Posted on August 9th, 2014

ਨਵੀਂ ਦਿੱਲੀ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪੁੱਤਰੀ ਦਮਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਆਪਣੀ ਆਤਮ ਕਥਾ ਲਿਖਣੀ ਚਾਹੀਦੀ ਹੈ। ਦਮਨ ਸਿੰਘ ਨੇ ਆਪਣੇ ਮਾਪਿਆਂ ਦੇ ਜੀਵਨ 'ਤੇ ਇਕ ਪੁਸਤਕ 'ਸਟਰਿਕਟਲੀ ਪਰਸਨਲ : ਮਨਮੋਹਨ ਤੇ ਗੁਰਸ਼ਰਨ ਸਿੰਘ' ਲਿਖੀ ਹੈ।
ਦਮਨ ਸਿੰਘ ਨੇ ਕਿਹਾ ਕਿ ਇਹ ਬੜਾ 'ਦੁੱਖਦਾਈ' ਸੀ ਕਿ 10 ਸਾਲਾਂ ਦੀ ਸੱਤਾ ਤੋਂ ਬਾਅਦ ਲੋਕਾਂ ਦੀ ਉਨ੍ਹਾਂ ਬਾਰੇ ਰਾਏ ਬਦਲ ਗਈ। ਉਨ੍ਹਾਂ ਕਿਹਾ ਕਿ ਲੋਕ ਰਾਏ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਦਮਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਮਿਹਨਤ ਨਾਲ ਕੰਮ ਕੀਤਾ ਪਰ ਉਸ ਨੂੰ ਸਲਾਹਿਆ ਨਾ ਗਿਆ ਜੋਕਿ ਪੀੜਾਦਾਇਕ ਸੀ। ਉਨ੍ਹਾਂ ਮੀਡੀਆ ਨਾਲ ਸਬੰਧਾਂ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਦੇ ਪਿਤਾ ਮੀਡੀਆ ਨਾਲ ਗੱਲ ਕਰਨੀ ਪਸੰਦ ਕਰਦੇ ਹਨ ਪਰ ਮੀਡੀਆ ਬਦਲ ਗਿਆ ਸੀ ਹਾਲਾਂਕਿ ਉਹ ਨਹੀਂ ਬਦਲੇ। ਦਮਨ ਸਿੰਘ ਨੇ ਕਿਹਾ ਕਿ ਸੋਨੀਆ ਗਾਂਧੀ ਵਲੋਂ ਪ੍ਰਧਾਨ ਮੰਤਰੀ ਬਣਨ ਤੋਂ ਨਾਂਹ ਕਰਨ ਤੋਂ ਬਾਅਦ ਉਨ੍ਹਾਂ ਦੇ ਪਿਤਾ ਲਈ ਪ੍ਰਧਾਨ ਮੰਤਰੀ ਬਣਨਾ ਇਕ ਬਹੁਤ ਵੱਡੀ ਚੁਣੌਤੀ ਸੀ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026