Posted on September 27th, 2014

ਬੰਗਲੌਰ- ਤਾਮਿਲਨਾਡੂ ਦੀ ਮੁੱਖ ਮੰਤਰੀ ਜੇ ਜੈਲਲਿਤਾ ਨੂੰ 18 ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਦੇ ਇਸ ਵੱਡੇ ਫ਼ੈਸਲੇ ਕਾਰਨ ਜੈਲਲਿਤਾ ਨੂੰ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਵੇਗੀ ਅਤੇ ਉਸ ਦੀ ਵਿਧਾਇਕੀ ਵੀ ਤੁਰਤ ਖੁਸ ਗਈ ਹੈ। ਸੂਬੇ ਵਿਚ 18 ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਹ 10 ਸਾਲ ਤਕ ਚੋਣਾਂ ਨਹੀਂ ਲੜ ਸਕੇਗੀ।
ਜੈਲਲਿਤਾ ਨੂੰ ਤਿੰਨ ਸਾਲ ਤੋਂ ਵੱਧ ਸਮੇਂ ਲਈ ਸਜ਼ਾ ਹੋਈ ਹੈ, ਇਸ ਲਈ ਉਸ ਨੂੰ ਫ਼ੈਸਲੇ ਤੋਂ ਬਾਅਦ ਜੇਲ ਲਿਜਾਇਆ ਗਿਆ। ਹੁਣ ਉਹ ਕਰਨਾਟਕਾ ਹਾਈ ਕੋਰਟ 'ਚ ਹੀ ਜ਼ਮਾਨਤ ਦੀ ਅਰਜ਼ੀ ਦੇ ਸਕਦੀ ਹੈ। 66 ਸਾਲਾ ਏਆਈਏਡੀਐਮਕੇ ਦੀ ਮੁਖੀ ਨੂੰ 100 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ ਜਿਹੜਾ ਕਿਸੇ ਵੀ ਸਿਆਸਤਦਾਨ 'ਤੇ ਲਗਿਆ ਹੁਣ ਤਕ ਦਾ ਸੱਭ ਤੋਂ ਵੱਡਾ ਜੁਰਮਾਨਾ ਹੈ। ਇਹ ਫ਼ੈਸਲਾ ਵਿਸ਼ੇਸ਼ ਜੱਜ ਜੌਨ ਮਾਈਕਲ ਡੀਕੁਨਹਾ ਨੇ ਸੁਣਾਇਆ ਹੈ। ਜੈਲਲਿਤਾ ਪਹਿਲੀ ਮੁੱਖ ਮੰਤਰੀ ਹੈ ਜਿਸ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਕੁਰਸੀ ਗੁਆਣੀ ਪਈ ਹੈ ਅਤੇ ਜੇਲ ਦੀ ਹਵਾ ਖਾਣੀ ਪਵੇਗੀ। ਉਸ ਵਿਰੁਧ 1991 ਤੋਂ 1996 ਤਕ ਮੁੱਖ ਮੰਤਰੀ ਦੇ ਪਹਿਲੇ ਕਾਰਜਕਾਲ ਦੌਰਾਨ 66.65 ਕਰੋੜ ਰੁਪਏ ਦੀ ਜਾਇਦਾਦ ਬਣਾਉਣ ਦਾ ਦੋਸ਼ ਸੀ।
ਅਦਾਲਤੀ ਫ਼ੈਸਲਾ ਆਉਂਦੇ ਸਾਰੇ ਏਆਈਏਡੀਐਮਕੇ ਦੇ ਵਰਕਰ ਭੜਕ ਪਏ ਅਤੇ ਉਨ੍ਹਾਂ ਡੀਐਮਕੇ ਲੀਡਰ ਐਮ ਕਰੁਣਾਨਿਧੀ ਅਤੇ ਪਟੀਸ਼ਨ ਪਾਉਣ ਵਾਲੇ ਸੁਬਰਮਨੀਅਮ ਸਵਾਮੀ ਦੇ ਪੁਤਲੇ ਫੂਕੇ। ਸੂਬੇ ਦੇ ਕਈ ਹਿਸਿਆਂ ਵਿਚ ਤਣਾਅਪੂਰਨ ਹਾਲਾਤ ਬਣ ਗਏ ਹਨ। ਡਾਇਰੈਕਟਰੋਟ ਆਫ਼ ਵਿਜੀਲੈਂਸ ਨੇ ਇਸ ਕੇਸ ਵਿਚ ਚਲਾਨ ਪੇਸ਼ ਕੀਤਾ ਸੀ ਅਤੇ ਇਹ ਕੇਸ 2003 ਵਿਚ ਬੰਗਲੌਰ ਦੀ ਅਦਾਲਤ 'ਚ ਤਬਦੀਲ ਕਰ ਦਿਤਾ ਗਿਆ ਸੀ। ਪਿਛਲੇ ਸਾਲ ਵਾਲੇ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਜੇ ਕਿਸੇ ਵੀ ਸੰਸਦ ਮੈਂਬਰ ਜਾਂ ਵਿਧਾਇਕ ਨੂੰ ਦੋ ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਤਾਂ ਉਹ ਦੋਸ਼ੀ ਠਹਿਰਾਏ ਜਾਣ ਦੀ ਤਰੀਕ ਤੋਂ ਹੀ ਚੁਣੇ ਹੋਏ ਨੁਮਾਇੰਦੇ ਵਜੋਂ ਅਯੋਗ ਬਣ ਜਾਵੇਗਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਘਟਨਾਕ੍ਰਮ ਬਾਰੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ ਜਦਕਿ ਕਾਂਗਰਸ ਨੇ ਕਿਹਾ ਕਿ ਅਦਾਲਤ ਦੇ ਫ਼ੈਸਲੇ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।
66 ਸਾਲਾ ਜੈਲਿਲਤਾ ਕਦੇ ਫ਼ਿਲਮ ਅਦਾਕਾਰ ਹੁੰਦੀ ਸੀ। ਉਸ ਨੇ 140 ਤੋਂ ਵੱਧ ਫ਼ਿਲਮਾਂ ਵਿਚ ਮੁੱਖ ਕਿਰਦਾਰ ਨਿਭਾਇਆ। ਹਿੰਦੀ ਫ਼ਿਲਮ 'ਇਜ਼ਤ' ਵਿਚ ਉਸ ਨੇ ਧਰਮਿੰਦਰ ਨਾਲ ਹੋਰੋਇਨ ਦਾ ਰੋਲ ਨਿਭਾਇਆ। 1982 ਵਿਚ ਉਹ ਏਆਈਏਡੀਐਮਕੇ ਵਿਚ ਸ਼ਾਮਲ ਹੋ ਗਈ ਅਤੇ ਅਖ਼ੀਰ 1991 ਵਿਚ ਮੁੱਖ ਮੰਤਰੀ ਦੀ ਕੁਰਸੀ ਤਕ ਪਹੁੰਚ ਗਈ। ਪਹਿਲੇ ਕਾਰਜਕਾਲ ਦੌਰਾਨ ਹੀ ਉਸ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਗਏ।
ਜੈਲਿਲਤਾ ਨੂੰ ਸਜ਼ਾ ਮਿਲਣ ਤੋਂ ਬਾਅਦ ਤਮਿਲਨਾਡੂ ਦੇ ਕਈ ਹਿਸਿਆਂ ਵਿਚ ਹਿੰਸਾ ਫੈਲ ਗਈ। ਏਆਈਏਡੀਐਮਕੇ ਦੇ ਸਮਰਥਕਾਂ ਨੇ ਧੱਕੇ ਨਾਲ ਦੁਕਾਨਾਂ ਬੰਦ ਕਰਵਾ ਦਿਤੀਆਂ ਅਤੇ ਪੱਥਰ ਵੀ ਸੁੱਟੇ। ਕਈ ਥਾਵਾਂ 'ਤੇ ਅੱਗ ਵੀ ਲਾ ਦਿਤੀ ਗਈ। ਇਕ ਬੱਸ ਫੂਕ ਦਿਤੀ ਗਈ ਅਤੇ 20 ਬਸਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਡੀਐਮਕੇ ਆਗੂਆਂ ਦੇ ਪੁਤਲੇ ਵੀ ਫੂਕੇ ਗਏ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026