Posted on June 10th, 2014

27 ਜੂਨ ਨੂੰ ਰਿਲੀਜ਼ ਹੋਵੇਗੀ ਫ਼ਿਲਮ
ਜਲੰਧਰ- 'ਪੰਜਾਬ 1984' ਫ਼ਿਲਮ 1984 ਕਦੇ ਦੁਖਾਂਤ ਦੇ ਨਾਲ-ਨਾਲ ਪਰਵਾਰਕ ਝਮੇਲਿਆਂ, ਲੜਾਈ ਅਤੇ ਮੁਹੱਬਤ ਦੀ ਗੱਲ ਬਰਾਬਰ ਕਰਦੀ ਹੈ। ਫ਼ਿਲਮ ਵਿੱਚ ਭਾਰਤ-ਪਾਕਿਸਤਾਨ ਬਾਰਡਰ ਤੋਂ ਸਿਰਫ਼ ਇੱਕ ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਇੱਕ ਬੁੱਢੀ ਔਰਤ ਪਿਛਲੇ ਇੱਕ ਸਾਲ ਤੋਂ ਪੁਲਿਸ ਸਟੇਸ਼ਨ ਦੇ ਚੱਕਰ ਲਾ ਰਹੀ ਹੈ। ਉਸ ਦਾ ਪੂਰਾ ਦਿਨ ਪੁਲਿਸ ਸਟੇਸ਼ਨ ਸਾਹਮਣੇ ਬੈਠ ਕੇ ਬੀਤ ਜਾਂਦਾ ਹੈ। ਔਰਤ ਦਾ ਨਾਂਅ ਸਤਵੰਤ ਕੌਰ ਹੈ ਅਤੇ ਉਹ ਆਪਣੇ ਪੁੱਤ ਨੂੰ ਲੱਭ ਰਹੀ ਹੈ, ਜੋ ਇੱਕ ਦਿਨ ਖੇਤ ਕੰਮ ਕਰਨ ਗਿਆ ਸੀ ਤੇ ਫਿਰ ਵਾਪਸ ਘਰ ਨਹੀਂ ਆਇਆ। ਕਹਾਣੀ ਜਿਵੇਂ ਜਿਵੇਂ ਅੱਗੇ ਵਧਦੀ ਹੈ, ਦਰਸ਼ਕ ਦੀਆਂ ਅੱਖਾਂ ਵਿੱਚੋਂ ਅੱਥਰੂ ਆਪ ਮੁਹਾਰੇ ਟਪਕਣ ਲੱਗਦੇ ਹਨ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ 'ਪੰਜਾਬ 1984' ਫ਼ਿਲਮ, ਜੋ 27 ਜੂਨ ਨੂੰ ਦੇਸ਼ ਵਿਦੇਸ਼ ਵਿੱਚ ਰਿਲੀਜ਼ ਹੋ ਰਹੀ ਹੈ, ਦੇ ਨਾਇਕ ਦਿਲਜੀਤ ਦੋਸਾਂਝ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਫ਼ਿਲਮ ਦੇ ਪ੍ਰੋਡਿਊਸਰ ਗੁਣਬੀਰ ਸਿੰਘ ਸਿੱਧੂ, ਸਪੀਡ ਰਿਕਾਰਡਜ਼ ਤੋਂ ਸ੍ਰੀ ਦਿਨੇਸ਼ ਅਤੇ 'ਪਰਿੰਦੇ' ਤੋਂ ਮੈਡਮ ਪ੍ਰਭ ਹਾਜ਼ਰ ਸਨ।
ਦਿਲਜੀਤ ਦੋਸਾਂਝ ਨੇ ਦੱਸਿਆ ਕਿ ਇਹ ਮੇਰੀ ਸੁਪਨਿਆਂ ਦੀ ਫ਼ਿਲਮ ਹੈ ਤੇ ਇਸ 'ਤੇ ਜਿੰਨੀ ਮਿਹਨਤ ਅਨੁਰਾਗ ਸਿੰਘ ਨੇ ਬਤੌਰ ਡਾਇਰੈਕਟਰ ਕੀਤੀ ਹੈ, ਉਨੀ ਹੀ ਬਾਕੀ ਸਾਰੀ ਟੀਮ ਨੇ। ਫ਼ਿਲਮ ਵਿੱਚ ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਕਿਰਨ ਖੇਰ, ਪਵਨ ਮਲਹੋਤਰਾ, ਸੋਨਮ ਬਾਜਵਾ, ਅਰੁਣ ਬਾਲੀ, ਰਾਣਾ ਰਣਬੀਰ, ਮਾਨਵ ਵਿੱਜ ਅਤੇ ਵਿਸ਼ਵਾਸ ਕਿਨੀ ਨਜ਼ਰ ਆਉਣਗੇ। ਫ਼ਿਲਮ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਦ ਸਿੱਧੂ ਹਨ।
ਦਿਲਜੀਤ ਦੋਸਾਂਝ ਨੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਤੇ ਪਟਕਥਾ ਅਨੁਰਾਗ ਸਿੰਘ ਨੇ ਲਿਖੀ ਹੈ। ਫ਼ਿਲਮ ਦਾ ਸੰਗੀਤ 'ਸਪੀਡ ਰਿਕਾਡਰਜ਼' ਵੱਲੋਂ ਰਿਲੀਜ਼ ਕੀਤਾ ਗਿਆ ਹੈ ਤੇ ਦੋ ਗਾਣੇ ਹੁਣ ਤੱਕ ਰਿਲੀਜ਼ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਪਹਿਲਾ 'ਰੰਗਰੂਟ' ਤੇ ਦੂਜਾ 'ਚੰਨੋ' ਹੈ।
'ਸਪੀਡਕ ਰਿਕਾਰਡਜ਼' ਦੇ ਦਿਨੇਸ਼ ਨੇ ਕਿਹਾ ਕਿ ਫ਼ਿਲਮ ਦਾ ਸੰਗੀਤ ਬਹੁਤ ਲਾਜਵਾਬ ਹੈ, ਜਿਸ ਦਾ ਸੰਗੀਤ ਨਿੱਕ ਧੰਮੂ, ਜਤਿੰਦਰ ਸ਼ਾਹ ਅਤੇ ਗੁਰਮੋਹ ਨੇ ਤਿਆਰ ਕੀਤਾ ਹੈ। ਵੀਤ ਬਲਜੀਤ, ਰਣਜੋਧ, ਜਗਵੀਰ ਸੋਹੀ ਤੇ ਡਾ. ਤਜਿੰਦਰ ਹਰਜੀਤ ਨੇ ਗਾਣਿਆਂ ਦੇ ਬੋਲ ਲਿਖੇ ਹਨ। ਐਲਬਮ ਦਾ ਇੱਕ ਗੀਤ 'ਅੰਮੀ ਉਡੀਕਦੀ' ਦਿਲਜੀਤ ਨੇ ਖੁਦ ਲਿਖਿਆ ਹੈ।
ਫ਼ਿਲਮ ਦੇ ਪ੍ਰੋਡਿਊਸਰ ਗੁਣਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਫ਼ਿਲਮ ਮੇਰਾ ਡਰੀਮ ਪ੍ਰੋਜੈਕਟ ਹੈ। ਇਸ ਲਈ ਬਹੁਤ ਤਿਆਰੀ ਦੀ ਜ਼ਰੂਰਤ ਸੀ। ਕਹਾਣੀ 1984 ਦੀ ਹੈ, ਉਸ ਦੌਰ ਨੇ ਵੱਡੀ ਗਿਣਤੀ ਪਰਵਾਰਾਂ ਦਾ ਨੁਬਕਸਾਨ ਕੀਤਾ। ਇਸ ਲਈ ਬਹੁਤ ਖੋਜ ਕਰਨ ਮਗਰੋਂ ਅਸੀਂ ਫ਼ਿਲਮ ਬਣਾਉਣ ਦਾ ਫ਼ੈਸਲਾ ਲਿਆ। ਕਿਰਨ ਖੇਰ ਨੂੰ ਇਸ ਤਰ੍ਹਾਂ ਦੇ ਨਾਨ ਗਲੈਮਰਜ਼ ਰੋਲ 'ਚ ਲੋਕ ਬਹੁਤ ਪਸੰਦ ਕਰਨਗੇ। ਬਾਲੀਵੁੱਡ ਵਿੱਚ ਉਨ੍ਹਾਂ ਨੇ ਜਿੰਨੇ ਵੀ ਰੋਲ ਕੀਤੇ ਨੇ, ਇਹ ਕਿਰਦਾਰ ਉਨ੍ਹਾਂ ਨਾਲੋਂ ਬਿਲਕੁਲ ਅਲੱਗ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026