Posted on September 19th, 2014

ਅੰਮ੍ਰਿਤਸਰ- ਪਿਛਲੇ ਦਿਨੀ ਸ੍ਰੀ ਹਰਿਮੰਦਰ ਸਾਹਿਬ ਵਿਚ ਧਮਕੀ ਦਿੰਦਿਆਂ ਦਹਿਸ਼ਤ ਦਾ ਮਾਹੋਲ ਪੈਦਾ ਕਰਨ ਵਾਲੇ ਅਸਲ ਮੁਲਜਮ ਨੂੰ ਜ਼ਿਲਾ ਪੁਲਸ ਵੱਲੋਂ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕੀਤਾ ਹੈ। ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਸੀ.ਪੀ.ਸਪੈਸ਼ਲ ਹਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਦਿਨੀ ਸ੍ਰੀ ਹਰਿਮੰਦਰ ਸਾਹਿਬ ਵਿਚ ਧਮਕੀ ਦਿੰਦਿਆਂ ਦਹਿਸ਼ਤ ਦਾ ਮਾਹੋਲ ਪੈਦਾ ਕਰਨ ਵਾਲੇ ਮੁਲਜਮ ਨੂੰ ਪੁਲਸ ਪਾਰਟੀ ਵੱਲੋਂ ਡੂੰਘਾਈ ਨਾਲ ਕੀਤੀ ਗਈ ਛਾਣਬੀਣ ਮਗਰੋਂ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ। ਜਦੋਂ ਉਹ ਗੁਰੂ ਰਾਮਦਾਸ ਸਰਾਂ ਵਿਚ ਹੀ ਬੈਠਾ ਸੀ।
ਮੁਲਜਮ ਦੀ ਪਹਿਚਾਣ ਕਮਲ ਵਰਗਾ ਪੁੱਤਰ ਪ੍ਰੇਮ ਪ੍ਰਕਾਸ਼ ਵਾਸੀ ਗਊਸ਼ਾਲਾ ਰੋਡ ਮੁਜੱਫਰ ਨਗਰ ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਏ.ਡੀ.ਸੀ.ਪੀ.ਬਰਾੜ ਨੇ ਦੱਸਿਆ ਕਿ ਪੁੱਛਗਿੱਛ ਵਿਚ ਉਹ ਮੁਲਜਮ ਨੇ ਮੰਨਿਆ ਕਿ ਉਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਸਕਿਉਰਿਟੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਅਜਿਹੀ ਧਮਕੀ ਦਿੱਤੀ ਗਈ ਸੀ। ਇਕ ਸਵਾਲ ਦੇ ਜਵਾਬ ਵਿਚ ਬੋਲਦਿਆਂ ਬਰਾੜ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜਮ ਨੇ ਦੱਸਿਆ ਕਿ ਉਸ ਦਾ ਕੁਝ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਤੋਂ ਬੈਗ ਤੋਂ ਮੋਬਾਇਲ ਚੋਰੀ ਹੋ ਗਿਆ ਸੀ ਅਤੇ ਸਕਿਉਰਿਟੀ ਨੂੰ ਹੋਰ ਢੁੱਕਵਾ ਬਣਾਉਣ ਲਈ ਉਸ ਵੱਲੋਂ ਇਹ ਵਿਉਂਤ ਬਣਾਈ ਗਈ ਸੀ।
ਬਰਾੜ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਸ ਵੱਲੋਂ ਹਾਈ ਅਲਰਟ ਕਰਦਿਆਂ ਕੀਤੀ ਗਈ ਜਾਂਚ ਦੌਰਾਨ ਮੁਲਜਮ ਦੀ ਫੋਟੋ ਵਟਸਅੱਪ ਉਪਰ ਪਾ ਕੇ ਉਸ ਦੀ ਅਸਲ ਡੈਸਟੀਨੇਸ਼ਨ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਗੁਰੂ ਰਾਮਦਾਸ ਸਰਾਂ ਵਿਚ ਬੈਠਾ ਮਿਲਿਆ। ਪੁਲਸ ਪਾਰਟੀ ਵੱਲੋਂ ਕੀਤੀ ਪੁੱਛਗਿੱਛ ਵਿਚ ਮੁਲਜਮ ਨੇ ਮੰਨਿਆ ਕਿ ਉਹ ਪਿਛਲੇ 2/3 ਦਿਨ ਤੋਂ ਇਥੇ ਰਹਿ ਕੇ ਸਕਿਉਰਿਟੀ ਦੇ ਪ੍ਰਬੰਧਾਂ ਵਿਚ ਹੋਏ ਫੇਰਬਦਲ ਨੂੰ ਵਾਚ ਪਰਖ ਰਿਹਾ ਸੀ। ਪੁਲਸ ਮੁਲਜਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026