Posted on August 14th, 2014

ਨਵੀਂ ਦਿੱਲੀ- ਡਾਕੂ ਤੋਂ ਸਿਆਸਤਦਾਨ ਬਣੀ ਫੂਲਨ ਦੇਵੀ ਦੇ 2001 ਵਿਚ ਹੋਏ ਸਨਸਨੀਖ਼ੇਜ਼ ਕਤਲ ਵਿਚ ਦੋਸ਼ੀ ਕਰਾਰ ਦਿੱਤੇ ਗਏ ਸ਼ੇਰ ਸਿੰਘ ਰਾਣਾ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ਨੂੰ ਇੱਕ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਵਧੀਕ ਸੈਸ਼ਨ ਜੱਜ ਭਾਰਤ ਪ੍ਰਾਸ਼ਰ ਨੇ ਖਚਾਖਚ ਭਰੇ ਅਦਾਲਤੀ ਕਮਰੇ ਵਿਚ ਸਜ਼ਾ ਦਾ ਹੁਕਮ ਸੁਣਾਇਆ।
ਅਦਾਲਤ ਵਿਚ ਰਾਣਾ ਦੇ ਪਰਿਵਾਰਕ ਮੈਂਬਰ ਅਤੇ ਹਮਾਇਤੀ ਵੀ ਮੌਜੂਦ ਸਨ। ਜਿਉਂ ਹੀ ਜੱਜ ਨੇ ਫ਼ੈਸਲੇ ਸੁਣਾਇਆ ਤਾਂ ਰਾਣਾ ਦੇ ਕੁੱਝ ਪਰਿਵਾਰਕ ਮੈਂਬਰ ਅਤੇ ਹਮਾਇਤੀ ਰੋਣ ਲੱਗ ਪਏ। ਅਦਾਲਤ ਨੇ 8 ਅਗਸਤ ਨੂੰ ਫੂਲਨ ਦੇਵੀ ਜਿਹੜੀ ਕਤਲ ਕੀਤੇ ਜਾਣ ਸਮੇਂ ਲੋਕ ਸਭਾ ਦੀ ਮੈਂਬਰ ਸੀ ਦੇ ਸਨਸਨੀਖ਼ੇਜ਼ ਕਤਲ ਵਿਚ ਇਕੱਲੇ ਰਾਣਾ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਦਕਿ 10 ਦੂਸਰੇ ਸਹਿ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। ਰਾਣਾ ਨੂੰ ਧਾਰਾ 302, 307 ਅਤੇ 34 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ। 37 ਸਾਲਾ ਫੂਲਨ ਦੇਵੀ ਜਿਹੜੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਹਲਕੇ ਤੋਂ ਸੰਸਦ ਮੈਂਬਰ ਸੀ ਨੂੰ 25 ਜੁਲਾਈ 2001 ਨੂੰ ਲੋਕ ਸਭਾ ਦੀ ਕਾਰਵਾਈ ਵਿਚ ਸ਼ਾਮਿਲ ਹੋਣ ਪਿੱਛੋਂ ਦੁਪਹਿਰ ਦਾ ਖਾਣਾ ਖਾਣ ਲਈ ਜਦੋਂ ਉਹ ਘਰ ਪਰਤੀ ਤਾਂ ਰਾਜਧਾਨੀ ਦੇ ਵੀ ਆਈ ਪੀ ਇਲਾਕੇ ਵਿਚ ਅਸ਼ੋਕਾ ਰੋਡ 'ਤੇ ਉਸ ਦੇ ਰਿਹਾਇਸ਼ ਦੇ ਸਾਹਮਣੇ ਤਿੰਨ ਨਕਾਬਪੋਸ਼ ਬੰਦੂਕਧਾਰੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026