Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ‘ਚ ਚਾਰ ਭਾਰਤੀਆਂ ‘ਤੇ ਸਿਹਤ ਸੇਵਾਵਾਂ ਸਬੰਧੀ ਮਾਮਲਿਆਂ ‘ਚ ਲੱਖਾਂ ਡਾਲਰ ਦੀ ਧੋਖਾਦੇਹੀ ਦਾ ਦੋਸ਼ ਲੱਗਾ

Posted on May 17th, 2013

ਵਾਸ਼ਿੰਗਟਨ- ਅਮਰੀਕਾ ‘ਚ ਚਾਰ ਭਾਰਤੀ ਅਮਰੀਕੀਆਂ ‘ਤੇ ਸਿਹਤ ਸੇਵਾਵਾਂ ਸਬੰਧੀ ਮਾਮਲਿਆਂ ‘ਚ ਲੱਖਾਂ ਡਾਲਰ ਦੀ ਧੋਖਾਦੇਹੀ ਦਾ ਦੋਸ਼ ਲੱਗਾ ਹੈ। ਇਨ੍ਹਾਂ ‘ਚ ਇਕ ਡਾਕਟਰ ਤੇ ਸ਼ਿਕਾਗੋ ‘ਚ ਇਕ ਕਲੀਨਿਕ ਦੇ ਤਿੰਨ ਸਹਿ ਮਾਲਕ ਸ਼ਾਮਲ ਹਨ।

ਫੈਡਰਲ ਕਾਨੂੰਨ ਇਨਫੋਰਸਮੈਂਟ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਮੂਲ ਦੇ ਅੰਕੁਰ ਰਾਏ, ਆਕਾਸ਼ ਪਟੇਲ ਤੇ ਦੀਪੇਨ ਦੇਸਾਈ ਪਾਰਕ ਰਿਜ ਅਤੇ ਸਕੋਕੀ ‘ਚ ਮਰੀਜ਼ਾਂ ਨੂੰ ਸਰੀਰਕ ਅਤੇ ਸਾਹ ਦਾ ਇਲਾਜ ਮੁਹੱਈਆ ਕਰਾਉਣ ਵਾਲੀ ਸਲੈਕਟਕੇਅਰ ਹੈਲਥ ਦੇ ਮਾਲਕ ਅਤੇ ਸੰਚਾਲਕ ਹਨ। ਤਿੰਨਾਂ ‘ਤੇ ਮਾਰਚ ਤੋਂ ਜੁਲਾਈ, 2011 ਦੇ ਵਿੱਚ ਬੀਮਾ ਪ੍ਰੋਗਰਾਮ ਮੈਡੀਕੇਅਰ ‘ਚ 40 ਲੱਖ ਡਾਲਰ (ਕਰੀਬ 21 ਕਰੋੜ ਰੁਪਏ) ਤੋਂ ਵੀ ਜ਼ਿਆਦਾ ਰਕਮ ਦੇ ਫਰਜ਼ੀ ਬਿੱਲ ਜਮ੍ਹਾ ਕਰਾਉਣ ਦੇ ਦੋਸ਼ ਹਨ। ਸਾਰਿਆਂ ਦੇ ਖਿਲਾਫ ਛੇ ਦੋਸ਼ਾਂ ‘ਚ ਕੇਸ ਦਰਜ ਕੀਤਾ ਗਿਆ ਹੈ। ਇਕ ਹੋਰ ਭਾਰਤੀ ਅਮਰੀਕੀ ਡਾਕਟਰ ਨਲਿਨੀ ਆਹਲੂਵਾਲੀਆ ਨੇ ਅਗਸਤ 2012 ‘ਚ ਦੋ ਮਰੀਜ਼ਾਂ ਨੂੰ ਰੈਫਰ ਕਰਨ ਦੇ ਬਦਲੇ ‘ਚ ਇਕ ਸਿਹਤ ਏਜੰਸੀ ਤੋਂ ਇਕ ਹਜ਼ਾਰ ਡਾਲਰ ਲਏ। ਉਨ੍ਹਾਂ ‘ਤੇ ਰਿਸ਼ਵਤ ਵਿਰੋਧੀ ਕਾਨੂੰਨ ਦੀ ਉਲੰਘਣਾ ਦਾ ਦੋਸ਼ ਹੈ। ਮਿਆਮੀ ਦੇ 36 ਸਾਲਾ ਰਾਏ ਨੂੰ ਬੀਤੇ ਦਿਨੀਂ ਸਾਊਥ ਫਲੋਰੀਡਾ ਤੋਂ ਗ੍ਰਿਫਤਾਰ ਕੀਤਾ ਗਿਆ। 33 ਸਾਲਾ ਪਟੇਲ ਤੇ 33 ਸਾਲਾ ਦੇਸਾਈ ਨੂੰ ਦੋਸ਼ਾਂ ਦਾ ਸਾਹਮਣਾ ਕਰਨ ਲਈ ਸ਼ਿਕਾਗੋ ਦੀ ਅਦਾਲਤ ‘ਚ ਪੇਸ਼ ਹੋਣਾ ਪਵੇਗਾ।



Archive

RECENT STORIES