Posted on September 23rd, 2014

ਕਾਬੁਲ- ਅਹੁਦਾ ਛੱਡ ਰਹੇ ਅਫ਼ਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਆਪਣੇ ਦੇਸ਼ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਲੜਾਈ ਲਈ ਅਮਰੀਕਾ ਨੂੰ ਕਸੂਰਵਾਰ ਠਹਿਰਾਇਆ ਹੈ। ਅਸ਼ਰਫ਼ ਗ਼ਨੀ ਦੇ ਨਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਦਿੱਤੇ ਆਪਣੇ ਵਿਦਾਇਗੀ ਭਾਸ਼ਣ ਵਿੱਚ ਕਰਜ਼ਈ ਨੇ ਅਫ਼ਗਾਨਿਸਤਾਨ ਵਿੱਚ ਚੱਲ ਰਹੀ ਲੜਾਈ ਲਈ ਅਮਰੀਕਾ ਅਤੇ ਪਾਕਿਸਤਾਨ ਨੂੰ ਕਸੂਰਵਾਰ ਕਰਾਰ ਦਿੰਦਿਆਂ ਨਵੀਂ ਸਰਕਾਰ ਨੂੰ ਅਮਰੀਕਾ ਅਤੇ ਪੱਛਮੀ ਦੇਸ਼ਾਂ ਨਾਲ ਉਸ ਦੇ ਸਬੰਧਾਂ ਬਾਰੇ ਬਹੁਤ ਹੀ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।
ਅਫ਼ਗਾਨਿਸਤਾਨ ਵਿੱਚ ਰਾਸ਼ਟਰਪਤੀ ਦੀ ਚੋਣ ਬਾਰੇ ਪਿਛਲੇ ਕਈ ਮਹੀਨਿਆਂ ਤੋਂ ਚਲਿਆ ਆ ਰਿਹਾ ਰੇੜਕਾ ਪਿਛਲੇ ਦਿਨੀਂ ਖਤਮ ਹੋਇਆ ਸੀ ਜਦੋਂ ਦੋਵੇਂ ਉਮੀਦਵਾਰ ਅਬਦੁੱਲ੍ਹਾ-ਅਬਦੁੱਲ੍ਹਾ ਅਤੇ ਅਸ਼ਰਫ਼ ਗ਼ਨੀ ਸੰਯੁਕਤ ਰਾਸ਼ਟਰ (ਅਮਰੀਕਾ) ਦੀ ਸਾਲਸੀ ਨਾਲ ਸੱਤਾ ਵਿੱਚ ਸਾਂਝੇਦਾਰੀ ਲਈ ਤਿਆਰ ਹੋ ਗਏ ਸਨ।
ਅਫ਼ਗਾਨਿਸਤਾਨ ਵਿੱਚ ਪਿਛਲੇ 13 ਸਾਲਾਂ ਤੋਂ ਚੱਲ ਰਹੀ ਲੜਾਈ ਦੌਰਾਨ ਹਜ਼ਾਰਾਂ ਅਫ਼ਗਾਨ ਅਤੇ 2200 ਤੋਂ ਵੱਧ ਅਮਰੀਕੀ ਤੇ ਵਿਦੇਸ਼ੀ ਫ਼ੌਜੀ ਮਾਰੇ ਜਾ ਚੁੱਕੇ ਹਨ। ਕਰਜ਼ਈ ਨੇ ਆਖਿਆ ‘‘ਅਮਰੀਕਾ ਨਹੀਂ ਚਾਹੁੰਦਾ ਕਿ ਸ਼ਾਂਤੀ ਹੋਵੇ ਕਿਉਂਕਿ ਉਸ ਦਾ ਆਪਣਾ ਏਜੰਡਾ ਤੇ ਮਕਸਦ ਹਨ।’’ ਹਾਲਾਂਕਿ ਕਰਜ਼ਈ ਨੇ ਹੋਰ ਖੁਲਾਸਾ ਨਹੀਂ ਕੀਤਾ ਪਰ ਪਿਛਲੇ ਕੁਝ ਸਮੇਂ ਤੋਂ ਉਹ ਕਹਿੰਦੇ ਆ ਰਹੇ ਹਨ ਕਿ ਅਮਰੀਕਾ ਅਫ਼ਗਾਨਿਸਤਾਨ ਵਿੱਚ ਆਪਣਾ ਫ਼ੌਜੀ ਅੱਡਾ ਕਾਇਮ ਰੱਖਣ ਦੇ ਬਹਾਨੇ ਲੱਭ ਰਿਹਾ ਹੈ।
ਕਰਜ਼ਈ ਸਰਕਾਰ ਨਾਲ ਅਮਰੀਕਾ ਦੇ ਸਬੰਧਾਂ ਵਿੱਚ ਇਸ ਨਾਲ ਉਦੋਂ ਤਣਾਅ ਆ ਗਿਆ ਸੀ ਜਦੋਂ ਉਨ੍ਹਾਂ ਸੁਰੱਖਿਆ ਸੰਧੀ ’ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਪਾਕਿਸਤਾਨ ’ਤੇ ਵੀ ਆਪਣੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਾਇਆ। ਕਰਜ਼ਈ ਨੇ ਆਖਿਆ ‘‘ਅੱਜ ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਹਾਂ ਕਿ ਅਫ਼ਗਾਨਿਸਤਾਨ ਵਿੱਚ ਚੱਲ ਰਹੀ ਲੜਾਈ ਸਾਡੀ ਲੜਾਈ ਨਹੀਂ ਸਗੋਂ ਇਹ ਸਾਡੇ ’ਤੇ ਥੋਪੀ ਗਈ ਹੈ ਅਤੇ ਇਸ ਦੇ ਸੰਤਾਪ ਭੁਗਤ ਰਹੇ ਹਾਂ।’’
ਉਨ੍ਹਾਂ ਪਿਛਲੇ ਸਮਿਆਂ ’ਚ ਵੀ ਕਿਹਾ ਸੀ ਕਿ ਜਿੰਨੀ ਦੇਰ ਅਮਰੀਕਾ ਤੇ ਪਾਕਿਸਤਾਨ ਨਹੀਂ ਚਾਹੁੰਦੇ, ਅਫ਼ਗਾਨਿਸਤਾਨ ਵਿੱਚ ਸ਼ਾਂਤੀ ਕਾਇਮ ਨਹੀਂ ਹੋਵੇਗੀ। ਉਨ੍ਹਾਂ ਅਮਰੀਕਾ ਵੱਲੋਂ ਕੀਤੇ ਜਾਂਦੇ ਹਵਾਈ ਹਮਲਿਆਂ ਅਤੇ ਅਮਰੀਕੀ ਫ਼ੌਜ ਵੱਲੋਂ ਅਫ਼ਗਾਨ ਲੜਾਕਿਆਂ ਨੂੰ ਬਿਨਾਂ ਮੁਕੱਦਮਾ ਹਿਰਾਸਤ ਵਿੱਚ ਰੱਖੇ ਜਾਣ ਦਾ ਵੀ ਵਿਰੋਧ ਕੀਤਾ ਸੀ। ਉਂਜ ਇਹ ਵੀ ਸੱਚ ਹੈ ਕਿ ਕਰਜ਼ਈ ਨੂੰ ਦੋ ਵਾਰ ਦੇਸ਼ ਦਾ ਰਾਸ਼ਟਰਪਤੀ ਬਣਾਉਣ ਵਿੱਚ ਅਮਰੀਕਾ ਨੇ ਹੀ ਉਨ੍ਹਾਂ ਦੀ ਮਦਦ ਕੀਤੀ ਸੀ।
ਕਾਬੁਲ ਵਿੱਚ ਅਮਰੀਕੀ ਜਾਂ ਪਾਕਿਸਤਾਨੀ ਦੂਤਾਵਾਸਾਂ ਵੱਲੋਂ ਰਾਸ਼ਟਰਪਤੀ ਕਰਜ਼ਈ ਦੇ ਬਿਆਨ ’ਤੇ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਗਈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026