Posted on May 19th, 2014

ਲੰਡਨ ਵਿਖੇ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਚੜਦੀ ਕਲਾ ਲਈ ਹੋਇਆ ਵਿਸ਼ਾਲ ਸਮਾਗਮ
ਲੰਡਨ- ''ਰੁੱਤਾਂ ਕੁਦਰਤ ਨੂੰ ਭੁੱਲਣ ਤੇ ਭੁੱਲ ਜਾਵਣ ਰੁੱਤ ਯੋਧਿਆਂ ਦੀ ਸਿੱਖ ਨਹੀਂ ਭੁੱਲਦਾ ਹੈ, ਜਿੰਨਾ ਛਾਂਗਿਆ ਉੱਨਾ ਹੀ ਵਧਿਆ ਹੈ, ਇਹ ਬੂਟਾ ਦਸਮੇਸ਼ ਦੀ ਕੁੱਲ ਦਾ ਹੈ" ਦੇ ਕਥਨ ਅਨੁਸਾਰ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸਤਿਕਾਰਯੋਗ ਸੰਤ ਜਨਰੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸਿੱਖ ਸੰਘਰਸ਼ ਦੇ ਨਾਇਕ ਭਾਈ ਜਗਤਾਰ ਸਿੰਘ ਹਾਵਾਰਾ ਦੇ ਜਨਮ ਦਿਨ 'ਤੇ ਦੇਸ਼ ਵਿਦੇਸ਼ ਦੀਆਂ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਚੜ੍ਹਦੀ ਕਲਾ, ਬੰਦ ਖਲਾਸੀ ਲਈ ਅਰਦਾਸ ਦਿਵਸ ਸਮਾਗਮ 17 ਮਈ ਦਿਨ ਸ਼ਨਿਚਰਵਾਰ ਨੂੰ ਕੀਤਾ ਗਿਆ। ਇਹ ਸਮਾਗਮ ਗੁਰਦਵਾਰਾ ਦਸਮੇਸ਼ ਦਰਬਾਰ ਰੋਜ਼ਬਰੀ ਐਵੇਨਿਊ, ਈਸਟਹੈਮ ਲੰਡਨ ਵਿਖੇ ਕਰਵਾਇਆ ਗਿਆ।
ਭਾਈ ਜਗਤਾਰ ਸਿੰਘ ਹਾਵਾਰਾ ਦੇ ਜਨਮ ਦਿਨ ਅਤੇ ਜੇਹਲਾਂ ਵਿੱਚ ਬੰਦ ਸਮੂਹ ਸਿੰਘਾਂ ਦੀ ਚੜ੍ਹਦੀ ਕਲਾ ਬੰਦ ਖਲਾਸੀ ਨੂੰ ਸਮਰਪਿਤ ਅਰੰਭ ਕੀਤੇ ਸਹਿਜ ਪਾਠ ਦੇ ਭੋਗ ਦੀ ਸਮਾਪਤੀ ਉਪਰੰਤ ਵਿਸ਼ੇਸ਼ ਦੀਵਾਨ ਸਜਾਇਆ ਗਿਆ, ਜਿਸ ਵਿੱਚ ਪੰਥਕ ਆਗੂਆਂ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਜੇਹਲਾਂ ਵਿੱਚ ਬੰਦ ਸਿੰਘਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
ਸਮਾਗਮ ਦੀ ਅਰੰਭਤਾ ਕਰਦਿਆਂ ਯੂਨਾਈਟਿਡ ਖਾਲਸਾ ਦਲ ਯੂ ਕੇ ਦੇ ਜਨਰਲ ਸਕੱਤਰ ਸ. ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਿੱਖ ਜਗਤ ਨੂੰ ਭਾਈ ਜਗਤਾਰ ਸਿੰਘ ਹਵਾਰਾ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਅਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ ਕਰਨ ਵਾਲੇ ਸਮੂਹ ਸਿੱਖਾਂ ਦਾ ਸਿੱਖ ਕੌਮ ਨੂੰ ਸਾਥ ਦੇਣ ਲਈ ਆਖਿਆ। ਭਾਰਤ ਦੀ ਪਾਰਲੀਮੈਂਟ ਦੇ ਤਾਜ਼ਾ ਚੋਣ ਨਤੀਜਿਆਂ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਹਿੰਦੂ, ਹਿੰਦੀ, ਹਿੰਦੋਸਤਾਨ ਦੇ ਮੁੱਦਈ ਮੁਤੱਸਵੀ ਲੋਕ ਹਿੰਦੂਤਵੀ ਏਜੰਡੇ ਤੇ ਇੱਕ ਮੱਤ ਹਨ, ਪਰ ਬਹੁਗਿਣਤੀ ਡਿਕਟੇਟਰਸ਼ਿੱਪ ਦੀਆਂ ਗੁਲਾਮ ਕੌਮਾਂ ਵਿੱਚੋਂ ਸਿੱਖ ਕੌਮ ਦੀ ਅਜ਼ਾਦੀ ਦਾ ਸੰਘਰਸ਼ ਕਰਨ ਵਾਲੇ ਪਾਟੋਧਾੜ ਹੋ ਰਹੇ ਰਹੇ ਹਨ, ਜੋ ਕਿ ਬਹੁਤ ਹੀ ਚਿੰਤਾਜਨਕ ਵਰਤਾਰਾ ਹੈ।
ਵੱਖ ਵੱਖ ਬੁਲਾਰਿਆਂ ਵਲੋਂ ਖਾਲਿਸਤਾਨ ਪ੍ਰਤੀ ਸੁਹਿਰਦ ਸਮੂਹ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਨੂੰ ਆਪਣੇ ਕੌਮੀ ਦੁਸ਼ਮਣ ਵਲ ਸੇਧਤ ਰਹਿਣ ਦੀ ਅਪੀਲ ਕੀਤੀ ਗਈ। ਭਾਈ ਜਗਤਾਰ ਸਿੰਘ ਹਵਾਰਾ ਦੀ ਭੈਣ ਬੀਬੀ ਪੁਸ਼ਪਿੰਦਰ ਕੌਰ ਨੂੰ ''ਪੰਥ ਦੀ ਭੈਣ" ਦਾ ਖਿਤਾਬ ਦਿੰਦਿਆਂ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਹਰਜਿੰਦਰ ਸਿੰਘ, ਯੂਨਾਈਟਿਡ ਖਾਲਸਾ ਦਲ ਯੂ ਕੇ ਵਲੋਂ ਭਾਈ ਨਿਰਮਲ ਸਿੰਘ ਸੰਧੂ, ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਭਾਈ ਤਰਸੇਮ ਸਿੰਘ ਦਿਉਲ ਅਤੇ ਅਖੰਡ ਕੀਰਤਨੀ ਜਥਾ ਯੂ ਕੇ ਵਲੋਂ ਭਾਈ ਬਲਵੀਰ ਸਿੰਘ ਜਥੇਦਾਰ ਨੇਂ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਅਤੇ ਸਿੱਖ ਸੰਗਤਾਂ ਦੋਵੇਂ ਹੱਥ ਖੜੇ ਕਰਕੇ ਜੈਕਾਰਿਆਂ ਦੀ ਗੂੰਜ ਨਾਲ ਇਸ ਨੂੰ ਪ੍ਰਵਾਨਗੀ ਦਿੱਤੀ।
ਇਸ ਵਿਸ਼ੇਸ਼ ਸਮਾਗਮ ਨੂੰ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਡਾਕਟਰ ਗੁਰਦੀਪ ਸਿੰਘ ਜਗਬੀਰ, ਭਾਈ ਜਗਤਾਰ ਸਿੰਘ ਹਾਵਾਰਾ ਦੀ ਭੈਣ ਬੀਬੀ ਪੁਸ਼ਪਿੰਦਰ ਕੌਰ, ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਸ. ਚਰਨਜੀਤ ਸਿੰਘ ਸੁੱਜੋਂ, ਬ੍ਰਿਟਿਸ਼ ਸਿੱਖ ਕੌਂਸਲ ਦੇ ਜਨਰਲ ਸਕੱਤਰ ਸ. ਤਰਸੇਮ ਸਿੰਘ ਦਿਉਲ, ਅਖੰਡ ਕੀਰਤਨੀ ਜਥੇ ਦੇ ਭਾਈ ਬਲਵੀਰ ਸਿੰਘ ਜਥੇਦਾਰ,ਭਾਈ ਬਲਵੀਰ ਸਿੰਘ ਬੈਂਸ ਸਿੱਖ ਆਰਗੇਨਾਈਜ਼ੇਸ਼ਨ ਪ੍ਰਿਜ਼ਨਰ ਵੈਲਫੇਅਰ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾਤਾ ਭਾਈ ਅਮਰਜੀਤ ਸਿੰਘ ਖਾਲੜਾ, ਭਾਈ ਸੇਵਾ ਸਿੰਘ ਲੱਲੀ, ਭਾਈ ਕੁਲਵੰਤ ਸਿੰਘ ਹੇਅਰ ਨੇ ਸੰਬੋਧਨ ਕੀਤਾ।
ਪੰਥਕ ਸਫਾਂ ਵਿੱਚ ਲੰਬੇ ਸਮੇਂ ਤੋਂ ਸੇਵਾ ਨਿਭਾਅ ਰਹੇ ਜਥੇਦਾਰ ਜੋਗਾ ਸਿੰਘ ਵਲੋਂ ਭੇਜਿਆ ਗਿਆ ਸੁਨੇਹਾ ਸੰਗਤਾਂ ਨਾਲ ਸਾਂਝਾ ਕੀਤਾ ਗਿਅ । ਭਾਈ ਜਗਤਾਰ ਸਿੰਘ ਹਵਾਰਾ ਦੇ ਜੀਜਾ ਭਾਈ ਹਰਪ੍ਰੀਤ ਸਿੰਘ ਰਾਣਾ ਅਤੇ ਸ਼ਹੀਦ ਭਾਈ ਮੱਘਰ ਸਿੰਘ ਉਰਫ ਭਾਈ ਨਿਸ਼ਾਨ ਸਿੰਘ ਪਿੰਡ ਭੈਣੀ ਦੇ ਭਤੀਜੇ ਭਾਈ ਗੁਰਭੇਜ ਸਿੰਘ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜੇਹਲਾਂ ਵਿੱਚ ਬੰਦ ਸਮੂਹ ਸਿੰਘਾਂ ਦੀ ਚੜਦੀ ਕਲਾ ਅਤੇ ਬੰਦ ਖਲਾਸੀ ਲਈ ਸ਼ੁੱਭ ਕਾਮਨਾਵਾਂ ਅਤੇ ਵਿਚਾਰਾਂ ਕੀਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ,ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਬਖਸ਼ੀਸ਼ ਸਿੰਘ ਬਾਬਾ, ਭਾਈ ਦਇਆ ਸਿੰਘ ਲਾਹੌਰੀਆ, ਭਾਈ ਕੁਲਬੀਰ ਸਿੰਘ ਬੜਾਪਿੰਡ ਮੁਖੀ ਅਕਾਲੀ ਦਲ ਪੰਚ ਪ੍ਰਧਾਨੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਨਰਾਇਣ ਸਿੰਘ ਚੌੜਾ, ਭਾਈ ਪਾਲ ਸਿੰਘ ਫਰਾਂਸ ਵਰਗੇ ਸੈਂਕੜੇ ਸਿੰਘ ਭਾਰਤ ਦੀਆਂ ਵੱਖ ਵੱਖ ਜੇਹਲਾਂ ਵਿੱਚ ਬੰਦ ਹਨ, ਜਿਹਨਾਂ ਵਿੱਚ ਕਈ ਅਜਿਹੇ ਹਨ, ਜਿਹਨਾਂ ਨੂੰ ਵੱਖ ਵੱਖ ਅਦਾਲਤਾਂ ਵਲੋਂ ਉਮਰ ਕੈਦ ਦੀ ਸਜਾ ਸੁਣਾਈ ਜਾ ਚੁੱਕੀ ਹੈ ਪਰ ਉਹ ਉਮਰ ਕੈਦ ਨਾਲੋਂ ਵੀ ਵੱਧ ਸਮਾਂ ਜੇਹਲਾਂ ਵਿੱਚ ਕੱਟ ਚੁੱਕੇ ਹਨ, ਪ੍ਰਸਾਸ਼ਨ ਉਹਨਾਂ ਦੀ ਰਿਹਾਈ ਨਹੀ ਕਰ ਰਿਹਾ ਕਿਉਂ ਕਿ ਉਹ ਸਿੱਖ ਹਨ ਅਤੇ ਸਿੱਖ ਕੌਮ ਦੀ ਅਜ਼ਾਦੀ ਲਈ ਉਹ ਸੰਘਰਸ਼ਸ਼ੀਲ ਰਹੇ ਹਨ। ਉਹਨਾਂ ਸਮੂਹ ਸਿੰਘਾਂ ਦੀ ਰਿਹਾਈ ਦਾ ਮੁੱਦਾ ਅਤੇ ਅਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਯਤਨਸ਼ੀਲ ਹੋਣਾ ਸਿੱਖ ਕੌਮ ਲਈ ਬੇਹੱਦ ਜਰੂਰੀ ਹੈ।
ਸਮਾਗਮ ਦੀ ਸਮਾਪਤੀ ਤੋਂ ਬਾਅਦ ਭਾਈ ਸੁਖਵਿੰਦਰ ਸਿੰਘ ਖਾਲਸਾ ਵਲੋਂ ਭਾਈ ਜਗਤਾਰ ਸਿੰਘ ਹਾਵਾਰਾ ਅਤੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਾਲੀਆਂ ਟੀ ਸ਼ਰਟਾਂ ਗੁਰਦਵਾਰਾ ਸਾਹਿਬ ਦੇ ਬਾਹਰ ਖੜੋ ਕੇ ਵੱਡੀ ਪੱਧਰ 'ਤੇ ਮੁਫਤ ਵੰਡੀਆਂ ਗਈਆਂ। ਇਸ ਸਮਾਗਮ ਵਿੱਚ ਖਾਲਸਈ ਬਾਣੇ ਵਿੱਚ ਤਿਆਰ ਬਰ ਤਿਆਰ ਸਿੱਖ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ, ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਕੌਮੀ ਯੋਧਿਆਂ ਪ੍ਰਤੀ ਅਥਾਹ ਪਿਆਰ ਅਤੇ ਸਤਿਕਾਰ ਦੀ ਭਾਵਨਾ ਰੱਖਦੇ ਹਨ। ਵੱਖ ਵੱਖ ਬੁਲਾਰਿਆਂ ਨੇ ਸਿੱਖ ਆਰਗੇਨਾਈਜ਼ੇਸ਼ਨ ਪ੍ਰਿਜ਼ਨਰ ਵੈਲਫੇਅਰ ਵਲੋਂ ਬੰਦੀ ਸਿੰਘਾਂ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਗਈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026