Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੈਂ ਸੰਤ ਦਾਦੂਵਾਲ ਨੂੰ ਜਾਣਦਾ ਹੀ ਨਹੀਂ

Posted on September 1st, 2014



ਤਲਵੰਡੀ ਸਾਬੋ – ਇਥੇ ਇਕ ਪ੍ਰੈੱਸ ਮਿਲਣੀ ਮੌਕੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਕੁਝ ਸਵਾਲਾਂ ਦੇ ਜਵਾਬਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਦੋਂ ਪੱਤਰਕਾਰਾਂ ਵਲੋਂ ਸ. ਬਾਦਲ ਨੂੰ ਪੁੱਛਿਆ ਗਿਆ ਕਿ ਕੀ ਜੇਲ ਵਿਚ ਬੰਦ ਸੰਤ ਬਲਜੀਤ ਸਿੰਘ ਖਾਲਸਾ ਦਾਦੂਵਾਲ ਵਲੋਂ ਹਰਿਆਣਾ ਕਮੇਟੀ ਦੀ ਮੈਂਬਰੀ ਤੋਂ ਦਿੱਤਾ ਅਸਤੀਫਾ ਕਿਤੇ ਸਰਕਾਰ ਦੇ ਦਬਾਅ ਦਾ ਨਤੀਜਾ ਤਾਂ ਨਹੀਂ ਤਾਂ ਉਨ੍ਹਾਂ ਜਵਾਬ ਦਿੱਤਾ, ”ਮੈਂ ਤਾਂ ਸੰਤ ਦਾਦੂਵਾਲ ਨੂੰ ਜਾਣਦਾ ਹੀ ਨਹੀਂ ਤੇ ਨਾ ਹੀ ਕਦੇ ਮੈਂ ਉਨ੍ਹਾਂ ਦੇ ਦਰਸ਼ਨ ਕੀਤੇ ਹਨ।” ਮੁੱਖ ਮੰਤਰੀ ਦਾ ਇਹ ਜਵਾਬ ਪੱਤਰਕਾਰਾਂ ਦੇ ਗਲੋਂ ਨਾ ਉਤਰਿਆ। 

ਇਸੇ ਦੌਰਾਨ ਸ. ਬਾਦਲ ਨਾਲ ਜੇਲ ਕੱਟਣ ਵਾਲੇ ਪਿੰਡ ਲਹਿਰੀ ਦੇ ਇਕ ਬਜ਼ੁਰਗ ਵਿਅਕਤੀ ਨੇ ਸ. ਬਾਦਲ ਤੋਂ ਆਪਣੀਆਂ ਅੱਖਾਂ ਦੇ ਆਪ੍ਰੇਸ਼ਨ ਲਈ ਵਿੱਤੀ ਸਹਾਇਤਾ ਮੰਗੀ ਤਾਂ ਸ. ਬਾਦਲ ਨੇ ਕੋਈ ਠੋਸ ਜਵਾਬ ਦੇਣ ਦੀ ਬਜਾਏ ਕਿਹਾ, ”ਮੈਂ ਤਾਂ ਡਾਕਟਰ ਹੈ ਨਹੀਂ ਕਿ ਤੇਰਾ ਹੁਣੇ ਆਪ੍ਰੇਸ਼ਨ ਕਰ ਦੇਵਾਂ। ਆ ਜਾਵੀਂ, ਮੈਂ ਕਰਵਾ ਦੂੰਗਾਂ ਤੇਰਾ ਆਪ੍ਰੇਸ਼ਨ।” ਬਜ਼ੁਰਗ ਨੂੰ ਦਿੱਤੇ ਅਜਿਹੇ ਜਵਾਬ ਨੇ ਵੀ ਕਈ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ।



Archive

RECENT STORIES