Posted on September 29th, 2014

ਲੰਡਨ- ਜਲੰਧਰ ਦੀ ਸੈਸ਼ਨ ਕੋਰਟ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਕੁਲਬੀਰ ਸਿੰਘ ਬੜਾਪਿੰਡ ਨੂੰ ਬਰੀ ਕਰਨਾ ਸੱਚਾਈ ਦੀ ਜਿੱਤ ਹੈ, ਵਰਨਾ ਭਾਰਤ ਦੇ ਪੱਖਪਾਤੀ ਨਿਆਂਇਕ ਸਿਸਟਮ ਨੇ ਸਿੱਖਾਂ ਨਾਲ ਕਦੇ ਵੀ ਇਨਸਾਫ ਨਹੀਂ ਕੀਤਾ।
ਯੂਨਾਈਟਿਡ ਖਾਲਸਾ ਦਲ ਯੂ ਕੇ ਵਲੋਂ ਭਾਈ ਕੁਲਬੀਰ ਸਿੰਘ ਬੜਾਪਿੰਡ ਦੀ ਰਿਹਾਈ ਦਾ ਹਾਰਦਿਕ ਸਵਾਗਤ ਕੀਤਾ ਗਿਆ । ਦਲ ਦੇ ਪ੍ਰਧਾਨ ਸ. ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਦੁਨੀਆਂ ਭਰ ਵਿੱਚ ਵਸਦੇ ਸਮੂਹ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਹਨਾਂ ਦੀਆਂ ਅਰਦਾਸਾਂ ਅਤੇ ਯਤਨਾ ਸਦਕਾ ਭਾਈ ਕੁਲਬੀਰ ਸਿੰਘ ਬੜਾਪਿੰਡ ਦੀ ਬੰਦ ਖਲਾਸੀ ਹੋਈ ਹੈ ।
ਵਰਨਣਯੋਗ ਹੈ ਕਿ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਵਿੱਚ ਭਾਈ ਕੁਲਬੀਰ ਸਿੰਘ ਨੂੰ ਇਲਾਕੇ ਦੇ ਲੋਕਾਂ ਵਲੋ ਭਾਈ ਸਮਰਥਨ ਅਤੇ ਪਿਆਰ ਮਿਲਿਆ ਸੀ ,ਜਿਸ ਕਾਰਨ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਨਿਰਮਲ ਕੌਰ ਪਾਸਲਾ ਨੂੰ ਸ਼ਿਕਸ਼ਤ ਦਿੰਦਿਆਂ ਭਾਈ ਬੜਾਪਿੰਡ ਚੋਣ ਜਿੱਤ ਗਿਆ ਸੀ । ਸ਼ਰਮਨਾਕ ਗੱਲ ਇਹ ਰਹੀ ਕਿ ਅਖੌਤੀ ਪੰਥਕ ਆਗਆਂ (ਬਾਦਲਦਲੀਏ) ਨੇ ਸਿੱਖ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਅਤੇ ਆਪਣੇ ਜੀਵਨ ਦਾ ਡੇਢ ਦਹਾਕਾ ਅਮਰੀਕਾ ਅਤੇ ਪੰਜਾਬ ਦੀਆਂ ਜੇਹਲਾਂ ਵਿੱਚ ਬਤੀਤ ਕਰਨ ਵਾਲੇ ਇਸ ਧਰਮੀ ਯੋਧੇ ਖਿਲਾਫ ਤਰਾਂ ਤਰਾਂ ਦੀਆਂ ਅਫਵਾਹਾਂ ਫੈਲਾਈਆਂ।
ਦੂਜੇ ਪਾਸੇ ਉਸ ਨੂੰ ਭਰਮਾਉਣ ਅਤੇ ਥਿੜਕਾਉਣ ਦੇ ਯਤਨ ਕੀਤੇ ਗਏ ।ਜਦ ਇਹਨਾਂ ਦੇ ਸਾਰੇ ਹੀਲੇ ਵਸੀਲੇ ਫੇਲ੍ਹ ਹੋ ਗਏ ਤਾਂ ਉਸ ਨੂੰ ਫੜਾਉਣ ਦਾ ਯਤਨ ਕੀਤਾ ਗਿਆ ਜਿਸ ਵਿੱਚ ਇਹ ਪੰਥ ਘਾਤਕ ਲੋਕ ਕਾਮਯਾਬ ਹੋ ਗਏ ਕਿਉਂ ਕਿ ਪੁਲਿਸ ਅਤੇ ਪ੍ਰਸਾਸ਼ਨ ਇਹਨਾਂ ਦਾ ਹੀ ਪੁਰਜਾ ਸੀ ।ਇਸੇ ਕਰਕੇ ਗੁਰਾਇਆਂ ਥਾਣੇ ਦੇ ਮਾਲਖਾਨੇ ਵਿੱਚੋਂ ਇੱਕ ਪਿਸਤੌਲ ਕੱਢਿਆ ਗਿਆ, ਜਿਸ ਨੂੰ ਲੈ ਕੇ ਫਿਲੌਰ ਅਤੇ ਗੁਰਾਇਆਂ ਦੀ ਪੁਲੀਸ ਨੇ ਭਾਈ ਬੜਾਪਿੰਡ ਦੇ ਘਰ ਛਾਪਾ ਮਾਰਿਆ ਅਤੇ ਆਪਣੇ ਨਾਲ ਲਿਆਂਦੇ ਪਿਸਤੌਲ ਦੀ ਬਰਾਮਦੀ ਉਸ ਦੇ ਸਿਰਹਾਣੇ ਹੱਥੋਂ ਦਿਖਾ ਦਿੱਤੀ, ਜਦਕਿ ਭਾਈ ਬੜਾ ਪਿੰਡ ਨੂੰ ਦੋ ਦਿਨ ਪਹਿਲਾਂ ਹੀ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਸੀ । ਪੁਲਿਸ ਅਤੇ ਪ੍ਰਸਾਸ਼ਨ ਵਾਸਤੇ ਇਸ ਤੋ ਵੱਡੀ ਸ਼ਰਮਨਾਕ ਗੱਲ ਹੋਰ ਕੀ ਸਕਦੀ ਹੈ ਜਿਸ ਨੂੰ ਇਹ ਵੀ ਨਹੀਂ ਪਤਾ ਕਿ ਜੇਹਲ ਵਿੱਚ ਬੰਦ ਵਿਆਕਤੀ ਦੇ ਸਿਰਹਾਣੇ ਹੇਠੋਂ ਪਿਸਤੌਲ ਬਰਾਮਦ ਕਰਨ ਦੇ ਡਰਾਮੇ ਦੀ ਕਹਾਣੀ ਨੂੰ ਕਿਵੇਂ ਸਾਬਤ ਕੀਤਾ ਜਾ ਸਕਦਾ ਹੈ। ਕੀ ਜੇਹਲ ਵਿੱਚ ਬੰਦ ਵਿਆਕਤੀ ਰਾਤ ਨੂੰ ਸੌਣ ਵਾਸਤੇ ਘਰ ਆ ਜਾਂਦਾ ਹੈ?

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026