Posted on July 28th, 2014

"ਅਸੀਂ ਮੋਰਚਿਆਂ ਵਿੱਚ ਜਾਣ ਤੋਂ ਪਹਿਲਾਂ ਘਰੋਂ ਦਹੀਂ ਪੀ ਕੇ ਤੁਰਦੇ ਸੀ ਪਰੰਤੂ ਅੱਜ ਕੱਲ੍ਹ ਦੇ ਅਕਾਲੀ ਤਾਂ ਸਵੇਰ ਵਕਤ ਹੋਰ, ਦੁਪਹਿਰੇ ਕੁਝ ਹੋਰ ਅਤੇ ਸ਼ਾਮ ਨੂੰ ਕੁਝ ਹੋਰ ਖਾਂਦੇ ਪੀਂਦੇ ਹਨ, ਦੱਸੋ ਭਲਾ ਮੋਰਚਾ ਕਿਵੇਂ ਲੱਗੇਗਾ?"
ਲੁਧਿਆਣਾ- ਸ੍ਰੋਮਣੀ ਅਕਾਲੀ ਦਲ ਵੱਲੋਂ ਅਨੇਕਾਂ ਮੋਰਚੇ ਲਗਾਏ ਅਤੇ ਸਿੱਖ ਕੌਮ ਨੇ ਇਨ੍ਹਾਂ ਮੋਰਚਿਆਂ ਵਿੱਚ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਸਿੱਖੀ ਅਸੂਲਾਂ 'ਤੇ ਪਹਿਰਾ ਦਿੰਦੇ ਟਕਸਾਲੀ ਅਕਾਲੀ ਆਗੂਆਂ ਨੇ ਸਮੇਂ-ਸਮੇਂ 'ਤੇ ਮੋਢੇ ਤੇ ਕਛਹਿਰਾ ਅਤੇ ਪਰਨਾ ਰੱਖ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਟਕਸਾਲੀ ਅਕਾਲੀ ਆਗੂਆਂ ਮੋਰਚਿਆਂ ਵਿੱਚ ਵੱਧ ਚੜ੍ਹ ਕੇ ਸਮੂਲੀਅਤ ਕਰਦੇ ਰਹੇ। ਉਸ ਸਮੇਂ ਜਦੋਂ ਅਕਾਲੀ ਜਥੇਦਾਰਾਂ ਨੂੰ ਮੋਰਚਿਆਂ ਦਾ ਸੱਦਾ ਪੱਤਰ ਮਿਲਦਾ ਸੀ ਤਾਂ ਉਹਨਾਂ ਦੇ ਚਿਹਰਿਆਂ ਉਤੇ ਲਾਲੀਆਂ ਆ ਜਾਂਦੀਆਂ ਸਨ, ਜਿਹਨਾਂ ਦੀ ਅਜੋਕੇ ਜਮਾਨੇ ਵਿੱਚ ਪੁੱਛ ਪਰਤੀਤ ਨਾ ਦੇ ਬਰਾਬਰ ਹੈ। ਇਹੋ ਜਿਹੀ ਬੇਕਦਰੀ ਦਾ ਸ਼ਿਕਾਰ ਹੈ ਡੇਹਲੋਂ ਲਾਗਲੇ ਪਿੰਡ ਨੰਗਲ ਦਾ 81 ਸਾਲਾ ਨੂੰ ਢੁਕ ਚੁੱਕਾ ਜੱਥੇਦਾਰ ਪ੍ਰੀਤਮ ਸਿੰਘ ਮਾਨ ਜਿਸਨੇ ਆਪਣੀ ਉਮਰ ਦਾ ਲੰਮਾ ਅਰਸਾ ਮੋਰਚਿਆਂ ਵਿੱਚ ਹੀ ਲੰਘਾ ਦਿੱਤਾ। ਸਮੇਂ-ਸਮੇਂ ਤੇ ਉਹਨਾਂ ਗ੍ਰਿਫਤਾਰੀਆਂ ਦਿੱਤੀਆਂ ਜਿਸਦਾ ਸਬੂਤ ਉਸ ਕੋਲ ਜੇਲ੍ਹ ਕੱਟਣ ਦੀਆਂ ਸਲਿੱਪਾਂ ਹਨ। ਭਰੇ ਮਨ ਨਾਲ ਜਥੇਦਾਰ ਪ੍ਰੀਤਮ ਸਿੰਘ ਮਾਨ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਜਦੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਪ੍ਰਧਾਨ ਹੁੰਦੇ ਸਨ ਤਾਂ ਉਸ ਵਕਤ ਅਕਾਲੀ ਵਰਕਰਾਂ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ ਸੀ ਪਰ ਹੁਣ ਉਲਟ ਚਾਪਲੂਸੀ ਵਾਲੇ ਅਤੇ ਜੇਲ੍ਹ ਨਾ ਕੱਟਣ ਵਾਲੇ ਵਰਕਰਾਂ ਨੂੰ ਨੇੜੇ ਲਾਇਆ ਜਾਂਦਾ ਹੈ। ਜੋ ਮੋਰਚਿਆਂ ਦੀਆਂ ਟਾਹਰਾਂ ਮਾਰੀਆਂ ਜਾਂਦੀਆਂ ਹਨ, ਉਹ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਸਿਵਾਏ ਕੁਝ ਵੀ ਨਹੀਂ ਹਨ। ਅਸੀਂ ਮੋਰਚਿਆਂ ਵਿੱਚ ਜਾਣ ਤੋਂ ਪਹਿਲਾਂ ਘਰੋਂ ਦਹੀਂ ਪੀ ਕੇ ਤੁਰਦੇ ਸੀ ਪਰੰਤੂ ਅੱਜ ਕੱਲ੍ਹ ਦੇ ਅਕਾਲੀ ਤਾਂ ਸਵੇਰ ਵਕਤ ਹੋਰ, ਦੁਪਹਿਰੇ ਕੁਝ ਹੋਰ ਅਤੇ ਸ਼ਾਮ ਨੂੰ ਕੁਝ ਹੋਰ ਖਾਂਦੇ ਪੀਂਦੇ ਹਨ, ਦੱਸੋ ਭਲਾ ਮੋਰਚਾ ਕਿਵੇਂ ਲੱਗੇਗਾ?
ਉਹਨਾਂ ਕਿਹਾ ਕਿ ਮੈਂ 1983 ਵਿੱਚ ਉਸ ਸਮੇਂ ਦੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਵ: ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਮਰਜੀਵੜਾ ਬਣ ਕੇ ਧਰਮ ਯੁੱਧ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਅਤੇ ਗ੍ਰਿਫਤਾਰੀ ਦਿੱਤੀ ਅਤੇ ਪਿੱਛੇ ਮੁੜ ਕੇ ਨਹੀਂ ਦੇਖਿਆ ਪਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੀ ਅਕਾਲੀ ਦਲ ਨੇ ਹਮੇਸ਼ਾਂ ਟਕਸਾਲੀ ਆਗੂਆਂ ਨੂੰ ਅਣਗੋਲਿਆ ਕੀਤਾ, ਇਸੇ ਵਜ੍ਹਾ ਕਾਰਨ ਪ੍ਰੀਤਮ ਸਿੰਘ ਮਾਨ ਵਰਗੇ ਟਕਸਾਲੀ ਆਗੂ ਅੱਜ ਦੀ ਘੜੀ ਅੱਤ ਦੀ ਗਰੀਬੀ ਵਿੱਚ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਨਿਰਬਾਹ ਰੱਬ ਆਸਰੇ ਹੀ ਹੈ। ਸਮੇਂ ਦੀਆਂ ਅਕਾਲੀ ਸਰਕਾਰਾਂ ਨੇ ਕਦੇ ਥੋੜ੍ਹਾ ਬਹੁਤਾ ਮਾਣ ਸਤਿਕਾਰ ਵੀ ਨਹੀਂ ਦਿਤਾ। ਇਸ ਕਰਕੇ ਥੱਕ ਹਾਰ ਕੇ ਹੁਣ ਆਪਣੇ ਪਰਿਵਾਰ ਨੂੰ ਸੈਟ ਕਰਨ ਵਿੱਚ ਲੱਗਾ ਹੋਇਆ ਹਾਂ। ਪਿੰਡ ਦੇ ਲੋਕਾਂ ਨੇ ਮੈਨੂੰ ਦੋ ਵਾਰ ਪੰਚ ਬਣਾ ਕੇ ਮਾਣ ਬਖਸ਼ਿਆ। ਹੋਰ ਵੀ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ।
ਫੋਟੋ ਕੈਪਸ਼ਨ: ਜੇਲ੍ਹ ਕੱਟਣ ਦੀਆਂ ਸਲਿੱਪਾਂ ਦਿਖਾਉਂਦੇ ਹੋਏ ਟਕਸਾਲੀ ਅਕਾਲੀ ਜਥੇਦਾਰ ਪ੍ਰੀਤਮ ਸਿੰਘ ਮਾਨ।

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026