Posted on September 18th, 2014

ਵਾਸ਼ਿੰਗਟਨ- ਦਰਬਾਰ ਸਾਹਿਬ ਅੰਮ੍ਰਿਤਸਰ ਜਿਥੇ ਇਸ ਸਾਲ ਦੇ ਸ਼ੁਰੂ ਵਿਚ ਅਮਰੀਕੀ ਵਿਦਿਆਰਥੀ ਯਾਤਰਾ 'ਤੇ ਆਏ ਸਨ ਵਿਖੇ ਲੰਗਰ ਦੀ ਸੇਵਾ ਤੋਂ ਉਤਸ਼ਾਹਿਤ ਹੋ ਕੇ ਅਮਰੀਕੀ ਵਿਦਿਆਰਥੀਆਂ ਨੇ ਐਨ ਅਰਬਰ ਵਿਚ ਮਿਸ਼ੀਗਨ ਯੂਨੀਵਰਸਿਟੀ ਵਿਖੇ ਇਕ ਦਿਨ ਲਈ ਲੰਗਰ ਦਾ ਪ੍ਰਬੰਧ ਕਰ ਰਹੇ ਹਨ। ਮਿਸ਼ੀਗਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗਰਮੀਆਂ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਕੀਤੀ ਸੀ ਜਿਥੇ ਉਨ੍ਹਾਂ ਹਰ ਰੋਜ਼ ਲਗਭਗ 60000 ਸੰਗਤ ਨੂੰ ਲੰਗਰ ਛਕਦੇ ਦੇਖਿਆ। ਇਕ ਮੀਡੀਆ ਰਿਲੀਜ਼ ਵਿਚ ਦੱਸਿਆ ਗਿਆ ਕਿ ਭੋਜਨ ਨੂੰ ਡੱਬਾ ਬੰਦ ਕਰਕੇ 19 ਸਤੰਬਰ ਨੂੰ ਸਾਰਾ ਦਿਨ ਵੰਡਿਆ ਜਾਵੇਗਾ।
ਵਿਦਿਆਰਥੀਆਂ ਨੂੰ ਆਸ ਹੈ ਕਿ ਉਹ ਲਗਭਗ 10 ਹਜ਼ਾਰ ਵਿਅਕਤੀਆਂ ਨੂੰ ਮੁਫਤ ਭੋਜਨ ਛੁਕਾਉਣਗੇ। ਬਚਿਆ ਭੋਜਨ ਕਿਸੇ ਪਨਾਹਗਾਹ ਨੂੰ ਦਾਨ ਕਰ ਦਿੱਤਾ ਜਾਵੇਗਾ। ਇਲੈਕਟ੍ਰੀਕਲ ਇੰਜਨੀਅਰਿੰਗ ਅਤੇ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਜਸਪ੍ਰੀਤ ਸਿੰਘ ਜਿਨ੍ਹਾਂ ਭਾਰਤ ਦੌਰੇ 'ਤੇ ਆਏ ਅਮਰੀਕੀ ਵਿਦਿਆਰਥੀਆਂ ਦੀ ਅਗਵਾਈ ਕੀਤੀ ਸੀ ਨੇ ਕਿਹਾ ਕਿ ਅਮਰੀਕੀ ਸਮਾਜ ਨੂੰ ਥਾਵਾਂ ਦੀ ਲੋੜ ਹੈ ਜਿਥੇ ਅਮੀਰ ਤੇ ਗਰੀਬ, ਸਾਰੀਆਂ ਨਸਲਾਂ ਅਤੇ ਧਰਮਾਂ ਦੇ ਲੋਕ ਇਕੱਠੇ ਹੋ ਸਕਣ। ਇਸ ਯੂਨੀਵਰਸਿਟੀ ਦਾ ਲੰਗਰ ਮਾਧਿਅਮ ਮੁਹਾਈਆ ਕਰ ਸਕਦਾ ਹੈ। ਜੂਨ ਮਹੀਨੇ ਦਰਬਾਰ ਸਾਹਿਬ ਆਏ 13 ਅਮਰੀਕੀ ਵਿਦਿਆਰਥੀ ਹਰ ਰੋਜ਼ ਤੜਕੇ ਉਠ ਕੇ ਕਾਰ ਸੇਵਾ ਕਰਦੇ ਸਨ। ਵਿਦਿਆਰਥੀਆਂ ਦੀ ਭਾਰਤੀ ਯਾਤਰਾ ਮਿਸ਼ੀਗਨ ਯੂਨੀਵਰਸਿਟੀ ਦੀ ਅੰਡਰ ਗਰੈਜੂਏਟ ਪ੍ਰੋਗਰਾਮ ਲਈ ਵਿਸ਼ਵ ਅੰਤਰ ਸਭਿਆਚਾਰਕ ਤਜਰਬੇ ਦਾ ਹਿੱਸਾ ਸੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026