Posted on August 13th, 2014

ਨਵੀਂ ਦਿੱਲੀ- ਤਿਹਾੜ ਜੇਲ੍ਹ ਵਿਚ ਆਪਣੇ 3 ਹੋਟਲਾਂ ਦਾ ਸੌਦਾ ਕਰਨ ਲਈ ਸਹਾਰਾ ਸਮੂਹ ਦੇ ਮੁਖੀ ਸੁਬਰੋਤੋ ਰਾਏ ਨੂੰ ਕਾਨਫ਼ਰੰਸ ਹਾਲ ਦੇਣਾ ਕਾਫ਼ੀ ਮਹਿੰਗਾ ਸਾਬਤ ਹੋ ਰਿਹਾ ਹੈ। ਉਨ੍ਹਾਂ ਨੂੰ ਜਿਸ ਵਿਸ਼ੇਸ਼ ਸੈੱਲ ਵਿਚ ਰੱਖਿਆ ਗਿਆ ਹੈ ਉੱਥੇ ਡੇਢ-ਡੇਢ ਟਨ ਦੇ ਅੱਠ ਏ. ਸੀ. ਲੱਗੇ ਹੋਏ ਹਨ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਇਸ ਕਾਨਫ਼ਰੰਸ ਹਾਲ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਜਦਕਿ ਉਨ੍ਹਾਂ ਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਸੌਣ ਲਈ ਵੱਖਰੇ ਕਮਰੇ ਦਿੱਤੇ ਗਏ ਹਨ।
ਜੇਲ੍ਹ ਅਧਿਕਾਰੀ ਅਨੁਸਾਰ ਇਸ ਸਾਰੇ ਕੁੱਝ 'ਤੇ ਰੋਜ਼ਾਨਾ 70 ਹਜ਼ਾਰ ਰੁਪਏ ਦਾ ਖ਼ਰਚ ਹੋ ਰਿਹਾ ਹੈ ਜਿਸ ਵਿਚ ਦਿਨ-ਰਾਤ ਚੱਲਣ ਵਾਲੇ ਏ. ਸੀ. ਦੀ ਬਿਜਲੀ ਦਾ ਖ਼ਰਚ, ਸੈਮੀ-ਓਪਨ ਜੇਲ੍ਹ ਦੀ ਕੰਟੀਨ ਤੋਂ ਆਉਣ ਵਾਲਾ ਖਾਣਾ, ਮਿਨਰਲ ਵਾਟਰ, ਇੰਟਰਨੈੱਟ, ਵੀਡੀਓ ਕਾਨਫਰੰਂਸਿੰਗ ਸੁਵਿਧਾ, ਆਈ. ਐੱਸ. ਡੀ. ਕਾਲ ਤੇ ਇਨ੍ਹਾਂ ਦਿਨਾਂ ਦੌਰਾਨ ਡਿਊਟੀ ਦੇ ਰਹੇ 45 ਅਫ਼ਸਰਾਂ ਤੇ ਜਵਾਨਾਂ ਦੀ ਤਨਖ਼ਾਹ ਸ਼ਾਮਿਲ ਹਨ। ਇਸ ਤੋਂ ਇਲਾਵਾ ਦਿੱਲੀ ਆਰਮਡ ਪੁਲਿਸ ਦਾ ਖਰਚਾ ਵੀ ਉਨ੍ਹਾਂ ਨੇ ਹੀ ਚੁਕਾਉਣਾ ਹੈ। ਇਸ ਵਿਸ਼ੇਸ਼ ਜੇਲ੍ਹ ਦਾ ਸਾਰਾ ਖਰਚਾ ਸਹਾਰਾ ਸਮੂਹ ਹੀ ਕਰੇਗਾ।
ਜੇਲ੍ਹ ਵਿਚ ਸਥਿਤ ਅਦਾਲਤੀ ਕੰਪਲੈਕਸ ਨੂੰ ਹੀ ਉਨ੍ਹਾਂ ਲਈ ਵਿਸ਼ੇਸ਼ ਜੇਲ੍ਹ ਵਿਚ ਬਦਲਿਆ ਗਿਆ ਹੈ। ਰਾਏ ਦੀ ਸੁਰੱਖਿਆ ਤੇ ਨਿਗਰਾਨੀ ਲਈ ਦਿੱਲੀ ਜੇਲ੍ਹ ਕੇਡਰ ਦੇ 45 ਅਫ਼ਸਰ ਤੇ ਜਵਾਨਾਂ ਤੋਂ ਇਲਾਵਾ ਪੰਜ ਸੀ. ਸੀ. ਟੀ. ਵੀ. ਲਾਏ ਗਏ ਹਨ। ਉਨ੍ਹਾਂ ਦੇ ਅਦਾਲਤੀ ਕੰਪਲੈਕਸ ਵਿਚ ਰਹਿਣ ਤੱਕ ਕੈਦੀਆਂ ਲਈ ਲਾਈ ਜਾਣ ਵਾਲੀ ਵਿਸ਼ੇਸ਼ ਅਦਾਲਤ ਮੁਲਤਵੀ ਰਹੇਗੀ। ਵਰਨਣਯੋਗ ਹੈ ਕਿ ਹੋਟਲਾਂ ਦੀ ਵਿੱਕਰੀ ਦੇ ਸਬੰਧ ਵਿਚ ਰਾਏ ਨੂੰ ਰੋਜ਼ਾਨਾ 10 ਤੋਂ 15 ਵਿਅਕਤੀ ਮਿਲਣ ਆਉਂਦੇ ਹਨ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026