Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਰਤਾਨੀਆ ਦੇ ਸਿੱਖ ਸਿਆਸਤਦਾਨ ਦੇ ਘਰ ਅੱਗੇ ਸੂਰ ਦਾ ਸਿਰ ਸੁਟਿਆ

Posted on May 19th, 2013

<p><h2>ਬਰਤਾਨੀਆ ਦੇ ਪ੍ਰਮੁੱਖ ਸਿਆਸਤਦਾਨ ਅਤੇ ਸਾਬਕਾ ਸੰਸਦ ਮੈਂਬਰ ਪਰਮਜੀਤ ਸਿੰਘ ਢਾਂਡਾ</h2></p>

ਲੰਦਨ- ਬਰਤਾਨੀਆ ਦੇ ਪ੍ਰਮੁੱਖ ਸਿਆਸਤਦਾਨ ਅਤੇ ਸਾਬਕਾ ਸੰਸਦ ਮੈਂਬਰ ਪਰਮਜੀਤ ਸਿੰਘ ਢਾਂਡਾ ਨੇ ਚੋਣਾਂ ਦੌਰਾਨ ਨਸਲਵਾਦ ਦੇ ਮਾਮਲੇ ਦੀ ਜਾਂਚ ਕਰ ਰਹੀ ਇਕ ਕਮੇਟੀ ਨੂੰ ਦਸਿਆ ਕਿ ਉਨ੍ਹਾਂ ਦੇ ਘਰ ਅੱਗੇ ਕੋਈ ਸੂਰ ਦਾ ਵਢਿਆ ਸਿਰ ਸੁੱਟ ਗਿਆ ਸੀ। ਲੇਬਰ ਪਾਰਟੀ ਦੇ ਸਾਬਕਾ ਐਮ.ਪੀ. ਨੇ ਬਰਤਾਨੀਆ 'ਚ ਚੋਣਾਂ ਦੌਰਾਨ ਨਸਲੀ ਵਿਤਕਰੇ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਸਰਬ ਪਾਰਟੀ ਕਮੇਟੀ ਸਾਹਮਣੇ ਇਹ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ, ''ਮੇਰੇ ਬੱਚੇ ਘਰ ਦੇ ਬਾਹਰ ਖੇਡ ਰਹੇ ਸਨ ਜਦੋਂ 2010 ਦੀਆਂ ਚੋਣਾਂ ਤੋਂ ਤੁਰਤ ਬਾਅਦ ਉਨ੍ਹਾਂ ਨੂੰ ਸੂਰ ਦਾ ਵਢਿਆ ਸਿਰ ਪਿਆ ਮਿਲਿਆ।'' ਦੱਸਣਯੋਗ ਹੈ ਕਿ ਪਰਮਜੀਤ ਸਿੰਘ ਢਾਂਡਾ ਗਲੋਸੈਸਟਰ ਸੀਟ ਤੋਂ ਉਮੀਦਵਾਰ ਸਨ। 

ਇਸੇ ਦਰਮਿਆਨ ਵੱਖ-ਵੱਖ ਸੰਸਦ ਮੈਂਬਰਾਂ ਨੇ ਚੋਣਾਂ ਦੌਰਾਨ ਭੱਦੀ ਸ਼ਬਦਾਵਲੀ ਵਾਲੀਆਂ ਫ਼ੋਨ ਕਾਲਾਂ ਦੇ ਸਬੂਤ ਪੇਸ਼ ਕੀਤੇ। ਇਥੋਂ ਤਕ ਕਿ ਕਈ ਸੰਸਦ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿਤੀ ਗਈ। ਪਾਰਲੀਮਾਨੀ ਕਮੇਟੀ ਦੀ ਚੇਅਰਪਰਸਨ ਅਤੇ ਨਾਰਥ ਈਸਟ ਡਰਬੀਸ਼ਾਇਰ ਤੋਂ ਲੇਬਰ ਪਾਰਟੀ ਦੀ ਐਮ.ਪੀ. ਨਤਾਸ਼ਾ ਏਂਜਲ ਨੇ ਕਿਹਾ ਕਿ ਉਹ ਸਿਆਸਤਦਾਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਹਨ। ਸੰਡੇ ਟਾਈਮਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ''ਮੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਗ਼ੈਰ ਬਰਤਾਨਵੀ ਸਿਆਸਤਦਾਨਾਂ ਨੂੰ ਚੋਣਾਂ ਦੌਰਾਨ ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ।'' ਇਲਫ਼ੋਰਡ ਨਾਰਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਲੀ ਸਕੌਟ ਜੋ ਯਹੂਦੀ ਹਨ, ਦੇ ਘਰ ਵਿਚ ਪੁਲਿਸ ਨੂੰ ਐਮਰਜੈਂਸੀ ਬਟਨ ਲਗਾਉਣਾ ਪਿਆ ਸੀ ਕਿਉਂਕਿ ਕੁੱਝ ਨੌਜਵਾਨਾਂ ਨੇ ਸਕੌਟ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਸੀ।



Archive

RECENT STORIES