Posted on August 12th, 2014

ਨਵੀਂ ਦਿੱਲੀ, 11 ਅਗਸਤ (ਏਜੰਸੀ)-ਤੇਲੰਗਾਨਾ ਰਾਸ਼ਟਰੀ ਸਮਿਤੀ ਦੀ ਸੰਸਦ ਮੈਂਬਰ ਕੇ ਕਵਿਤਾ ਖਿਲਾਫ ਇਹ ਕਹਿਣ ਬਦਲੇ ਦੇਸ਼ ਧ੍ਰੋਹ ਦੇ ਦੋਸ਼ ਲਾਏ ਗਏ ਹਨ ਕਿ ਹੈਦਰਬਾਦ ਅਤੇ ਕਸ਼ਮੀਰ ਨੂੰ ਜਬਰੀ ਭਾਰਤ ਵਿਚ ਸ਼ਾਮਿਲ ਕੀਤਾ ਗਿਆ ਸੀ। ਹੈਦਰਾਬਾਦ ਦੇ ਵਕੀਲ ਜਿਹੜਾ ਭਾਜਪਾ ਦੇ ਕਾਨੂੰਨੀ ਸੈੱਲ ਦੇ ਕਨਵੀਨਰ ਵਜੋਂ ਵੀ ਕੰਮ ਕਰਦਾ ਹੈ, ਦੀ ਸ਼ਿਕਾਇਤ 'ਤੇ ਇਕ ਕੇਸ ਦਰਜ ਕੀਤਾ ਗਿਆ ਹੈ। ਮਦਨਾਪੇਟ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 124-ਏ, 153-ਬੀ ਅਤੇ 505 ਤਹਿਤ ਕੇਸ ਦਰਜ ਕੀਤਾ ਹੈ।
ਇੰਡੀਅਨ ਐਕਸਪ੍ਰੈਸ ਦੇ ਵਿਚਾਰ ਵਟਾਂਦਰਾ (ਆਈਡੀਆ ਐਕਸਚੇਂਜ) ਪ੍ਰੋਗਰਾਮ ਵਿਖੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਵਿਤਾ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਅਤੇ ਤੇਲੰਗਾਨਾ ਜ਼ਬਰੀ ਇਕੋ ਸਮੇਂ ਭਾਰਤ ਵਿਚ ਸ਼ਾਮਿਲ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜਦੋਂ ਉਹ ਕਹਿ ਰਹੀ ਹੈ ਤਾਂ ਉਹ ਸ਼ਿੱਦਤ ਨਾਲ ਇਹ ਮਹਿਸੂਸ ਕਰਦੀ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਅਸੀਂ ਦੋਵੇਂ ਵੱਖਰੇ ਦੇਸ਼ ਸੀ। 1947 ਵਿਚ ਅਸੀਂ ਭਾਰਤ ਦਾ ਹਿੱਸਾ ਨਹੀਂ ਸੀ। 1947 ਪਿੱਛੋਂ ਅਸੀਂ ਭਾਰਤ ਦਾ ਹਿੱਸਾ ਬਣ ਗਏ। ਅਸਲ ਵਿਚ ਮੁਸ਼ਕਲਾਂ ਉਦੋਂ ਹੀ ਸ਼ੁਰੂ ਹੋਈਆਂ। ਉਸ ਤੋਂ ਪਹਿਲਾਂ ਸਾਡੇ ਲੋਕਾਂ ਵਿਚੋਂ ਕੋਈ ਵੀ ਬਹੁਤਾ ਅਮੀਰ ਨਹੀਂ ਸੀ। ਇਸ ਲਈ ਲੋਕ ਪਰਿਪੇਖ ਤੋਂ ਉਨ੍ਹਾਂ ਨੇ ਜੰਮੂ ਤੇ ਕਸ਼ਮੀਰ ਬਾਰੇ ਪੜ੍ਹਨਾ ਸ਼ੁਰੂ ਕੀਤਾ। ਸਾਨੂੰ ਮੁੱਦਿਆਂ ਖਾਸਕਰ ਕਸ਼ਮੀਰ ਪੰਡਤਾਂ ਦਾ ਮੁੱਦਾ ਹੱਲ ਕਰਨ ਦੀ ਲੋੜ ਹੈ ਜਿਹੜਾ ਭਾਜਪਾ ਦੇ ਏਜੰਡੇ ਵਿਚ ਸ਼ਾਮਿਲ ਹੈ। ਭਾਜਪਾ ਕਹਿ ਰਹੀ ਹੈ ਕਿ ਉਹ ਸਾਰੇ ਕਸ਼ਮੀਰੀ ਪੰਡਤਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਨੂੰ ਲੈ ਕੇ ਜਾਵੇਗੀ ਪਰ ਇਹ ਸਿਰਫ ਸਿਆਸੀ ਬਿਆਨ ਹਨ। ਉਨ੍ਹਾਂ ਨੂੰ ਘਰ ਲਿਜਾਣ ਤੋਂ ਪਹਿਲਾਂ ਤੁਹਾਨੂੰ ਉਥੇ ਸੁਰੱਖਿਅਤ ਵਾਤਾਵਰਨ ਪੈਦਾ ਕਰਨਾ ਪਵੇਗਾ। ਸਾਨੂੰ ਜੰਮੂ ਤੇ ਕਸ਼ਮੀਰ ਬਾਰੇ ਸਪਸ਼ਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਝ ਹਿੱਸੇ ਸਾਡੇ ਨਹੀਂ ਹਨ, ਸਾਨੂੰ ਇਸ ਨਾਲ ਸਹਿਮਤ ਹੋਣਾ ਚਾਹੀਦਾ ਹੈ ਅਤੇ ਸਾਨੂੰ ਅੰਤਰਰਾਸ਼ਟਰੀ ਹੱਦਾਂ ਮੁੜ ਮਿਥਣੀਆਂ ਚਾਹੀਦੀਆਂ ਹਨ। ਕਵਿਤਾ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਪੁੱਤਰੀ ਹੈ।

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026