Posted on July 8th, 2014

ਗੁਰਾਇਆ- ਅਨੀਹਰ ਰੋਡ ‘ਤੇ ਨਾਕਾਬੰਦੀ ਦੌਰਾਨ ਗੁਰਾਇਆ ਪੁਲਸ ਨੇ ਨਵਾਂ ਸ਼ਹਿਰ ਦੇ ਐਨ ਆਰ ਆਈ ਤੋਂ ਪੰਜ ਪਿਸਤੌਲ ਅਤੇ 20 ਕਿਲੋ ਚੂਰਾ ਪੋਸਤ ਫੜਿਆ ਹੈ। ਡੀ ਐਸ ਪੀ ਫਿਲੌਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸਰਹਾਲ ਦਾ ਰਹਿਣ ਵਾਲਾ ਸੰਤੋਖ ਸਿੰਘ ਸੁੱਖਾ ਦੀ ਗ੍ਰਿਫਤਾਰੀ ਪਾਈ ਗਈ ਹੈ। ਨਾਕਾਬੰਦੀ ਦੌਰਾਨ ਤਲਾਸ਼ੀ ਲੈਣ ‘ਤੇ ਜਿਪਸੀ ਸਵਾਰ ਦੀ ਡਰਾਈਵਰ ਸੀਟ ਦੇ ਥੱਲੇ ਪੰਜ ਪਿਸਤੌਲ ਮਿਲੇ। ਇਸ ਤੋਂ ਇਲਾਵਾ ਨਾਲ ਵਾਲੀ ਸੀਟ ਦੇ ਥੱਲੇ ਕਰੀਬ 20 ਕਿਲੋ ਚੂਰਾ ਪੋਸਤ ਪਿਆ ਮਿਲਿਆ। ਬਰਾਮਦ ਹਥਿਆਰਾਂ ‘ਚ ਚਾਰ ਪਿਸਤੌਲ 315 ਬੋਰ ਅਤੇ ਇਕ ਪਿਸਤੌਲ 32 ਬੋਰ ਦਾ ਹੈ। 31 ਰਾਊਂਡ ਗੋਲਾ ਸਿੱਕਾ ਜਿਨ੍ਹਾਂ ‘ਚੋਂ ਸੱਤ ਚਲੇ ਅਤੇ 24 ਜਿੰਦਾ ਹਨ, ਵੀ ਕਬਜ਼ੇ ‘ਚ ਲਏ ਗਏ ਹਨ। ਬਰਾਮਦਗੀ ਵੱਡੀ ਹੈ, ਇਸ ਲਈ ਜਾਂਚ ਚੱਲ ਰਹੀ ਹੈ ਕਿ ਦੋਸ਼ੀ ਕਿਸ ਗੈਂਗ ਨਾਲ ਜੁੜਿਆ ਹੋਇਆ ਹੈ।
ਐਸ ਐਚ ਓ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਜਿਪਸੀ ਸਵਾਰ ਦੋਸ਼ੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਨੇ ਘੇਰਾਬੰਦੀ ਕਰਕੇ ਫੜਿਆ ਤਾਂ ਤਲਾਸ਼ੀ ਦੌਰਾਨ ਉਸ ਤੋਂ ਉਕਤ ਸਾਮਾਨ ਬਰਾਮਦ ਹੋਇਆ। ਮੁੱਢਲੀ ਜਾਂਚ ਦੌਰਾਨ ਦੋਸ਼ੀ ਬਰਾਮਦ ਹਥਿਆਰਾਂ ਬਾਰੇ ਕੋਈ ਤੱਸਲੀਬਖਸ਼ ਜਵਾਬ ਨਹੀਂ ਦੇ ਸਕਿਆ। ਫਿਲਹਾਲ ਦੋਸ਼ੀ ਸੰਬੰਧੀ ਥਾਣੇ ਤੋਂ ਰਿਕਾਰਡ ਮੰਗਵਾਇਆ ਜਾ ਰਿਹਾ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026