Posted on October 9th, 2014

ਅਗਲੇਰੀ ਨੀਤੀ ਪੰਥ ਦਰਦੀਆਂ ਨਾਲ 30 ਨਵੰਬਰ ਤੱਕ ਵਿਚਾਰ-ਵਿਟਾਂਦਰੇ ਉਪਰੰਤ
ਸ੍ਰੀ ਅੰਮ੍ਰਿਤਸਰ ਸਾਹਿਬ, 09 ਅਕਤੂਬਰ 2014 (ਮੰਝਪੁਰ)- ਅਕਾਲੀ ਦਲ ਪੰਚ ਪਰਧਾਨੀ ਦੇ ਮੁਖੀ ਤੇ ਸ਼੍ਰੋਮਣੀਗੁਰਦੁਅਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਕੁਲਵੀਰ ਸਿੰਘ ਬੜਾ ਪਿੰਡ ਵਲੋਂ ਪਿਛਲੇ ਦਿਨੀਂ ਜੇਲ੍ਹ ਤੋਂਰਿਹਾਈ ਉਪਰੰਤ ਅੱਜ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇਦਰਸ਼ਨ ਕਰਨ ਉਪਰੰਤ ਇਕ ਸੰਦੇਸ਼ ਜਾਰੀ ਕੀਤਾ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਭਾਈ ਦਲਜੀਤਸਿੰਘ ਬਿੱਟੂ, ਭਾਈ ਹਰਪਾਲ ਸਿੰਘ ਚੀਮਾ, ਭਾਈ ਅਮਰੀਕ ਸਿੰਘ ਈਸੜੂ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਬਲਦੇਵ ਸਿੰਘ ਸਿਰਸਾ, ਭਾਈ ਮਨਧੀਰ ਸਿੰਘ ਤੇ ਹੋਰ ਪ੍ਰਮੁੱਖ ਅਹੁਦੇਦਾਰ ਤੇ ਵਰਕਰ ਹਾਜ਼ਰਸਨ।
ਸੰਦੇਸ਼
ਅਸੀਂਸਰਬੱਤ ਦੇ ਭਲੇ ਅਤੇ ਖ਼ਾਲਿਸਤਾਨ ਦੀ ਸਥਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਵਿਚ ਜਾਮ-ਏ-ਸ਼ਹਾਦਤ ਪੀਣਵਾਲੇ ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਹਰਜਿੰਦਰ ਸਿੰਘ ਜਿੰਦਾ ਸਮੇਤ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰਪ੍ਰਣਾਮ ਕਰਦੇ ਹਾਂ।
ਅਸੀਂਪਿਛਲੇ ਤਿੰਨ ਦਹਾਕਿਆਂ ਤੋ ਵੱਖ-ਵੱਖ ਰੂਪਾਂ-ਵੇਸਾਂ ਵਿਚ ਖ਼ਾਲਿਸਤਾਨ ਦੀ ਸਥਾਪਤੀ ਲਈ ਸੰਘਰਸ਼ ਕਰ ਰਹੇਹਾਂ। ਇਸ ਸੰਘਰਸ਼ ਦੇ ਹਥਿਆਰਬੰਦ ਦੌਰ ਉੱਪਰ ਸਾਨੂੰ ਮਾਣ ਹੈ। ਹਥਿਆਰਬੰਦ ਸੰਘਰਸ਼ ਤੋਂ ਉਪਰੰਤ ਜਨਤਕਪਿੜ ਵਿਚ ਵਿਚਰਦਿਆਂ ਅਕਾਲੀ ਦਲ ਪੰਚ ਪ੍ਰਧਾਨੀ ਰਾਹੀਂ ਅਸੀਂ ਇਸ ਸੰਘਰਸ਼ ਨੂੰ ਆਪਣੀ ਸਮਰੱਥਾ ਮੁਤਾਬਕਅੱਗੇ ਵਧਾਉਣ ਦੇ ਯਤਨ ਕੀਤੇ ਹਨ ਅਤੇ ਅੱਜ ਵੀ ਭਾਰਤੀ ਉਪਮਹਾਂਦੀਪ ਵਿਚਲੇ ਬਿਪਰਵਾਦੀ ਰਾਜਪ੍ਰਬੰਧਨੂੰ ਜੜੋਂ ਪੁੱਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਖ਼ਾਲਸਈ ਰਾਜਨੀਤਕ ਸੰਸਥਾਵਾਂ ਦੀਸਥਾਪਤੀ ਲਈ ਯਤਨਸ਼ੀਲ ਹਾਂ।
ਅਜ਼ਾਦੀਦੇ ਇਸ ਸੰਘਰਸ਼ ਵਿਚ ਹੋਰ ਧਿਰਾਂ ਵੀ ਹਿੱਸਾ ਲੈਂਦੀਆਂ ਰਹੀਆਂ ਹਨ ਅਤੇ ਅੱਜ ਵੀ ਸੰਘਰਸ਼ਸ਼ੀਲ ਹਨ, ਪਰਇਸ ਦੇ ਬਾਵਜੂਦ ਵੀ ਇਸ ਸੰਘਰਸ਼ ਲਈ ਬਝਵੀਂ ਜਨਤਕ ਲਾਮਬੰਦੀ ਦੀ ਰੜਕਵੀਂ ਘਾਟ ਮਹਿਸੂਸ ਹੁੰਦੀ ਹੈ, ਜਿਸ ਦਾ ਬੁਨਿਆਦੀ ਕਾਰਨ ਪੰਥ ਅੰਦਰ ਰੂਹਾਨੀ ਜਜ਼ਬੇ ਦਾ ਕੁਮਲਾਅ ਜਾਣਾ ਹੈ ਜਿਸ ਦਾ ਪ੍ਰਗਟਾਵਾ ਪੰਥਕਜਜ਼ਬੇ ਵਿਚ ਆ ਰਹੀ ਘਾਟ, ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਸਹੀ ਸੇਧ ਨਾ ਅਪਨਾਉਂਣ, ਲੋੜੀਂਦੇ ਸਿਰੜਅਤੇ ਮੇਹਨਤ ਦੀ ਘਾਟ, ਵਿਅਕਤੀਗਤ ਪੱਧਰ ਉੱਤੇ ਨਿੱਜੀ ਹਿਤਾਂ ਜਾਂ ਮੁਫਾਦਾਂ ਦੇ ਭਾਰੂ ਹੋ ਜਾਣ ਦੇਰੂਪ ਵਿਚ ਹੋ ਰਿਹਾ ਹੈ। ਜਿੰਨਾ ਚਿਰ ਸਾਡਾ ਸਿਆਸੀ ਸਭਿਆਚਾਰ ਗੁਰਮਤਿ ਅਨੁਸਾਰੀ ਨਹੀਂ ਹੁੰਦਾ ਓਨਾਚਿਰ ਅਸਲ ਪੰਥਕ ਏਕਤਾ ਹੋਣ ਦੇ ਅਸਾਰ ਨਹੀਂ ਹਨ ਅਤੇ ਇਸ ਤੋਂ ਬਿਨਾਂ ਹੋਣ ਵਾਲੀ ਕੋਈ ਵੀ ਏਕਤਾਨਿਭਣਯੋਗ ਨਹੀਂ ਹੋ ਸਕਦੀ।
ਬਿਪਰਵਾਦੀਰਾਜਪ੍ਰਬੰਧ ਨੇ ਭਾਰਤੀ ਚੋਣ ਅਮਲ ਵਿਚ ਹਿੱਸਾ ਲੈਣ ਵਾਲੀਆਂ ਜਥੇਬੰਦੀਆਂ ਅਤੇ ਇਨ੍ਹਾਂ ਹੇਠ ਚੱਲਰਹੀਆਂ ਸਿੱਖ ਸੰਸਥਾਵਾਂ ਨੂੰ ਇਸ ਹੱਦ ਤੱਕ ਆਪਣੇ ਅਨੁਕੂਲ ਢਾਲ ਲਿਆ ਹੈ ਕਿ ਇਨ੍ਹਾਂ ਰਾਹੀਂਬਿਪਰਵਾਦੀ ਧਿਰ ਨੂੰ ਪ੍ਰਵਾਣ ਲੋਕ ਹੀ ਸਿਆਸੀ ਅਤੇ ਧਾਰਮਕ ਲੀਡਰਸ਼ਿਪ ਦੇ ਤੌਰ ਉੱਤੇ ਸਾਹਮਣੇ ਆ ਰਹੇਹਨ। ਇਨ੍ਹਾਂ ਹਾਲਤਾਂ ਵਿਚ ਬਾਦਲ ਅਤੇ ਅਮਰਿੰਦਰ ਸਿੰਘ ਵਰਗੇ ਲੋਕ ਹੀ ਸਿੱਖ ਲੀਡਰਸ਼ਿਪ ਦੇ ਨਾਂ ਉੱਤੇਅੱਗੇ ਆ ਰਹੇ ਹਨ।
ਅੱਜਦੇ ਹਾਲਾਤ ਅਜਿਹੇ ਹਨ ਕਿ ਸੰਘਰਸ਼ਸ਼ੀਲ ਧਿਰਾਂ ਖੜੋਤ ਦਾ ਸ਼ਿਕਾਰ ਹਨ ਅਤੇ ਬਿਪਰਵਾਦੀ ਧਾਰਾ ਦੇ ਅਨੁਕੂਲਚੱਲ ਰਹੀਆਂ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਗੈਰ-ਸਿਧਾਂਤਕ ਅਮਲਾਂ ਕਾਰਨ ਪੰਥਕ ਜਜ਼ਬੇ ਨੂੰਖੋਰਾ ਲੱਗ ਰਿਹਾ ਹੈ ਤੇ ਸਮਾਜ ਵੀ ਨੈਤਿਕ ਕਦਰਾਂ ਕੀਮਤਾਂ ਅਤੇ ਸੁਚਿਆਰੇ ਅਮਲ ਤੋਂ ਵਿਰਵਾ ਹੁੰਦਾਜਾ ਰਿਹਾ ਹੈ ਤਾਂ ਹੀ ਸੰਘਰਸ਼ ਨੂੰ ਅੱਗੇ ਵਧਾਉਂਣ ਲਈ ਅਪਣਾਏ ਜਾਣ ਵਾਲੇ ਪੈਂਤੜੇ ਤੇ ਨੀਤੀ ਦੇ ਬਾਰੇਅਸਪਸ਼ਟਤਾ ਤੇ ਭੰਬਲਭੂਸੇ ਵਾਲੇ ਹਾਲਾਤ ਬਣੇ ਹੋਏ ਹਨ। ਅੱਜ ਸਮਾਂ ਮੰਗ ਕਰਦਾ ਹੈ ਕਿ ਅਸੀਂ ਆਪਣੀਮੰਜਿਲੇ-ਮਕਸੂਦ ਤੱਕ ਅੱਪੜਨ ਲਈ ਦਰਕਾਰ ਸੇਧ ਅਤੇ ਅਮਲ ਦੀ ਗੰਭੀਰ ਪੜਚੋਲ ਕਰੀਏ।
ਸੋਇਹਨਾਂ ਹਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਅਕਾਲੀ ਦਲ ਪੰਚ ਪਰਧਾਨੀ ਦਾ ਜਥੇਬੰਦਕ ਢਾਂਚਾ ਭੰਗਕਰਨ ਦਾ ਐਲਾਨ ਕਰਦੇ ਹਾਂ ਅਤੇ ਆਪਣੀ ਇਸ ਆਤਮਚੀਨਣ ਦੀ ਕਵਾਇਦ ਵਿਚ ਪੰਥ ਦੀਆਂ ਰੌਸ਼ਨ-ਦਿਮਾਗਸਖਸ਼ੀਅਤਾਂ, ਪੰਥ ਦਰਦੀਆਂ ਅਤੇ ਅਮਲੀ ਜੀਵਨ ਦੇ ਧਾਰਨੀਆਂ ਨਾਲ ਵਿਚਾਰ-ਵਟਾਂਦਰਾ ਆਉਂਦੀ ੩੦ ਨਵੰਬਰਤੱਕ ਮੁਕੰਮਲ ਕਰਕੇ ਸੰਘਰਸ਼ ਦੀ ਅਗਲੇਰੀ ਨੀਤੀ ਅਤੇ ਜਥੇਬੰਦਕ ਰੂਪ ਦਾ ਖਾਕਾ ਪੰਥ ਦੀ ਕਚਹਿਰੀ ਵਿਚਪੇਸ਼ ਕਰਾਂਗੇ।
ਵਲੋਂ:
ਕੁਲਵੀਰ ਸਿੰਘ ਬੜਾ ਪਿੰਡ
95927-50093
84271-01699

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026