Posted on May 29th, 2014

ਜਲੰਧਰ (ਮੇਜਰ ਸਿੰਘ)- ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਨਕੋਦਰ 'ਚ ਸਥਿਤ ਡੇਰਾ ਬਾਪੂ ਲਾਲ ਬਾਦਸ਼ਾਹ ਦੀ ਗੱਦੀ ਤੋਂ ਨਵਿਰਤ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਸ਼ਰਧਾਲੂ ਵਜੋਂ ਡੇਰੇ ਵੱਲੋਂ ਕੀਤੇ ਜਾਂਦੇ ਚੰਗੇ ਕੰਮਾਂ 'ਚ ਪੂਰੀ ਸ਼ਰਧਾ ਰੱਖਣਗੇ | ਉਨ੍ਹਾਂ ਕਿਹਾ ਕਿ ਡੇਰਾ ਲਾਲ ਬਾਦਸ਼ਾਹ ਦੇ ਵਿਕਾਸ ਲਈ ਉਨ੍ਹਾਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਤੇ ਉਥੇ ਆਰੰਭੇ ਪ੍ਰਾਜੈਕਟ ਲਗਭਗ ਮੁਕੰਮਲ ਹੋ ਗਏ ਹਨ ਤੇ ਹੁਣ ਅਗਲੇ ਕੰਮ ਖੁਦ ਕਮੇਟੀ ਨੇਪਰੇ ਚਾੜ੍ਹੇਗੀ |
ਗੱਲਬਾਤ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਲੰਬੇ ਸਮੇਂ ਤੋਂ ਉਨ੍ਹਾਂ ਦਾ ਸੁਪਨਾ ਸੀ ਕਿ ਮਨੁੱਖਤਾ ਤੇ ਭਾਈਚਾਰੇ ਅਤੇ ਅਮਨ ਲਈ ਸੂਫ਼ੀ ਕੇਂਦਰ ਸਥਾਪਤ ਕੀਤਾ ਜਾਵੇ | ਇਹ ਕੇਂਦਰ ਜਿਥੇ ਨਵੀਂ ਪੀੜ੍ਹੀ ਨੂੰ ਸੰਗੀਤਕ ਤੇ ਸੂਫ਼ੀ ਵਿੱਦਿਆ ਦੇਣ ਦਾ ਸਾਧਨ ਬਣੇ, ਉਥੇ ਨਸ਼ਿਆਂ ਖਿਲਾਫ਼ ਮੁਹਿੰਮ ਵੀ ਲਾਮਬੰਦ ਕਰੇ | ਉਨ੍ਹਾਂ ਦੱਸਿਆ ਕਿ ਨਕੋਦਰ ਲਾਗੇ ਪਿੰਡ ਗੋਹੀਰ 'ਚ ਪੰਜ ਪੀਰ ਦਰਗਾਹ ਵਿਖੇ 29 ਮਈ ਨੂੰ ਨਵੇਂ ਸੂਫ਼ੀ ਸੈਂਟਰ ਦਾ ਆਗਾਜ਼ ਕੀਤਾ ਜਾ ਰਿਹਾ ਹੈ | ਸੂਫ਼ੀ ਸੈਂਟਰ ਦੀ ਇਮਾਰਤ ਬਣ ਚੁੱਕੀ ਹੈ ਤੇ ਪਿੰਡ ਦੀ ਪੰਚਾਇਤ ਤੇ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਦਾ ਆਰੰਭ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਹ ਖੁਦ ਇਸ ਕੇਂਦਰ ਨੂੰ ਆਪਣਾ ਸਾਰਾ ਸਮਾਂ ਸਮਰਪਿਤ ਕਰਨਗੇ | ਹੰਸ ਨੇ ਕੇਂਦਰ ਮੋਦੀ 'ਚ ਸਰਕਾਰ ਬਣਨ ਦਾ ਸੁਆਗਤ ਕੀਤਾ ਅਤੇ ਬਠਿੰਡਾ ਤੋਂ ਚੋਣ ਜਿੱਤ ਕੇ ਮੰਤਰੀ ਬਣੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਉਹ ਸਿਆਸਤ 'ਚ ਪਹਿਲਾਂ ਵਾਂਗ ਹੀ ਆਪਣੀ ਸਰਗਰਮੀ ਜਾਰੀ ਰੱਖਣਗੇ ਅਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਅਨੁਸਾਰ ਕੰਮ ਕਰਨਗੇ | ਪਿਛਲੇ ਸਾਲਾਂ 'ਚ ਸਿਆਸਤ 'ਚ ਆਉਣ ਬਾਰੇ ਨਮੋਸ਼ੀ ਭਰੀਆਂ ਗੱਲਾਂ ਕਰਨ ਬਾਰੇ ਉਨ੍ਹਾਂ ਕਿਹਾ ਕਿ ਉਹ ਚੋਣ ਹਾਰਨ ਬਾਅਦ ਕੁਝ ਮਾਯੂਸ ਹੋ ਗਏ ਸਨ ਤੇ ਉਸ ਸਮੇਂ ਹੀ ਅਜਿਹੀਆਂ ਗੱਲਾਂ ਕੀਤੀਆਂ ਸਨ | ਇਸ ਮੌਕੇ ਵਿਜੇ ਧੰਮੀ, ਪ੍ਰਸ਼ੋਤਮ ਲਾਲ ਬਿੱਟੂ ਅਤੇ ਕਮਲ ਪਹਿਲਵਾਨ ਵੀ ਹਾਜ਼ਰ ਸਨ |

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026