Posted on October 12th, 2014

ਤਹਿਰਾਨ- ਸੀਰੀਆ ਵਿਚ ਚੱਲ ਰਹੇ ਜੇਹਾਦ ਵਿਚ ਸ਼ਾਮਲ ਹੋਣ ਗਈਆਂ ਆਸਟ੍ਰੀਆ ਦੀਆਂ ਦੋ ਨਾਬਾਲਗ ਲੜਕੀਆਂ ਹੁਣ ਘਰ ਵਾਪਸੀ ਕਰਨਾ ਚਾਹੁੰਦੀਆਂ ਹਨ। ਅੱਤਵਾਦੀਆਂ ਦੀਆਂ ‘ਪੋਸਟਰ ਗਰਲ’ ਬਣ ਚੁੱਕੀਆਂ ਇਨ੍ਹਾਂ ਲੜਕੀਆਂ ਨੇ ਆਈ. ਐੱਸ. ਦੇ ਲੜਾਕਿਆਂ ਦੇ ਨਾਲ ਵਿਆਹ ਕਰਵਾ ਲਿਆ ਸੀ ਤੇ ਹੁਣ ਦੋਵੇਂ ਗਰਭਵਤੀ ਹਨ ਪਰ ਇਸ ਨਵੀਂ ਜੀਵਨ ਸ਼ੈਲੀ ਤੋਂ ਉਨ੍ਹਾਂ ਦਾ ਮੋਹ ਭੰਗ ਹੋ ਚੁੱਕਿਆ ਹੈ। ਉਨ੍ਹਾਂ ਦੀ ਵਾਪਸੀ ਹੁਣ ਮੁਮਕਿਨ ਨਹੀਂ ਹੈ।
17 ਸਾਲ ਦੀ ਸਾਮਰਾ ਕੇਸਿਨੋਵਚ ਅਤੇ ਉਸ ਦੀ 15 ਸਾਲ ਦੀ ਸਹੇਲੀ ਸਬੀਨਾ ਸੋਲਿਮੋਵਿਚ ਮੂਲ ਰੂਪ ਨਾਲ ਆਸਟ੍ਰੀਆ ਦੀ ਰਾਜਧਾਨੀ ਵਿਏਨਾ ਦੀਆਂ ਰਹਿਣ ਵਾਲੀਆਂ ਹਨ। ਇਸ ਸਾਲ ਅਪ੍ਰੈਲ ਵਿਚ ਉਹ ਸੀਰੀਆ ਵਿਚ ਚੱਲ ਰਹੇ ਜੇਹਾਦ ਵਿਚ ਹਿੱਸਾ ਲੈਣ ਲਈ ਗਈਆਂ ਸਨ। ਇਨ੍ਹਾਂ ਕੁੜੀਆਂ ਨੇ ਜਦੋਂ ਘਰ ਛੱਡਿਆ ਸੀ ਤਾਂ ਆਪਣੇ ਪਰਿਵਾਰ ਦੇ ਲਈ ਨੋਟ ਛੱਡਿਆ ਸੀ। ਇਸ ਵਿਚ ਲਿਖਿਆ ਸੀ ਕਿ ਸਾਡੀ ਤਲਾਸ਼ ਨਾ ਕਰਨਾ। ਅਸੀਂ ਅੱਲਾਹ ਦੇ ਲਈ ਕੰਮ ਕਰਾਂਗੀਆਂ ਅਤੇ ਉਨ੍ਹਾਂ ਲਈ ਮਰ ਮਿੱਟ ਜਾਵਾਂਗੀਆਂ ਪਰ ਸੀਰੀਆ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਅੱਤਵਾਦੀਆਂ ਦਾ ਉਹ ਭਿਆਨਕ ਚਿਹਰਾ ਦੇਖਿਆ ਕਿ ਉਨ੍ਹਾਂ ਦੀ ਵੀ ਰੂਹ ਕੰਬ ਗਈ। ਲੋਕਾਂ ਦੇ ਸਿਰ ਕਲਮ ਕਰਕੇ ਉਨ੍ਹਾਂ ਨੂੰ ਬੇਰਹਿਮੀ ਨਾਲ ਮਾਰਨਾ, ਮਾਸੂਮਾਂ ‘ਤੇ ਜ਼ੁਲਮ ਢਾਹੁਣਾ ਇਹ ਸਭ ਦੇਖ ਕੇ ਉਹ ਡਰ ਗਈਆਂ ਤੇ ਹੁਣ ਉਥੇ ਨਹੀਂ ਰਹਿਣਾ ਚਾਹੁੰਦੀਆਂ।
‘ਡੇਲੀ ਮੇਲ’ ਦੇ ਮੁਤਾਬਕ ਦੋਹਾਂ ਦੇ ਘਰ ਵਾਲੇ ਕਾਫੀ ਸਮੇਂ ਤੋਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਸਫਲ ਵੀ ਰਹੇ। ਇਹ ਕੁੜੀਆਂ ਘਰ ਵਾਪਸੀ ਲਈ ਬੇਤਾਬ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕੁੜੀਆਂ ਆਈ. ਐੱਸ. ਦੇ ਸੰਪਰਕ ਵਿਚ ਕਿਵੇਂ ਆਈਆਂ।
ਦੂਜੇ ਪਾਸੇ ਆਸਟ੍ਰੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਕਾਰਲ ਹੇਂਜ ਗ੍ਰੰਡਬੇਕ ਦਾ ਕਹਿਣਾ ਹੈ ਕਿ ਕੁੜੀਆਂ ਨੇ ਵਾਪਸੀ ਦਾ ਫੈਸਲਾ ਬਹੁਤ ਦੇਰੀ ਨਾਲ ਲਿਆ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਕਿ ਆਈ. ਐੱਸ. ਦੇ ਲੋਕਾਂ ਦਾ ਆਸਟ੍ਰੀਆ ਵਾਪਸ ਆਉਣਾ ਨਾਮੁਮਕਿਨ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਇੱਥੇ ਆ ਕੇ ਹੋਰ ਲੋਕਾਂ ਨੂੰ ਵੀ ਉਕਸਾਉਣਗੇ। ਮੰਨਿਆ ਜਾ ਰਿਹਾ ਹੈ ਕਿ ਆਸਟ੍ਰੀਆ ਤੋਂ 130 ਲੋਕ ਆਈ. ਐੱਸ. ਵਿਚ ਸ਼ਾਮਲ ਹੋ ਚੁੱਕੇ ਹਨ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026