Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਿਸਕੌਨਸਿਨ ਗੁਰਦੁਆਰਾ ਗੋਲੀ ਕਾਂਡ ਦਾ ਨਾਇਕ ਬਰਾਇਨ ਮਰਫ਼ੀ ਸੇਵਾਮੁਕਤ

Posted on May 16th, 2013

<p><h2>ਪੁਲੀਸ ਅਧਿਕਾਰੀ ਬਰਾਇਨ ਮਰਫ਼ੀ</h2></p>

ਵਾਸ਼ਿੰਗਟਨ- ਪਿਛਲੇ ਸਾਲ ਵਿਸਕੌਨਸਿਨ ਗੁਰਦੁਆਰੇ ਵਿਚ ਸਿੱਖ ਸ਼ਰਧਾਲੂਆਂ ਉੱਤੇ ਗੋਲੀਆਂ ਵਰ੍ਹਾਉਂਦੇ ਹਮਲਾਵਰ ਤੋਂ ਲੋਕਾਂ ਨੂੰ ਬਚਾਉਂਦਿਆਂ ਹਮਲਾਵਰ ਦੀਆਂ ਬਾਰਾਂ ਗੋਲੀਆਂ ਦਾ ਸ਼ਿਕਾਰ ਹੋਏ ਪੁਲੀਸ ਅਧਿਕਾਰੀ ਬਰਾਇਨ ਮਰਫ਼ੀ ਨੇ ਵਿਭਾਗ ਤੋਂ ਸੇਵਾਮੁਕਤੀ ਦਾ ਐਲਾਨ ਕਰ ਦਿੱਤਾ ਹੈ।

ਮਰਫ਼ੀ ਨੇ ਸਥਾਨਕ ਟੀਵੀ ਚੈਨਲ ਡਬਲਿਊ ਆਈ ਐਸ ਐਨ ਟੀਵੀ ਨੂੰ ਦੱਸਿਆ ਕਿ ਉਸ ਨੇ ਕੱਲ੍ਹ ਆਪਣਾ ਅਸਤੀਫ਼ਾ ਦੇ ਦਿੱਤਾ ਹੈ ਤੇ ਓਕ ਕਰੀਕ ਫੋਰਸ ਵਿਚ 22 ਸਾਲ ਦੀ ਨੌਕਰੀ ਕਰਨ ਉਪਰੰਤ ਉਹ 12 ਜੂਨ ਨੂੰ ਸੇਵਾਮੁਕਤ ਹੋ ਰਿਹਾ ਹੈ। 52 ਸਾਲਾ ਪੁਲੀਸ ਅਧਿਕਾਰੀ ਨੇ ਅਜੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਮਲੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਉਹ ਅਜੇ ਮੁੜ ਚੰਗੀ ਤਰ੍ਹਾਂ ਠੀਕ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਇਸ ਹਮਲੇ ਵਿਚ ਛੇ ਸਿੱਖ ਮਾਰੇ ਗਏ ਸਨ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ ਸਨ ਤੇ ਹਮਲਾਵਰ ਨੇ ਬਾਅਦ ਵਿਚ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ।

ਗੋਲੀਬਾਰੀ ਦੌਰਾਨ ਮਰਫ਼ੀ ਨੇ ਆਪਣੇ ਜੀਵਨ ਨੂੰ ਖ਼ਤਰੇ ਵਿਚ ਪਾ ਕੇ ਹਮਲਾਵਰ ਨੂੰ ਘੇਰ ਲਿਆ ਸੀ ਤੇ ਭਾਵੇਂ ਉਸ ਨੂੰ ਆਪਣੇ ਸਰੀਰ ਉੱਤੇ 12 ਗੋਲੀਆਂ ਖਾਣੀਆਂ ਪਈਆਂ। ਜਦੋਂ ਤਕ ਉਹ ਪੁਲੀਸ ਸਹਾਇਤਾ ਲਈ ਨਹੀਂ ਪੁੱਜੀ ਉਸ ਨੇ ਆਪਣੇ ਫਰਜ਼ ਨਿਭਾਉਣੇ ਜਾਰੀ ਰੱਖੇ ਤੇ ਆਪਣੇ ਪੁਲੀਸ ਮੁਲਾਜ਼ਮਾਂ ਨੂੰ ਸ਼ਰਧਾਲੂਆਂ ਨੂੰ ਬਚਾਉਣ ਲਈ ਜਾਨ ਹੀਲ ਕੇ ਨਿਰਦੇਸ਼ ਦਿੰਦਾ ਰਿਹਾ। ਸ੍ਰੀ ਮਰਫ਼ੀ ਇਸ ਵੇਲੇ ਕੌਮੀ ਹੀਰੋ ਹੈ ਤੇ ਸਿੱਖਾਂ ਵਿਚ ਉਸ ਦਾ ਬੇਹੱਦ ਸਤਿਕਾਰ ਹੈ। ਇਸ ਹਫ਼ਤੇ ਸ੍ਰੀ ਮਰਫ਼ੀ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਸਿਖਰਲੇ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।



Archive

RECENT STORIES