Posted on June 27th, 2014

ਨਵੀਂ ਦਿੱਲੀ- ਗੰਗਾ ਵਿੱਚ ਡੁਬਕੀ ਨਾਲ ਤੁਹਾਨੂੰ ਕੈਂਸਰ ਹੋ ਸਕਦਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੰਗਾ ਦੀ ਸਫਾਈ ‘ਤੇ ਜ਼ੋਰ ਦੇਣ ਦੀ ਗੱਲ ਕਹਿ ਚੁੱਕੇ ਹਨ, ਪ੍ਰੰਤੂ ਲੱਗਦਾ ਹੈ ਕਿ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਲੋੜ ਤੋਂ ਜ਼ਿਆਦਾ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ।
‘ਦਿ ਡਿਪਾਰਟਮੈਂਟ ਆਫ ਐਟਾਮਿਕ ਐਨਰਜੀ ਨੈਸ਼ਨਲ ਸੈਂਟਰਲ ਫਾਰ ਕੰਪੋਜੀਸ਼ਨਲ ਕੈਰੇਕਟ੍ਰਾਈਜੇਸ਼ਨ ਆਫ ਮੈਟੀਰੀਅਲਸ’ ਨੇ ਗੰਗਾ ਦੇ ਵਾਟਰ ਸੈਂਪਲ ਦੀ ਜਾਂਚ ਕੀਤੀ ਹੈ। ਜਾਂਚ ਦੌਰਾਨ ਪਾਣੀ ਵਿੱਚ ਕੈਂਸਰ ਕਾਰਕ ਤੱਤ ਪਾਏ ਗਏ। ਇਹ ਵਾਟਰ ਸੈਂਪਲ ਜਨਵਰੀ 2013 ਵਿੱਚ ਹੋਏ ਕੁੰਭ ਮੇਲੇ ਦੌਰਾਨ ਲਏ ਗਏ ਸਨ। ਐਨ ਸੀ ਸੀ ਐਮ ਭਾਭਾ ਐਟਾਮਿਕ ਰਿਸਰਚ ਸੈਂਟਰ (ਬੀ ਏ ਆਰ ਸੀ) ਤਹਿਤ ਕੰਮ ਕਰਦੀ ਹੈ।
ਇੱਕ ਅੰਗਰੇਜ਼ੀ ਅਖਬਾਰ ਮੁਤਾਬਕ ਸ਼ਰਧਾਲੂਆਂ ਨੇ ਪੂਜਾ ਲਈ ਜੋ ਗੰਗਾ ਜਲ ਲਿਆ, ਉਸ ਵਿੱਚ ‘ਕ੍ਰੋਮੀਅਮ ਛੇ’ ਪਾਇਆ ਗਿਆ। ਐਨ ਸੀ ਸੀ ਐਮ ਦੇ ਮੁਖੀ ਡਾ. ਸੁਨੀਲ ਜੈ ਕੁਮਾਰ ਕਹਿੰਦੇ ਹਨ ਕਿ ਕ੍ਰੋਮੀਅਮ ਜ਼ਰੂਰੀ ਵੀ ਹੈ ਅਤੇ ਜ਼ਹਿਰੀਲਾ ਵੀ। ਇਸ ਦਾ ਜ਼ਹਿਰੀਲਾ ਰੂਪ ਹੈਕਸਾਵੇਲੈਂਟ ਕ੍ਰੋਮੀਅਮ ਕਹਾਉਂਦਾ ਹੈ। ਅਸੀਂ ਕੁੰਭ ਮੇਲੇ ਦੌਰਾਨ ਲਏ ਗਏ ਗੰਗਾ ਜਲ ਵਿੱਚ ਇਸਦੀ ਮਾਤਰਾ ਜਾਂਚੀ, ਇਸ ਦੀ ਮਾਤਰਾ ਨਾਰਮਲ ਨਾਲੋਂ ਕਰੀਬ ਪੰਜਾਹ ਗੁਣਾ ਜ਼ਿਆਦਾ ਸੀ। ਕ੍ਰੋਮੀਅਮ ਨੂੰ ਇੰਨੀ ਜ਼ਿਆਦਾ ਮਾਤਰਾ ਦੇ ਸੰਪਰਕ ਵਿੱਚ ਆਉਣ ‘ਤੇ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ, ਜਿਨ੍ਹਾਂ ਵਿੱਚ ਕੈਂਸਰ ਵੀ ਸ਼ਾਮਲ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗੰਗਾ ਵਿੱਚ ਇਸ ਜ਼ਹਿਰੀਲੇ ਤੱਤ ਦੀ ਜ਼ਿਆਦਾ ਮਾਤਰਾ ਕਾਨਪੁਰ ਦੀਆਂ ਫੈਕਟਰੀਆਂ ਤੋਂ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਪਾਣੀ ਸਾਫ ਕਰਨ ਦੀ ਤਕਨੀਕ ਕੰਪਨੀਆਂ ਨੂੰ ਟ੍ਰਾਂਸਫਰ ਕਰ ਦਿੱਤੀ ਹੈ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026