Posted on July 8th, 2014

ਜਲੰਧਰ – ਸੀਮਾ ਸੁਰੱਖਿਆ ਬਲ ਪੰਜਾਬ ਫਰੰਟੀਅਰ ਦੇ ਨਵੇਂ ਇੰਸਪੈਕਟਰ ਜਨਰਲ ਅਸ਼ੋਕ ਕੁਮਾਰ ਨੇ ਕਿਹਾ ਕਿ ਪੰਜਾਬ ਨਾਲ ਲਗਦੀ ਪਾਕਿਸਤਾਨ ਦੀ ਸਰਹੱਦ ਪੂਰੀ ਤਰ੍ਹਾਂ ਨਾਲ ਸੀਲ ਹੈ ਅਤੇ ਸਰਹੱਦ ਪਾਰ ਤੋਂ ਹੈਰੋਇਨ ਦੀ ਸਮੱਗਲਿੰਗ ਨਹੀਂ ਹੋ ਰਹੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨੀ ਸਮੱਗਲਰਾਂ ਵਲੋਂ ਹੈਰੋਇਨ ਦੀਆਂ ਜੋ ਖੇਪਾਂ ਭੇਜੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਫੜ ਲਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਸਾਲ ਪੰਜਾਬ ਫਰੰਟੀਅਰ ਵਲੋਂ ਸਰਹੱਦ ‘ਤੇ 322 ਕਿਲੋ ਹੈਰੋਇਨ ਫੜੀ ਗਈ ਸੀ, ਜਦਕਿ ਇਸ ਸਾਲ ਹੁਣ ਤਕ 245 ਕਿਲੋ ਹੈਰੋਇਨ ਫੜੀ ਜਾ ਚੁੱਕੀ ਹੈ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਜਵਾਨਾਂ ਨੇ ਸਰਹੱਦ ‘ਤੇ ਇਸ ਸਾਲ ਹੁਣ ਤਕ 3 ਪਾਕਿ ਸਮੱਗਲਰਾਂ ਨੂੰ ਮਾਰਿਆ ਹੈ, ਜਦਕਿ ਬੀਤੇ ਸਾਲ 5 ਸਮੱਗਲਰਾਂ ਨੂੰ ਮਾਰਿਆ
ਗਿਆ ਸੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026