Posted on June 22nd, 2014

ਪਟਿਆਲਾ- ਸਾਬਕਾ ਡੀ ਐਸ ਪੀ ਜਗਦੀਸ਼ ਭੋਲਾ ਦੇ ਡਰੱਗ ਰੈਕੇਟ ਵਿੱਚ ਗੋਰਾਇਆ ਦੇ ਅਕਾਲੀ ਨੇਤਾ ਚੂਨੀ ਲਾਲ ਗਾਬਾ ਨੂੰ ਵੀ ਪਟਿਆਲਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਗਾਬਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਨਾਭਾ ਜੇਲ ਭੇਜ ਦਿੱਤਾ ਗਿਆ ਹੈ। ਗਾਬਾ ਦਾ ਵਿਚਕਾਰਲਾ ਬੇਟਾ ਗੁਰਜੀਤ ਸਿੰਘ ਉਰਫ ਮੋਨੂੰ ਵੀ ਸ਼ਨੀਵਾਰ ਪੁਲਸ ਨੇ ਫੜ ਲਿਆ ਸੀ ਤੇ ਹੁਣ ਉਹ ਵੀ ਪੁਲਸ ਰਿਮਾਂਡ ‘ਤੇ ਭੇਜਿਆ ਗਿਆ ਹੈ।
ਪਟਿਆਲਾ ਪੁਲਸ ਦੇ ਐਸ ਪੀ (ਡੀ) ਜਸਕਰਨ ਸਿੰਘ ਤੇਜਾ ਦਾ ਕਹਿਣਾ ਹੈ ਕਿ ਨਸ਼ੀਲੀ ਦਵਾਈਆਂ ਬਣਾਉਣ ਵਾਲੀ ਗਗਰੇਟ ਦੀ ਦਵਾ ਫੈਕਟਰੀ ਵਿੱਚ ਗਾਬਾ ਪਾਰਟਨਰ ਸੀ, ਇਸ ਲਈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਗਾਬਾ ਤੋਂ ਪੁੱਛਗਿੱਛ ਕਰ ਚੁੱਕੀ ਹੈ ਤੇ ਉਸ ਦੀ ਦੱਸੀ ਗਈ ਜਾਣਕਾਰੀ ‘ਤੇ ਜਾਂਚ ਚੱਲ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਵੀ ਚੂਨੀ ਲਾਲ ਗਾਬਾ ਅਤੇ ਉਸ ਦੇ ਵੱਡੇ ਬੇਟੇ ਗੁਰਮੇਜ ਗਾਬਾ ਨੂੰ ਜਾਂਚ ਵਿੱਚ ਸ਼ਾਮਲ ਕਰ ਚੁੱਕੀ ਹੈ। ਦਮਨਬੀਰ ਫਿਲੌਰ ਦੇ 24 ਜੂਨ ਨੂੰ ਪੇਸ਼ ਹੋਣ ਦੀ ਚਰਚਾ ਚੱਲ ਰਹੀ ਹੈ।
ਗਾਬਾ ਦੀ ਗ੍ਰਿਫਤਾਰੀ ਦੇ ਬਾਰੇ ਕਿਸੇ ਦੀ ਪਤਾ ਨਾ ਚਲੇ, ਇਸ ਲਈ ਗੋਰਾਇਆ ਵਿੱਚ ਗਾਬਾ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਗਾਬਾ ਦੀ ਗ੍ਰਿਫਤਾਰੀ ਉਸ ਦੇ ਪਰਵਾਰ ਨੇ ਛੁਪਾ ਕੇ ਰੱਖੀ ਹੈ। ਗਾਬਾ ਦੇ ਘਰ ਵਾਲੇ ਕਹਿ ਰਹੇ ਸਨ ਕਿ ਮੋਨੂੰ ਦੀ ਤਬੀਅਤ ਖਰਾਬ ਹੋ ਗਈ ਸੀ, ਇਸ ਲਈ ਉਨ੍ਹਾਂ ਨੂੰ ਲੁਧਿਆਣਾ ਡੀ ਐਮ ਸੀ ਹਸਪਤਾਲ ਦਾਖਲ ਕਰਾਉਣਾ ਪਿਆ। ਹਕੀਕਤ ਇਹ ਹੈ ਕਿ ਗਾਬਾ ਹਸਪਤਾਲ ਵਿੱਚ ਨਹੀਂ, ਬਲਕਿ ਉਸ ਦਾ ਨਵਾਂ ਟਿਕਾਣਾ ਨਾਭਾ ਜੇਲ ਹੈ। ਗਾਬਾ ਨੂੰ ਪਟਿਆਲਾ ਪੁਲਸ ਨੇ ਘਰੋਂ ਫੜਿਆ ਸੀ। ਪੁਲਸ 19 ਜੂਨ ਨੂੰ ਗਾਬਾ ਦੇ ਬੇਟੇ ਮੋਨੂ ਦੀ ਗ੍ਰਿਫਤਾਰੀ ਦੇ ਬਾਅਦ ਘਰ ਆ ਗਈ ਸੀ। ਉਸ ਨੂੰ ਉਸੇ ਦਿਨ ਗਾਬਾ ਨੇ ਖੁਦ ਦੇ ਬਿਮਾਰ ਹੋਣ ਦੀ ਗੱਲ ਕਹੀ ਗਈ, ਪਰ ਪੁਲਸ ਉਸ ਨੂੰ ਦੂਸਰੇ ਦਿਨ ਚੁੱਕ ਕੇ ਲੈ ਗਈ। ਗਾਬਾ ਕਹਿੰਦਾ ਰਿਹਾ ਹੈ ਕਿ ਉਹ ਬਿਮਾਰ ਹੈ, ਪਰ ਪੁਲਸ ਨਹੀਂ ਸੀ ਮੰਨੀ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026