Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ ਨੇ ਡੇਰਾ ਪ੍ਰੇਮੀਆਂ ਦੀ ਨਾਮ ਚਰਚਾ 'ਚ ਭਰੀ ਹਾਜ਼ਰੀ

Posted on May 16th, 2013

ਗਿਦੜਬਾਹਾ- ਸ੍ਰੀ ਅਕਾਲ ਤਖਤ ਸਾਹਿਬ ਤੋ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸਿੱਖ ਹੈ, ਉਹ ਕਿਸੇ ਦੇਹਧਾਰੀ ਗੁਰੂ ਦੇ ਡੇਰੇ ਜਾਂ ਨਾਮ ਚਰਚਾ ਆਦਿ ਵਿੱਚ ਨਹੀਂ ਜਾਵੇਗਾ ਪਰ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਕਮੇਟੀ ਦੇ ਮੈਂਬਰ ਨਵਤੇਜ ਸਿੰਘ ਕਾਉਣੀ ਵਲੋਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬੇਮੁਖ ਹੋ ਕੇ ਫਿਰ ਪਿੰਡ ਭੁੱਲਰ (ਜਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਖੇ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀਆਂ ਵੱਲੋਂ ਕਰਵਾਈ ਨਾਮ ਚਰਚਾ ਵਿਚ ਉਨਾਂ ਨੇ ਪੂਰਾ ਸਮਾਂ ਹਾਜ਼ਰੀ ਭਰੀ ਅਤੇ ਪ੍ਰੇਮੀਆਂ ਵੱਲੋਂ ਪ੍ਰਸ਼ਾਦ ਬਿਸਕੁਟ ਵੀ ਲੈ ਕੇ ਖਾਧੇ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਜਗਦੇਵ ਸਿੰਘ ਭੁੱਲਰ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੁਕਤਸਰ ਵੀ ਮੌਜੂਦ ਸਨ। 

ਆਮ ਲੋਕਾਂ ਵਿਚ ਚਰਚਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਮੈਂਬਰ ਖੁਦ ਅਤੇ ਸੀਨੀਅਰ ਆਕਾਲੀ ਆਗੂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪ੍ਰਵਾਹ ਨਹੀਂ ਕਰਦੇ ਤਾਂ ਆਮ ਸਿੱਖ ਕਿਸ ਤਰ੍ਹਾਂ ਕਰਨਗੇ? ਸਤਾਨਕ ਸਿੱਖਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਉਹ ਇਹੋ ਜਿਹੇ ਆਪ ਮੁਹਾਰੇ ਹੋਏ ਮੈਂਬਰ ਨੂੰ ਦੁਬਾਰਾ ਅਕਾਲ ਤਖਤ 'ਤੇ ਬੁਲਾ ਕੇ ਉਨਾਂ ਨੂੰ ਮੈਂਬਰੀ ਤੋਂ ਲਾਂਭੇ ਕਰਨ ਅਤੇ ਉਨਾਂ ਦੀ ਥਾਂ ਕੋਈ ਨਵਾਂ ਅਮ੍ਰਿੰਤਧਾਰੀ ਸਿੰਘ ਮੈਂਬਰ ਬਣਾਇਆ ਜਾਵੇ। 



Archive

RECENT STORIES