Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਾਨ ਫਿਲਮ ਫੈਸਟੀਵਲ 'ਚੋਂ ਕਰੋੜਾਂ ਦੇ ਗਹਿਣੇ ਚੋਰੀ

Posted on May 17th, 2013

ਕਾਨ : ਕਾਨ ਫਿਲਮ ਫੈਸਟੀਵਲ ਵਿਚ ਚਮਕਣ ਤੋਂ ਪਹਿਲਾਂ ਹੀ 1 ਮਿਲੀਅਨ ਡਾਲਰ (5.48 ਕਰੋੜ ਰੁਪਏ) ਦੇ ਗਹਿਣੇ ਚੋਰੀ ਹੋ ਗਏ। ਇਹ ਗਹਿਣੇ ਸਵਿਸ ਦੀ ਲਗਜ਼ਰੀ ਘੜੀਆਂ ਬਣਉਣ ਵਾਲੀ ਕੰਪਨੀ ਤੇ ਚੋਪਾਰਡ ਗਹਿਣੇ ਬਣਾਉਣ ਵਾਲੀ ਮਸ਼ਹੂਰ ਕੰਪਨੀ ਨੇ ਬਣਾਏ ਸਨ। ਇਹ ਗਹਿਣੇ ਹੋਟਲ ਵਿਚੋਂ ਚੋਪਾਰਡ ਕੰਪਨੀ ਦੇ ਕਰਮਚਾਰੀ ਦੀ ਤਿਜੋਰੀ ਵਿਚੋਂ ਚੋਰੀ ਕੀਤੇ ਗਏ ਹਨ। ਚੋਰ ਚੋਪਾਰਡ ਕੰਪਨੀ ਦੇ ਕਮਰੇ 'ਚ ਵੜ ਕੇ ਤਿਜੋਰੀ ਭੰਨ ਕੇ ਗਹਿਣੇ ਚੋਰੀ ਕਰ ਕੇ ਭੱਜ ਗਏ। ਇਹ ਚੋਰੀ ਨੋਵਟੈਲ ਹੋਟਲ ਜੋ ਕਿ ਕਾਨ ਸ਼ਹਿਰ ਦੇ ਕੇਂਦਰ 'ਚ ਸਥਿਤ ਹੈ। ਚੋਪਾਰਡ ਇਸ ਫਿਲਮ ਫੈਸਟੀਵਲ ਦਾ ਆਫੀਸ਼ੀਅਲ ਸਪਾਂਸਰ ਹੈ। ਚੋਰੀ ਉਸ ਦਿਨ ਹੋਈ ਜਿਸ ਦਿਨ 'ਬਲਿੰਗ ਰਿੰਗ' ਨਾਂ ਦੀ ਫਿਲਮ ਦਿਖਾਈ ਗਈ। ਸੋਫੀਆ ਕੋਪੋਲੋ ਵਲੋਂ ਨਿਰਦੇਸ਼ਿਤ ਇਸ ਫਿਲਮ ਵਿਚ ਇਕ ਹਾਈ ਸਕੂਲ ਦਾ ਵਿਦਿਆਰਥੀ ਮਸ਼ਹੂਰ ਹਸਤੀਆਂ ਦੇ ਘਰਾਂ 'ਚ ਜਾ ਕੇ ਕੱਪੜੇ, ਥੈਲੇ, ਜੁੱਤੀਆਂ ਆਦਿ ਚੋਰੀ ਕਰਦਾ ਹੈ। ਉਹ ਚੋਰੀ ਲਈ ਉਹੀ ਦਿਨ ਚੁਣਦਾ ਹੈ ਜਿਸ ਦਿਨ ਇਹ ਲੋਕ ਕਿਸੇ ਵੱਡੇ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਹੁੰਦੇ ਹਨ। ਇਹ ਸਾਰੇ ਗਹਿਣੇ ਫੈਸਟੀਵਲ 'ਚ ਹਿੱਸਾ ਲੈਣ ਆਏ ਕਲਾਕਾਰਾਂ ਨੂੰ ਪਹਿਨਾਂ ਲਈ ਉਧਾਰ ਦਿੱਤੇ ਜਾਂਦੇ ਹਨ।



Archive

RECENT STORIES