Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਿਧਾਇਕ ਪੀਟਰ ਸੰਧੂ 'ਤੇ ਗ਼ਲਤ ਹਲਫੀਆ ਬਿਆਨ ਦੇਣ ਦੇ ਦੋਸ਼

Posted on May 16th, 2013

<p><h3>ਐਡਮਿੰਟਨ ਮਾਈਨਿੰਗ ਤੋਂ ਵਿਧਾਇਕ ਪੀਟਰ ਸੰਧੂ </h3></p>

ਐਡਮਿੰਟਨ (ਵਤਨਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਅਲਬਰਟਾ ਸੂਬੇ ਵਿਚ ਮੌਜੂਦਾ ਟੋਰੀ ਸਰਕਾਰ ਦੇ ਐਡਮਿੰਟਨ ਮਾਈਨਿੰਗ ਤੋਂ ਵਿਧਾਇਕ ਪੀਟਰ ਸੰਧੂ ਵੱਲੋਂਇਕ ਹਲਫ਼ੀਆ ਬਿਆਨ ਵਿਚ ਗ਼ਲਤ ਜਾਣਕਾਰੀ ਦੇਣ ਸਬੰਧੀ ਸਥਾਨਿਕ ਇੰਗਲਿਸ਼ ਮੀਡੀਏ ਨੇ ਵਿਵਾਦ ਖੜ੍ਹਾ ਕਰ ਦਿੱਤਾ | ਮੀਡੀਏ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਵਿਧਾਇਕ ਸੰਧੂ ਨੇ ਕਿਹਾ ਕਿ ਇਹ ਹਲਫੀਆ ਬਿਆਨ ਮੇਰੀ ਨਿੱਜੀ ਕੰਸਟਰੱਕਸ਼ਨ ਕੰਪਨੀ ਨਾਲ ਸੰਬੰਧਿਤ ਹੈ ਜਿਸ ਵਿਚ ਲਿਖੀਆਂ ਗਈਆਂ ਤਰੀਕਾਂ ਗ਼ਲਤੀ ਨਾਲ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਮੀਡੀਏ ਵੱਲੋਂਲਗਾਏ ਦੋਸ਼ਾਂ ਦੀ ਐਥਿਕ ਕਮਿਸ਼ਨ ਤੋਂ ਜਾਂਚ ਕਰਾਉਣ ਲਈ ਉਨ੍ਹਾਂ ਖੁਦ ਕਮਿਸ਼ਨਰ ਨੀਲ ਵੈਕਰਸਨ ਨੂੰ ਲਿਖਤੀ ਅਰਜ਼ੀ ਦਿੱਤੀ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ | 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਹਲਫੀਆ ਬਿਆਨ ਵਿਚ ਦਿੱਤੀਆਂ ਗਈਆਂ ਤਰੀਕਾਂ ਨੂੰ ਠੀਕ ਕਰਨ ਲਈ ਅਦਾਲਤ ਵਿਚ ਉਨ੍ਹਾਂ ਵੱਲੋਂ ਅਰਜ਼ੀ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਦੋਸ਼ ਸਰਕਾਰੀ ਗਬਨ, ਫੰਡਾਂ ਦੀ ਦੁਰਵਰਤੋਂ ਜਾਂ ਪਾਰਟੀ ਪ੍ਰਤੀ ਨਿਭਾਈਆਂਜਾ ਰਹੀਆਂ ਸੇਵਾਵਾਂ ਦੇ ਨਹੀਂ ਸਗੋਂ ਮੇਰੀ ਨਿੱਜੀ ਕੰਪਨੀ ਨਾਲ ਸੰਬੰਧਿਤ ਹਨ | ਇਸੇ ਕਰਕੇ ਸਰਕਾਰ ਮੇਰੀ ਡਟ ਕੇ ਹਮਾਇਤ ਕਰ ਰਹੀ ਹੈ |



Archive

RECENT STORIES