Posted on June 24th, 2014

ਗੁਰਾਇਆ- ਪ੍ਰਵਾਸੀ ਲਾੜੀ ਵੱਲੋਂ ਇਥੋਂ ਦੇ ਨੌਜਵਾਨ ਨਾਲ ਠੱਗੀ ਮਾਰਨ ਦਾ ਸਮਾਚਾਰ ਮਿਲਿਆ ਹੈ। ਇਕਬਾਲ ਸਿੰਘ ਪੁੱਤਰ ਸੰਸਾਰ ਸਿੰਘ ਵਾਸੀ ਗੁਰਾਇਆ ਨੇ ਕਿਹਾ ਕਿ ਉਸ ਨੇ ਆਪਣੇ ਲੜਕੇ ਪ੍ਰਭਜੀਤ ਸਿੰਘ ਦੀ ਸ਼ਾਦੀ 19 ਮਾਰਚ 2012 ਨੂੰ ਬਲਜਿੰਦਰ ਕੌਰ ਪੁੱਤਰੀ ਲਖਵੀਰ ਸਿੰਘ ਵਾਸੀ ਪਿੰਡ ਲੱਲੀਆਂ ਹਾਲ ਵਾਸੀ ਕੈਨੇਡਾ ਨਾਲ ਕੀਤੀ ਸੀ। ਅਸੀਂ ਲੜਕੀ ਤੇ ਉਸ ਦੇ ਪਰਵਾਰ ਨੂੰ ਗਹਿਣੇ ਪਾਏ ਸਨ, ਜੋ ਕੈਨੇਡਾ ਏਅਰਪੋਰਟ ‘ਤੇ ਕਸਟਮ ਅਧਿਕਾਰੀਆਂ ਨੇ ਫੜ ਲਏ ਸਨ। ਲੜਕੀ ਦੇ ਪਿਤਾ ਨੇ ਦੂਤਘਰ ਨੂੰ ਦੇਣ ਲਈ 10 ਲੱਖ ਰੁਪਏ ਸਾਡੇ ਤੋਂ ਲਏ ਕਿ ਕੰਮ ਜਲਦੀ ਬਣ ਜਾਵੇਗਾ। ਵਿਆਹ ਦੀ ਰਜਿਸਟਰੇਸ਼ਨ ਚਾਰ ਅਪ੍ਰੈਲ 2012 ਨੂੰ ਹੋਈ ਅਤੇ ਫਿਰ ਦਸ ਲੱਖ ਰੁਪਏ ਸਾਡੇ ਕੋਲ ਆ ਗਏ। ਅਸੀਂ ਆਪਣੇ ਲੜਕੇ ਦੀ ਖੁਸ਼ੀ ਲਈ ਲੱਖਾਂ ਰੁਪਏ ਦੇ ਗਹਿਣੇ ਤੇ ਖਰੀਦਦਾਰੀ ਕਰਵਾ ਕੇ ਲੜਕੀ ਬਲਜਿੰਦਰ ਕੌਰ ਤੇ ਉਸ ਪਤੀ ਨੂੰ ਦਿੱਤੀ।
ਫਿਰ ਲੜਕੀ ਨੇ ਮੇਰੇ ਲੜਕੇ ਨੂੰ ਫੋਨ ‘ਤੇ ਦੱਸਿਆ ਕਿ ਮੇਰੀ ਜ਼ਬਰਦਸਤੀ ਸ਼ਾਦੀ ਕੀਤੀ ਗਈ ਹੈ, ਮੈਂ ਕਿਸੇ ਹੋਰ ਲੜਕੇ ਨਾਲ ਪਿਆਰ ਕਰਦੀ ਸੀ ਤੇ ਉਸੇ ਨਾਲ ਵਿਆਹ ਕਰਵਾਉਣਾ ਹੈ। ਜਨਵਰੀ 2013 ਵਿੱਚ ਲੜਕੀ ਦੇ ਭਰਾ ਮਲਵਿੰਦਰ ਸਿੰਘ ਤੇ ਪਿਤਾ ਲਖਵੀਰ ਸਿੰਘ ਭਾਰਤ ਆਏ ਤੇ ਜ਼ਮੀਨ ਬਲਜਿੰਦਰ ਕੌਰ ਦੇ ਨਾਮ ਕਰਵਾਉਣ ਦੀ ਮੰਗ ਕੀਤੀ। ਮੇਰਾ ਲੜਕਾ ਡਰਦਾ ਦੁਬਈ ਚਲਾ ਗਿਆ ਹੈ, ਜੋ ਉਥੇ ਧੱਕੇ ਖਾ ਰਿਹਾ ਹੈ ਅਤੇ ਇਹ ਹੁਣ ਵੀ ਤਿੰਨ ਲੱਖ ਮੰਗ ਰਹੇ ਹਨ। ਉਨ੍ਹਾਂ ਐਸ ਐਸ ਪੀ ਜਲੰਧਰ ਨੂੰ ਇਸ ਸਬੰਧੀ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਸੀ, ਜੋ ਦਰਖਾਸਤ ਐਂਟੀ ਫਰਾਡ ਜਲੰਧਰ ਕੋਲ ਜਾਂਚ ਅਧੀਨ ਹੈ। ਉਨ੍ਹਾਂ ਕਿਹਾ ਕਿ ਉਕਤ ਲੋਕ ਮੇਰੇ ਅਤੇ ਮੇਰੇ ਪੁੱਤਰ ਖਿਲਾਫ ਐਨ ਆਰ ਆਈ ਥਾਣੇ ਵਿੱਚ ਵੀ ਸ਼ਿਕਾਇਤਾਂ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਦੋਸ਼ੀਆਂ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਜਾਵੇ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026