Posted on July 24th, 2014

ਨਵੀਂ ਦਿੱਲੀ- ਅਲਜੀਰੀਆ ਦੀ ਸਰਕਾਰੀ ਹਵਾਈ ਜਹਾਜ਼ ਸੇਵਾ ਏਅਰ ਅਲਜੀਰੀ ਦਾ ਇਕ ਹਵਾਈ ਜਹਾਜ਼ ਅਲਜੀਰੀਆ ਦੇ ਕੋਲ ਮਾਲੀ ਦੇਸ਼ ਦੀ ਹੱਦ ਅੰਦਰ ਤਬਾਹ ਹੋ ਗਿਆ। ਹਾਦਸੇ ਕਾਰਨ ਹਵਾਈ ਜਹਾਜ਼ ਵਿਚ ਸਵਾਰ 110 ਮੁਸਾਫਿਰਾਂ ਤੇ ਅਮਲੇ ਦੇ 6 ਮੈਂਬਰਾਂ ਸਣੇ ਕੁੱਲ 116 ਵਿਅਕਤੀ ਮਾਰੇ ਗਏ। ਇਹ ਹਵਾਈ ਜਹਾਜ਼ ਅਫਰੀਕੀ ਦੇਸ਼ ਬੁਰਕਿਨਾ ਫਾਸੋ ਤੋਂ ਅਲਜੀਰੀਆ ਦੀ ਰਾਜਧਾਨੀ ਅਲਜੀਅਰਸ ਨੂੰ ਜਾ ਰਿਹਾ ਸੀ। ਉਡਾਣ ਭਰਨ ਤੋਂ 50 ਮਿੰਟ ਬਾਅਦ ਹੀ ਹਵਾਈ ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਸੀ.) ਨਾਲੋਂ ਸੰਪਰਕ ਟੁੱਟ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਉਡਾਣ ਭਰਨ ਤੋਂ ਬਾਅਦ ਇਸ ਨੂੰ ਖ਼ਰਾਬ ਮੌਸਮ ਕਾਰਨ ਰਸਤਾ ਬਦਲਣ ਲਈ ਕਿਹਾ ਗਿਆ ਸੀ ਤਾਕਿ ਇਹ ਕਿਸੇ ਹੋਰ ਹਵਾਈ ਜਹਾਜ਼ ਨਾਲ ਨਾ ਟਕਰਾ ਜਾਵੇ। ਹਵਾਈ ਜਹਾਜ਼ ਦੇ ਰਸਤਾ ਬਦਲਣ ਤੋਂ ਬਾਅਦ ਇਸ ਦਾ ਏ. ਟੀ. ਸੀ. ਨਾਲੋਂ ਸੰਪਰਕ ਟੁੱਟ ਗਿਆ।
ਖ਼ਬਰ ਏਜੰਸੀ ਏ. ਐੱਫ. ਪੀ. ਅਨੁਸਾਰ ਇਹ ਹਵਾਈ ਜਹਾਜ਼ ਡੀ. ਸੀ. 9 ਸੀ ਤੇ ਇਸ ਵਿਚ 135 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਸੀ। ਇਸ ਹਵਾਈ ਜਹਾਜ਼ ਨੂੰ ਪੁਰਤਗਾਲ ਦੀ ਇਕ ਕੰਪਨੀ ਤੋਂ ਕਿਰਾਏ 'ਤੇ ਲਿਆ ਗਿਆ ਸੀ। ਵਰਣਨਯੋਗ ਹੈ ਕਿ ਅਲਜੀਰੀਆ ਵਿਚ ਇਸ ਸਾਲ ਫਰਵਰੀ ਵਿਚ ਫੌਜ ਦਾ ਇਕ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 70 ਵਿਅਕਤੀਆਂ ਦੀ ਮੌਤ ਹੋ ਗਈ ਸੀ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026