Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਨਪ੍ਰੀਤ ਬਾਦਲ ਨੇ ਪ੍ਰਗਟਾਇਆ ਖਦਸ਼ਾ: ਬਠਿੰਡਾ ਲੋਕ ਸਭਾ ਸੀਟ ਜਿੱਤਣ ਲਈ 'ਬਾਦਲਕੇ' ਮੇਰਾ ਵੀ ਕਤਲ ਕਰਵਾ ਸਕਦੇ ਹਨ

Posted on May 16th, 2013

<p>ਪੀ.ਪੀ.ਪੀ. ਦੇ ਪ੍ਰਧਾਨ, ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ<br></p>

ਬਠਿੰਡਾ- ਬਠਿੰਡਾ ਲੋਕ ਸਭਾ ਸੀਟ ਜਿੱਤਣ ਲਈ ਪੰਜਾਬ ਦੇ ਰੱਬ ਬਣੇ ਬੈਠੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੀਪਲਜ਼ ਪਾਰਟੀ ਆਫ ਪੰਜਾਬ ਦਾ ਸਿਆਸੀ ਕੈਰੀਅਰ ਖਤਮ ਕਰਨ ਲਈ ਸਾਜਿਸ਼ ਤਹਿਤ ਹਮਲੇ ਕਰਵਾ ਰਹੇ ਹਨ ਤੇ ਇਹ ਸੀਟ ਜਿੱਤਣ ਲਈ 'ਬਾਦਲਕੇ' ਮੇਰਾ ਵੀ ਕਤਲ ਕਰਵਾ ਸਕਦੇ ਹਨ। ਇਹ ਦੋਸ਼ ਪੀ.ਪੀ.ਪੀ. ਦੇ ਪ੍ਰਧਾਨ, ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਪਾਰਟੀ ਦੇ ਸੀਨੀਅਰ ਵਰਕਰ ਲੱਖਾ ਸਿਧਾਣਾ 'ਤੇ ਹੋਏ ਕਾਤਲਾਨਾ ਹਮਲੇ ਨੂੰ ਰਾਜਨੀਤਿਕ ਹਮਲਾ ਕਰਾਰ ਦਿੰਦਿਆਂ ਲਾਏ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਐਨੇ ਬੇਵੱਸ ਹੋ ਚੁੱਕੇ ਹਨ ਕਿ ਉਹ ਸੂਬੇ ਦੀ ਭੰਗ ਹੋਈ ਅਮਨ ਸ਼ਾਂਤੀ ਨੂੰ ਕਾਇਮ ਕਰਨ ਲਈ ਕੋਈ ਸਖਤ ਫੈਸਲਾ ਵੀ ਨਹੀਂ ਲੈ ਸਕਦੇ। ਉਹ ਪਾਰਟੀ ਦੀ ਜਿੱਤ ਲਈ ਕਿਸੇ ਦੀ ਵੀ ਬਲੀ ਦੇ ਜਾਂ ਲੈ ਸਕਦੇ ਹਨ ਕਿਉਂਕਿ ਉਹਨਾਂ ਨੂੰ ਸਿਰਫ ਪਾਰਟੀ ਦੀ ਜਿੱਤ ਲਈ ਪਿਆਰ ਹੈ ਨਾ ਕਿ ਪੰਜਾਬ ਦੀ ਖਤਮ ਹੋਈ ਖੁਸ਼ਹਾਲੀ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ। 

ਉਹਨਾਂ ਆਪਣੇ ਚਚੇਰੇ ਭਰਾ ਸੁਖਬੀਰ ਬਾਦਲ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਵੀ ਇੱਕੋ ਏਜੰਡਾ ਵਿਰੋਧੀ ਲੀਡਰਾਂ ਨੂੰ ਸਿਆਸਤ ਵਿੱਚੋਂ ਖਤਮ ਕਰਨਾ ਹੈ, ਜਿਸ ਕਰਕੇ ਪੰਜਾਬ ਵਿੱਚ ਅੱਜ ਪੁਲਿਸ ਨਾਮ ਦੀ ਵੀ ਕੋਈ ਚੀਜ਼ ਨਾ ਰਹਿਕੇ ਪੁਲਿਸ ਵੀ ਸ਼੍ਰੋਮਣੀ ਅਕਾਲੀ ਦਲ ਦਾ 'ਵਿੰਗ' ਬਣਕੇ ਰਹਿ ਗਈ ਹੈ ਤੇ ਗੁੰਡਾ ਅਨਸਰ ਬੇਖੌਫ ਹੋਕੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। 

ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ''ਪੰਜਾਬ ਵਾਸੀਆਂ ਨੇ ਤੁਹਾਨੂੰ 50 ਸਾਲ ਬਰਦਾਸ਼ਤ ਕੀਤਾ, ਪੰਜ ਵਾਰ ਮੁੱਖ ਮੰਤਰੀ ਬਣਨ ਦਾ ਮਾਣ ਬਖਸ਼ਿਆ ਤੇ ਹੁਣ ਤੁਹਾਡਾ ਅੰਤ ਆ ਗਿਆ ਹੈ ਤੇ ਤੁਸੀਂ ਜਾਣਾ ਹੈ ਤੇ ਪੰਜਾਬੀ ਉਮੀਦ ਕਰਦੇ ਹਨ ਕਿ ਜਾਣ ਤੋਂ ਪਹਿਲਾਂ ਪੰਜਾਬ ਨੂੰ ਕੋਈ ਇਤਿਹਾਸਕ ਨਾਅਰਾ ਦੇ ਕੇ ਜਾਓਂਗੇ ਤੇ ਪੰਜਾਬੀ ਮੰਗ ਕਰਦੇ ਹਨ ਕਿ ਪੁਲਿਸ ਨੂੰ 'ਰਾਜਨੀਤਿਕਾਂ ਤੋਂ ਮੁਕਤ' ਕਰਨ ਦਾ ਇਤਿਹਾਸਕ ਫੈਸਲਾ ਕਰ ਦਿਓ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ ਕਿਉਂਕਿ ਤੁਸੀਂ ਹਰ ਚੀਜ਼ ਨੂੰ ਸਿਆਸਤ ਨਾਲ ਜੋੜ ਕੇ ਦੇਖਦੇ ਹੋ''। 

ਉਹਨਾਂ ਕਿਹਾ ਕਿ ਸੱਤਾ ਗਠਬੰਧਨ ਦੀ ਸਿਆਸਤ ਐਨੀ ਗਿਰ ਚੁੱਕੀ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੀ ਸਿੱਖੀ ਦਾ ਪ੍ਰਚਾਰ ਕਰਨ ਦੀ ਬਜਾਏ ਪੀ.ਪੀ.ਪੀ. ਦੇ ਵਰਕਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਕਹਿ ਰਹੇ ਹਨ ਤੇ ਜੋ ਇਸ ਗੱਲ ਦਾ ਵਿਰੋਧ ਕਰਦਾ ਹੈ ਉਹਨਾ ਨੂੰ ਨਜਾਇਜ਼ ਪਰਚਿਆਂ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਹੇ ਹਨ। 



Archive

RECENT STORIES