Posted on June 20th, 2014

ਬਰੈਂਪਟਨ (ਰੇਡੀਓ ਧਮਾਲ ):- ਪਿਛਲੇ ਦਿਨੀਂ 26 ਸਾਲ ਦੇ ਬਰੈਂਪਟਨ-ਵਾਸੀ ਟਰੱਕ ਡਰਾਈਵਰ ਰਣਬੀਰ ਸਿੰਘ ਸੰਧਾਵਾਲੀਆ ਦੀ ਹਾਈ-ਵੇਅ 11/17 ‘ਤੇ ਜਾਂਦਿਆਂ ਥੰਡਰ-ਬੇਅ ਤੋਂ ਤਕਰੀਬਨ 50 ਕਿਲੋ ਮੀਟਰ ਦੂਰ ਸ਼ਹਿਰ ਦੇ ਪੂਰਬ ਵਾਲੇ ਪਾਸੇ ਸਾਹਮਣੇ ਆਉਂਦੇ ਇਕ ਹੋਰ ਟਰੱਕ ਨਾਲ ਟੱਕਰ ਹੋ ਜਾਣ ਕਰਕੇ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਇਸ ਭਿਆਨਕ ਹਾਦਸੇ ਵਿਚ ਉਸ ਦੇ ਨਾਲ ਦਾ ਡਰਾਈਵਰ ਅਤੇ ਦੂਸਰੇ ਟਰੱਕ ਦਾ ਡਰਾਈਵਰ ਵੀ ਮੌਕੇ ‘ਤੇ ਹੀ ਮਾਰੇ ਗਏ। ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਤੋਂ ਬਾਦ ਦੋਵੇਂ ਹੀ ਟਰੱਕ ਭਿਆਨਕ ਅੱਗ ਦੀਆਂ ਲੱਪਟਾਂ ਵਿਚ ਆ ਗਏ ਤੇ ਡਰਾਈਵਰਾਂ ਸਮੇਤ ਸੜ ਕੇ ਸੁਆਹ ਹੋ ਗਏ। ਇਹ ਬਦ-ਕਿਸਮਤ ਹਾਦਸਾ ਰਾਤ ਦੇ 12.40 ਵਜੇ ਵਾਪਰਿਆ ਜੋ ਤਿੰਨਾਂ ਲਈ ਜਾਨ-ਲੇਵਾ ਸਾਬਤ ਹੋਇਆ।
ਪੁਲੀਸ ਦੇ ਦੱਸਣ ਅਨੁਸਾਰ ਇਸ ਦੋ-ਲੇਨ ਹਾਈਵੇਅ 11/17 ‘ਤੇ ਰਣਬੀਰ ਸਿੰਘ ਆਪਣੇ ਇਕ ਹੋਰ ਸਾਥੀ ਡਰਾਈਵਰ ਨਾਲ ਪੂਰਬ ਵੱਲ ਨੂੰ ਜਾ ਰਿਹਾ ਸੀ ਜਦੋਂ ਕਿ ਸਾਹਮਣੇ ਵਾਲੇ ਪਾਸਿਉਂ ਆ ਰਿਹਾ ਇਕ ਹੋਰ ਟਰੱਕ ਉਸ ਲੇਨ ਵਿਚ ਆ ਕੇ ਉਸ ਦੇ ਟਰੱਕ ਨਾਲ ਆ ਟਕਰਾਇਆ। ਹਾਦਸੇ ਤੋਂ ਤੁਰੰਤ ਬਾਦ ਦੋਹਾਂ ਟਰੱਕਾਂ ਨੂੰ ਭਿਆਨਕ ਅੱਗ ਲੱਗ ਗਈ ਤੇ ਕੋਈ ਵੀ ਡਰਾਈਵਰ ਆਪਣਾ ਬਚਾਅ ਨਾ ਕਰ ਸਕਿਆ।
ਇਥੇ ਇਹ ਦੱਸਿਆ ਜਾਂਦਾ ਹੈ ਕਿ ਰਣਬੀਰ ਸਿੰਘ 19 ਸਾਲ ਦੀ ਉਮਰ ‘ਚ 2007 ਵਿਚ ਕੈਨੇਡਾ ਆਇਆ ਤੇ 2011 ਵਿਚ ਉਸ ਦਾ ਵਿਆਹ ਲਖਵਿੰਦਰ ਕੌਰ ਨਾਲ ਹੋਇਆ। ਅਜੇ ਦੋ ਸਾਲ ਪਹਿਲਾਂ ਹੀ ਉਸ ਨੇ ਟਰੱਕ ਚਲਾਉਣਾ ਸ਼ੁਰੂ ਕੀਤਾ ਸੀ। ਉਹ ਆਪਣੇ ਪਿੱਛੇ
ਅਭਾਗੀ-ਪਤਨੀ ਤੇ ਦੋ-ਸਾਲਾ ਪੁੱਤਰ ਸੁੱਖਜੋਤ ਛੱਡ ਗਿਆ ਹੈ। ਉਸ ਦੇ ਸ਼ੁਭ-ਚਿੰਤਕਾਂ ਨੇ
ਉਸ ਦੀ ਪਤਨੀ ਤੇ ਬੇਟੇ ਦੀ ਸਹਾਇਤਾ ਲਈ ਇਕ ਟਰੱਸਟ ਕਾਇਮ ਕੀਤਾ ਹੈ ਜਿਸ ਦੇ ਤਿੰਨ ਮੈਂਬਰ ਜਗਦੀਪ ਸੰਧੂ, ਸੁਰਜੀਤ ਸੰਧੂ, ਨਵਰੀਤ ਸੰਧੂ ਹਨ ਤੇ ਚੌਥਾ ਰਣਬੀਰ ਸਿੰਘ ਸੰਧਾਵਾਲੀਆ ਦਾ ਦੋ-ਸਾਲਾ ਬੇਟਾ ਸੁੱਖਜੋਤ ਸੰਧਾਵਾਲੀਆ ਹੈ।
ਟਰੱਸਟ ਦਾ ਅਕਾਊਂਟ ਟੀ.ਡੀ. ਕੈਨੇਡਾ ਟਰੱਸਟ ਦੀ ਬਰਾਂਚ ਨੰਬਟ 11792 ਵਿਚ ਖਾਤਾ ਨੰਬਰ 6210171 ਹੇਠ ਖੋਲ੍ਹ ਦਿੱਤਾ ਗਿਆ ਹੈ। ਦਾਨੀ-ਸੱਜਣਾਂ ਨੂੰ ਪੀੜਤ ਪ੍ਰੀਵਾਰ ਦੀ ਆਰਥਿਕ ਮਦਦ ਲਈ ਅਪੀਲ ਕੀਤੀ ਜਾਂਦੀ ਹੈ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026