Posted on July 21st, 2014

ਚੰਡੀਗੜ੍ਹ- ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂਅ ਹਰਿਆਣਾ ਪੁਲਿਸ ਵੱਲੋਂ ਫੜੇ ਗਏ ਇੱਕ ਕਥਿਤ ਨਸ਼ਾ ਤਸਕਰ ਨਾਲ ਜੁੜਨ ਦੇ ਮੁੱਦੇ 'ਤੇ ਬੋਲਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਤੇ ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਮਾਮਲੇ ਦੀ ਵੀ ਨਿਰਪੱਖ ਜਾਂਚ ਕੀਤੀ ਜਾਵੇ, ਪਰ ਇਸ ਤੋਂ ਪਹਿਲਾਂ ਜਿਵੇਂਕਿ ਨਾਮੀਂ ਡਰੱਗ ਤਸਕਰ ਜਗਦੀਸ਼ ਭੋਲਾ ਵੱਲੋਂ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂਅ ਜਨਤਕ ਤੌਰ 'ਤੇ ਲਿਆ ਜਾ ਚੁੱਕਾ ਹੈ, ਜਿਸ ਕਰਕੇ ਮਜੀਠੀਆ ਦੀ ਜਾਂਚ ਕੀਤੀ ਜਾਵੇ।
ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਅਧੀਨ ਨਸ਼ਿਆਂ ਵਾਲੇ ਮੁੱਖ ਕੇਸ 'ਚ ਹਾਈਕੋਰਟ ਦੀ ਪ੍ਰਵਾਨਗੀ ਨਾਲ ਬਹਿਸ 'ਚ ਹਿੱਸਾ ਲੈਣ ਪਹੁੰਚੇ ਬਰਾੜ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਹੁਣ ਤਾਈਂ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) 'ਤੇ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨਾਲ ਰਲ੍ਹੀ ਹੋਣ ਦੇ ਦੋਸ਼ ਲਾਉਂਦੀ ਆ ਰਹੀ ਸੀ, ਪਰ ਹੁਣ ਜਦੋਂ ਕੇਂਦਰ 'ਚ ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਆ ਗਈ ਹੈ ਤਾਂ ਬਾਦਲ ਸਰਕਾਰ ਨੂੰ ਨਸ਼ਿਆਂ ਦਾ ਕੇਸ ਨਿਰਪੱਖ ਤੇ ਇੰਟਰਪੋਲ ਦੇ ਪੱਧਰ 'ਤੇ ਜਾਂਚਿਆਂ ਜਾਣ ਵਾਸਤੇ ਖ਼ੁਦ ਸੀ.ਬੀ.ਆਈ. ਨੂੰ ਸੌਂਪ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ ਦੇ ਮੁੱਦੇ 'ਤੇ ਗੰਧਲੀ ਸਿਆਸਤ ਨਹੀਂ ਖੇਡਣੀ ਚਾਹੀਦੀ, ਬਲਕਿ ਹਰਿਆਣਾ ਨੂੰ ਹਾਸਿਲ ਸੰਵਿਧਾਨਿਕ ਹੱਕਾਂ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਸਰਕਾਰ ਨਸ਼ਿਆਂ ਦੇ ਮੁੱਦੇ ਤੋਂ ਧਿਆਨ ਹਟਾਉਣ ਲਈ ਧਾਰਮਿਕਤਾ ਦੀ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਨਸ਼ਾ ਕੇਸ ਸੀ.ਬੀ.ਆਈ. ਨੂੰ ਸੌਂਪਣ ਵਾਸਤੇ ਆਉਂਦੀ 15 ਅਗਸਤ ਤੋਂ ਮਾਝਾ ਮਾਲਵਾ ਤੇ ਦੁਆਬਾ 'ਚ ਲੋਕ ਇਕੱਠ ਕਰਨ ਜਾ ਰਹੇ ਹਨ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026