜੋਂ ਤਾਇਨਾਤ ਸਨ ਤੇ ਬੀਤੇ ਸਮੇਂ ਹੋਈ ਲੋਕ ਸਭਾ ਚੋਣ ਮੌਕੇ 6 ਗੰਨਮੈਨ ਵਾਪਸ ਲੈ ਲਏ ਗਏ, ਜੋ ਕਾਇਦੇ ਮੁਤਾਬਿਕ ਜਾਇਜ਼ ਕਾਰਵਾਈ ਸੀ ਪਰ ਕਿਸੇ ਸਾਬਕਾ ਸੰਸਦ ਮੈਂਬਰ ਕੋਲ ਉਸ ਦੀ ਸੁਰੱਖਿਆ ਦਾ 40 ਫ਼ੀਸਦੀ ਹਿੱਸਾ ਬਾਕੀ ਰੱਖਣਾ ਸਰਕਾਰੀ ਜ਼ਿੰਮੇਵਾਰੀ ਹੈ, ਜਿਸ ਤਹਿਤ ਉਨ੍ਹਾਂ ਕੋਲ ਮਈ ਤੋਂ ਪੰਜਾਬ ਪੁਲਿਸ ਸੁਰੱਖਿਆ ਵਿਭਾਗ ਦੇ 4 ਗੰਨਮੈਨ ਤਾਇਨਾਤ ਸਨ, ਜਿਨ੍ਹਾਂ ਨੂੰ ਅੱਜ ਅਚਾਨਕ ਉਨ੍ਹਾਂ ਦੀਆਂ ਬਟਾਲੀਅਨਾਂ ਵੱਲੋਂ ਵਾਪਸ ਸੱਦ ਲਿਆ ਗਿਆ।
ਸ: ਸਿੱਧੂ ਨੇ ਪੁਸ਼ਟੀ ਕੀਤੀ ਕਿ ਬਿਨਾਂ ਕਿਸੇ ਨੋਟਿਸ ਤੋਂ ਇੱਕ ਦਮ ਗਾਰਡ ਵਾਪਸ ਲੈਣ ਬਾਰੇ ਜਾਣਕਾਰੀ ਮਿਲਣ 'ਤੇ ਉਨ੍ਹਾਂ ਕੋਈ ਇਤਰਾਜ਼ ਨਹੀਂ ਜਤਾਇਆ ਪਰ ਇਹ ਕਾਰਵਾਈ ਹਰਿਆਣਾ 'ਚ ਅਕਾਲੀ ਦਲ ਵਿਰੁੱਧ ਬੋਲਣ ਦਾ ਹੀ ਸਿੱਧੀ ਨਜ਼ਰੇ ਖ਼ਮਿਆਜ਼ਾ ਲੱਗ ਰਹੀ ਹੈ। ਸਿੱਧੂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਅਕਾਲੀ ਦਲ ਦੇ 'ਅਜ਼ਾਰੇਦਾਰ' ਛੋਟੇ ਪਨ ਦਾ ਸਬੂਤ ਦੇ ਰਹੇ ਹਨ ਪਰ ਉਹ ਇਸ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਨਾ ਤਾਂ ਸੁਰੱਖਿਆ ਮੰਗੀ ਸੀ ਤੇ ਨਾ ਹੀ ਗੰਨਮੈਨ ਵਾਪਸ ਲੈਣ ਦਾ ਉਨ੍ਹਾਂ ਨੂੰ ਕੋਈ ਗ਼ਮ ਹੈ। ਉਨ੍ਹਾਂ ਆਪਣੇ ਜਾਣੇ ਪਛਾਣੇ ਸ਼ਾਇਰਾਨਾ ਅੰਦਾਜ਼ 'ਚ ਕਿਹਾ ਕਿ 'ਸ਼ਹਿਨਸ਼ਾਹ ਸ਼ਿਕਸਤ ਦੇਤੇ ਹੈਂ, ਸ਼ਿਕਾਇਤ ਨਹੀਂ ਕਰਤੇ'। ਇਸ ਸਬੰਧੀ ਸ: ਸਿੱਧੂ ਦੀ ਪਤਨੀ ਤੇ ਪੰਜਾਬ ਸਰਕਾਰ 'ਚ ਮੁੱਖ ਸੰਸਦੀ ਸਕੱਤਰ ਡਾ: ਨਵਜੋਤ ਕੌਰ ਸਿੱਧੂ ਦਾ ਪੱਖ ਜਾਨਣ 'ਤੇ ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਹੋਰ 'ਉਹ' ਕਰ ਵੀ ਕੀ ਸਕਦੇ ਸਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੇਰੇ ਪਤੀ ਨੂੰ ਸੁਰੱਖਿਆ ਦੀ ਘਾਟ ਕਾਰਨ ਕੋਈ ਨੁਕਸਾਨ ਪਹੁੰਚਦਾ ਹੈ, ਤਾਂ ਉਸ ਲਈ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026