Posted on August 17th, 2014

ਆਜ਼ਾਦੀ ਲਹਿਰ ਵਿੱਚ ਊਧਮ ਸਿੰਘ ਦੇ ਸ਼ਹੀਦ ਹੋਣ ਦਾ ਰਿਕਾਰਡ ਹੀ ਨਹੀਂ
ਫਿਰੋਜ਼ਪੁਰ- ਭਾਰਤ ਸਰਕਾਰ ਊਧਮ ਸਿੰਘ ਨੂੰ ਰਾਸ਼ਟਰੀ ਸ਼ਹੀਦ ਨਹੀਂ ਮੰਨਦੀ। ਸਰਕਾਰ ਕੋਲ ਊਧਮ ਸਿੰਘ ਦੇ ਸ਼ਹੀਦ ਹੋਣ ਦੀ ਕੋਈ ਜਾਣਕਾਰੀ ਨਹੀਂ। ਲੇਖਕ ਰਾਕੇਸ਼ ਕੁਮਾਰ ਵਲੋਂ ਸੂਚਨਾ ਦੇ ਅਧਿਕਾਰ ਹੇਠ ਮੰਗੀ ਗਈ ਜਾਣਕਾਰੀ ‘ਚ ਇਹ ਖੁਲਾਸਾ ਹੋਇਆ ਹੈ।
ਰਾਕੇਸ਼ ਕੁਮਾਰ ਦੇ ਮੁਤਾਬਕ ਸੂਚਨਾ ਅਧਿਕਾਰ ਹੇਠ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਊਧਮ ਸਿੰਘ ਦੇ ਰਾਸ਼ਟਰੀ ਸ਼ਹੀਦ ਹੋਣ ਬਾਰੇ ਜਾਣਕਾਰੀ ਮੰਗੀ ਗਈ ਸੀ। ਇਸ ‘ਚ ਕਿਹਾ ਗਿਆ ਸੀ ਕਿ ਭਾਰਤ ਸਰਕਾਰ ਨੇ ਉਨ੍ਹਾਂ ਦੇ ਰਾਸ਼ਟਰੀ ਸ਼ਹੀਦ ਹੋਣ ਦਾ ਕਦੋਂ ਐਲਾਨ ਕੀਤਾ ਸੀ? ਇਸ ‘ਤੇ ਗ੍ਰਹਿ ਮੰਤਰਾਲੇ ਨੇ ਸਿੱਧਾ ਜਵਾਬ ਦੇਣ ਦੀ ਥਾਂ ਸੂਚਨਾ ਅਧਿਕਾਰ ਪੱਤਰ ਨੂੰ ਭਾਰਤ ਸਰਕਾਰ ਦੇ ਵਿਭਾਗ ਨੈਸ਼ਨਲ ਆਕਰਾਈਵਜ਼ ਨੂੰ ਭੇਜ ਦਿੱਤਾ। ਉਨ੍ਹਾਂ ਨੇ 23 ਜੁਲਾਈ 2014 ਨੂੰ ਦਿੱਤੀ ਜਾਣਕਾਰੀ ‘ਚ ਦੱਸਿਆ ਕਿ ਕੰਪਿਊਟਰੀ ਰਿਕਾਰਡ ਦੀ ਛਾਣਬੀਣ ਦੇ ਬਾਅਦ ਊਧਮ ਸਿੰਘ ਦੇ ਬਾਰੇ ਕੋਈ ਰਿਕਾਰਡ ਨਹੀਂ ਮਿਲਿਆ।
ਜਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਊਧਮ ਸਿੰਘ ਨੇ 13 ਮਾਰਚ 1940 ਨੂੰ ਲੰਡਨ ‘ਚ ਮਾਈਕਲ ਡਾਈਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ‘ਤੇ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਅੰਗਰੇਜ਼ਾਂ ਨੇ ਲੰਡਨ ‘ਚ ਫਾਂਸੀ ਦੇ ਦਿੱਤੀ ਸੀ। ਊਧਮ ਸਿੰਘ ਨੂੰ ਉਸ ਜੇਲ ‘ਚ ਬਣੇ ਕਬਰਿਸਤਾਨ ‘ਚ ਦਫਨ ਕਰ ਦਿੱਤਾ ਗਿਆ ਸੀ। 19 ਜੁਲਾਈ 1974 ਨੂੰ ਕੇਂਦਰ ਸਰਕਾਰ ਊਧਮ ਸਿੰਘ ਦੀ ਅਸਥੀਆਂ ਭਾਰਤ ਲਿਆਈ। 31 ਜੁਲਾਈ 1974 ਨੂੰ ਅਸਥੀਆਂ ਨੂੰ ਊਧਮ ਸਿੰਘ ਦੇ ਜਨਮ ਸਥਾਨ ਸੁਨਾਮ ‘ਚ ਅਗਨੀ ਨੂੰ ਸਮਰਪਿਤ ਕਰ ਦਿੱਤਾ ਗਿਆ, ਪਰ ਸਰਕਾਰੀ ਰਿਕਾਰਡ ਵਿੱਚ ਉਹ ਸ਼ਹੀਦ ਹੀ ਨਹੀਂ ਹੈ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026