Posted on July 13th, 2014

ਸਿੱਖ ਰੀਲੀਫ, ਜਿਸ ਨੂੰ ਕਿ ਪਹਿਲਾਂ SOPW ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਹੁਣ ਅਧਿਕਾਰਿਤ ਤੌਰ ਤੇ ਸ਼ੁਰੂ ਹੋ ਗਈ ਹੈ । ਜਲੰਧਰ ਪ੍ਰੇਸ ਕਲਬ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ । ਟੀਵੀ ਅਤੇ ਪਰਿੰਟ ਮੀਡੀਆਂ ਦੀ ਮੌਜੂਦਗੀ ਵਿੱਚ ਸਿੱਖ ਰੀਲੀਫ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਕਿ ਰਾਜਵਿੰਦਰ ਸਿੰਘ ਬੈਂਸ, ਸਾਡੇ ਸਮਰਪਿਤ ਅਤੇ ਅਥੱਕ ਟੀਮ ਮੈਂਬਰ ਆਰ ਪੀ ਸਿੰਘ, ਪਰਮਿੰਦਰ ਸਿੰਘ ਅਤੇ ਸਰਬਪ੍ਰੀਤ ਸਿੰਘ, ਹੋਰ ਸਤਨਾਮ ਸਿੰਘ ਸਰਕਾਰੀਆ ਵੀ ਸ਼ਾਮਲ ਸਨ ।
ਜਿੱਥੇ SOPW ਨੇ ਸਿੱਖ ਸਿਆਸੀ ਕੈਦੀਆਂ ਦੀ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਸੀ ਉੱਥੇ ਸਿੱਖ ਰੀਲੀਫ ਨੇ ਇਸ ਮੁਢਲੇ ਨਿਸ਼ਾਨੇ ਨੂੰ ਅੱਗੇ ਵਧਾਉਂਦਿਆਂ ਆਪਣਾ ਦਾਇਰਾ ਵੱਡਾ ਕੀਤਾ ਹੈ ਤੇ ਇਸ ਦਾ ਨਿਸ਼ਾਨਾ ਹੁਣ ਪੰਜਾਬ ਦੀ ਤਰੱਕੀ ਅਤੇ ਪੰਜਾਬੀਆਂ ਨੂੰ ਖੁਸ਼ਹਾਲ ਹੋਣ ਲਈ ਮਦਦ ਕਰਨਾ ਹੈ ।
SOPW ਵੱਲੋਂ ਆਪਣੇ ਕਾਰਜ ਖੇਤਰ ਨੂੰ ਵਧਾਉਣ ਅਤੇ ਚੈਰਿਟੀ ਨੂੰ ਨਵੇਂ ਨਾਮ “ਸਿੱਖ ਰੀਲੀਫ” ਨਾਲ ਸਥਾਪਿਤ ਕਰਨ ਦਾ ਕਦਮ ਅਸੀਂ ਆਪਣੇ ਸ਼ੁਭ ਚਿੰਤਕਾ ਦੀ ਮੰਗ ਕਰਕੇ ਉਠਾਇਆ ਹੈ । ਸਾਡੇ ਸਮਰਥਕਾਂ ਨੇ ਪਿਛਲੇ ਸਾਲ ਤੋਂ ਸਾਨੂੰ ਹੋਰ ਜ਼ਿਆਦਾ ਅਜਿਹੇ ਰਾਹਤ ਦੇ ਪ੍ਰਾਜੈਕਟ ਕਰਨ ਲਈ ਉਤਸ਼ਾਹਿਤ ਕੀਤਾ ਜੋ ਕਿ ਸਿਆਸੀ ਕੈਦੀਆਂ ਨਾਲ ਨਹੀਂ ਜੁੜੇ ਸਨ । ਅਜ਼ਮਾਏ ਤੇ ਪਰਖੇ ਹੋਏ SOPW ਦੇ ਨਾਮ ਦਾ ਮਤਲਬ ਹੈ ਕਿ ਸਾਡੇ ਮਦਦਗਾਰਾਂ ਨੂੰ ਇਸ ਜਥੇਬੰਦੀ ਦੇ ਕੰਮ ਕਾਰ ਦੇ ਤਰੀਕੇ ਤੇ ਭਰੋਸਾ ਹੈ ਤੇ ਅਸੀਂ ਸਿੱਖ ਰਿਲੀਫ ਦੇ ਨਾਮ ਥੱਲੇ ਇਸ ਭਲੇ ਕੰਮ ਨੂੰ ਅੱਗੇ ਵਧਾ ਸਕਦੇ ਹਾਂ ਜੋ ਕਿ SOPW ਅੱਗੇ ਹੀ ਕਰ ਰਹੀ ਹੈ । ਪਿਛਲੇ ਕੁਝ ਮਹੀਨਿਆਂ ਦੌਰਾਨ ਸਾਨੂੰ ਬਹੁਤ ਸਾਰੇ ਨਵੇਂ ਕੇਸਾਂ ਬਾਰੇ ਦੱਸਿਆ ਗਿਆ ਹੈ ਜੋ ਕਿ ਸਾਡੀ ਬਰਾਬਰ ਦੀ ਮਦਦ ਮੰਗਦੇ ਹਨ । ਸਾਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਸਿੱਖ ਰਿਲੀਫ ਨਿਮਨ ਲਿਖਿਤ ਪ੍ਰਾਜੈਕਟਾਂ ਤੇ ਕੰਮ ਕਰੇਗੀ :
• ਕੈਦੀਆਂ ਦੀ ਭਲਾਈ – ਸਿੱਖ ਰਿਲੀਫ ਦਾ ਮੁੱਢ ਸਿੱਖ ਸਿਆਸੀ ਕੈਦੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਕਾਨੂੰਨੀ, ਮੈਡੀਕਲ ਅਤੇ ਪਰਿਵਾਰ ਭਲਾਈ ਲਈ ਮਦਦ ਕਰਨੀ ਰਿਹਾ ਹੈ ਤੇ ਇਹ ਭਵਿੱਖ ਵਿੱਚ ਵੀ ਇਸੇ ਤਰਾਂ ਹੀ ਰਹੇਗਾ ।
• ਮੈਡੀਕਲ ਮਦਦ – ਉਹਨਾਂ ਨੂੰ ਆਰਥਿਕ, ਭਾਵਨਾਤਮਿਕ ਅਤੇ ਸਰੀਰਕ ਮਦਦ ਦੇਣੀ ਜੋ ਕਿ ਗੰਭੀਰ ਬਿਮਾਰੀਆਂ ਜਿਵੇਂ ਕਿ ਕੈਂਸਰ ਆਦਿ ਨਾਲ ਪੀੜਿਤ ਹਨ । ਦੋ ਤਾਜ਼ੇ ਕੇਸ ਮਾਨਦੀਪ ਸਿੰਘ ਤੇ ਗੁਰਮੁਖ ਸਿੰਘ ਦੇ ਹਨ ਜੋ ਕਿ ਸਿੱਖ ਰੀਲੀਫ ਦੇ ਸਾਹਮਣੇ ਆਏ ਹਨ । ਇਹਨਾਂ ਦੋਹਾਂ ਜੀਆਂ ਨੇ ਸਾਨੂੰ ਦਿਖਾਇਆ ਹੈ ਕਿ ਸਾਡੀ ਮਦਦ ਨੇ ਉਹਨਾਂ ਦੀ ਜ਼ਿੰਦਗੀ ਨੂੰ ਮਹੱਤਵਪੂਰਣ ਢੰਗ ਨਾਲ ਬਦਲ ਦਿੱਤਾ ਹੈ ਤੇ ਉਹਨਾਂ ਨੂੰ ਇੱਕ ਨਵੀਂ ਆਸ ਮਿਲੀ ਹੈ ।
• ਬੱਚਿਆਂ ਦੀ ਪੜ੍ਹਾਈ – ਕਈ ਸਾਲਾਂ ਤੋਂ ਅਸੀਂ ਸਿੱਖ ਸਿਆਸੀ ਕੈਦੀਆਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾ ਕੇ ਪੰਜਾਬ ਦੀ ਨੌਜਵਾਨੀ ਦੀ ਉੱਨਤੀ ਲਈ ਮਦਦ ਅਤੇ ਹੌਸਲਾ ਅਫਜ਼ਾਈ ਕੀਤੀ ਹੈ । ਸਿੱਖ ਰਿਲੀਫ ਦਾ ਮੰਨਣਾ ਹੈ ਕਿ ਕਿਸੇ ਵੀ ਬੱਚੇ ਨੂੰ ਮਦਦ ਦੀ ਘਾਟ ਜਾਂ ਆਰਥਿਕ ਤੌਰ ਤੇ ਤੰਗ ਹੋਣ ਕਰਕੇ ਵਿਦਿਅਕ ਉੱਨਤੀ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ । ਅਸੀਂ ਆਪਣੇ ਫੰਡਾਂ ਰਾਹੀਂ ਸਕੂਲ ਦੀਆਂ ਸਾਲਾਨਾ ਫੀਸਾਂ, ਕਿਤਾਬਾਂ, ਪੜ੍ਹਾਈ ਦੇ ਖਰਚੇ, ਸਕੂਲ ਦੀ ਵਰਦੀ ਤੇ ਟ੍ਰਾਂਸਪੋਰਟ ਦੇ ਖਰਚੇ ਅਦਾ ਕੀਤੇ ਹਨ । ਅਸੀਂ ਇੱਕ ਲੈਪਟੋਪ ਪ੍ਰੋਗਰਾਮ ਵੀ ਚਲਾਇਆ ਹੈ ਜਿਸ ਵਿੱਚ ਕਿ ਗੁਣੀ ਬੱਚਿਆਂ ਨੂੰ ਜਾਂ ਉਚੇਰੀ ਪੜ੍ਹਾਈ ਕਰਨ ਵਾਲੇ ਬੱਚਿਆਂ ਲਈ ਲੈਪਟੋਪ ਵੀ ਮੁਹੱਈਆਂ ਕਰਵਾਏ ਜਾਂਦੇ ਹਨ ।
• ਇਸੇ ਪ੍ਰਾਜੈਕਟ ਤੇ ਕੰਮ ਕਰਦਿਆਂ ਸਿੱਖ ਰਿਲੀਫ ਇਸ ਸਮੇਂ ਸਕੂਲ ਅਤੇ ਵਿਦਿਅਕ ਅਦਾਰਿਆਂ ਦੀ ਉਸਾਰੀ ਦਾ ਕੰਮ ਕਰ ਰਹੀ ਜਿਸ ਵਿੱਚ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਉਤਸ਼ਾਹ ਪੂਰਵਕ ਤੇ ਚਣੌਤੀ ਭਰਿਆ ਮਾਹੌਲ ਮਿਲੇਗਾ । ਇਸ ਦੀ ਇੱਕ ਉਦਾਹਰਨ “ਸ਼ਹੀਦ ਅਕੈਡਮੀ ਭਾਗੂਪੁਰ” ਹੈ ਜੋ ਕਿ ਸ਼ਹੀਦ ਰਘਬੀਰ ਸਿੰਘ ਦੀ ਯਾਦ ਵਿੱਚ ਉਸਾਰੀ ਗਈ ਹੈ ।
• ਵਾਤਾਵਰਣ ਦੀ ਸੰਭਾਲ ਕਰਨਾ – ਵਾਤਾਵਰਣ ਦੀ ਸੰਭਾਲ ਸਿੱਖ ਰਿਲੀਫ ਲਈ ਇੱਕ ਬਹੁਤ ਵੱਡਾ ਫਿਕਰ ਦਾ ਵਿਸ਼ਾ ਹੈ । ਸਾਡੇ ਕੋਲ ਬਹੁਤ ਪ੍ਰਾਜੈਕਟ ਸ਼ੁਰੂ ਕਰਨ ਵਾਲੇ ਹਨ ਜਿਸ ਵਿੱਚ ਕਿ ਦਰਖਤ ਲਗਾਉਣੇ, ਸਾਫ ਪਾਣੀ ਮੁਹੱਈਆ ਕਰਾਉਣਾ, ਪਿੰਡਾਂ/ਗਲੀਆਂ ਦੀ ਸਫਾਈ ਅਤੇ ਰੀਸਾਇਕਲਿੰਗ (ਚੀਜ਼ਾਂ ਨੂੰ ਮੁੜ ਵਰਤੋਂਯੋਗ ਬਨਾਉਣਾ) ਸ਼ਾਮਲ ਹਨ । ਹੁਣੇ ਹੀ ਅਸੀਂ ਸਾਫ ਪਾਣੀ ਪ੍ਰਾਜੈਕਟ ਸ਼ੁਰੂ ਕੀਤਾ ਹੈ ਜਿਸ ਵਿੱਚ ਕਿ ਅਸੀਂ ਪੰਜਾਬ ਦੇ ਕਈ ਘਰਾਂ ਵਿੱਚ ਪਾਣੀ ਸਾਫ ਕਰਨ ਵਾਲੇ ਫਿਲਟਰ ਲਗਾਏ ਹਨ ।
• ਬਜ਼ੁਰਗਾਂ ਦੀ ਦੇਖਭਾਲ – ਪੈਨਸ਼ਨ, ਮੈਡੀਕਲ ਦੇ ਖਰਚੇ, ਬਿਰਧ ਆਸ਼ਰਮ
• ਸਿੱਖੀ ਦੀਆਂ ਕਦਰਾ-ਕੀਮਤਾਂ ਤੇ ਨਿਸ਼ਾਨੇ ਨੂੰ ਕਾਇਮ ਰੱਖਣਾ ਤੇ ਅੱਗੇ ਵਧਾਉਣਾ – ਸਿੱਖ ਰਿਲੀਫ ਸਿੱਖ ਧਰਮ ਦੇ ਸਿਧਾਂਤਾਂ ਅਤੇ ਅਸੂਲਾਂ ਅੰਦਰ ਰਹਿ ਕੇ ਕੰਮ ਕਰਦੀ ਹੈ । ਅਸੀਂ ਇਮਾਨਦਾਰ ਜ਼ਿੰਦਗੀ ਅਤੇ ਸੇਵਾ ਨੂੰ ਬੜਾਵਾ ਦਿੰਦੇ ਹਾਂ ਤੇ ਇਹ ਜੋ ਅਸੀਂ ਸਭ ਕੁਝ ਕਰਦੇ ਹਾਂ ਉਸ ਵਿੱਚੋਂ ਝਲਕਦਾ ਹੈ ।
ਪ੍ਰੈਸ ਕਾਨਫਰੰਸ ਦੋਰਾਨ, ਕਈ ਪਰਿਵਾਰ ਮੌਜੂਦ ਸਨ ਜਿਨਾਂ ਦੀ ਸਹਾਇਤਾ ‘ਸਿੱਖ ਰਿਲੀਫ’ ਏਸ ਵੇਲੇ ਕਰ ਰਹੀ ਹੈ। ਮਨਦੀਪ ਸਿੰਘ, ਸਰਬਜੀਤ ਕੋਰ (ਗੁਰਮੁਖ ਸਿੰਘ ਦੀ ਮਾਤਾ), ਜਸਵੀਰ ਸਿੰਘ ਜੱਸਾ ਤੇ ਪਰਿਵਾਰ, ਕੁਲਵਿੰਦਰ ਕੋਰ, ਮਨਪ੍ਰੀਤ ਸਿੰਘ ਤੇ ਬਲਜੀਤ ਕੋਰ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026