Posted on May 19th, 2014

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ)- ਸਾਲ 2008 ਦੇ ਬਹੁਚਰਚਿਤ ਪੂਹਲਾ ਕਤਲ ਕਾਂਡ ਦਾ ਫੈਸਲਾ ਸੁਣਾਉਂਦਿਆਂ ਜਿਲ੍ਹਾ ਅਤੇ ਸ਼ੈਸਨ ਜੱਜ ਅੰਮ੍ਰਿਤਸਰ ਨੇ ਇਸ ਕੇਸ ਦੇ ਕਥਿਤ ਦੋਸ਼ੀਆਂ ਭਾਈ ਹਰਚੰਦ ਸਿੰਘ ਮਾੜੀ ਕੰਬੋਕੇ ਅਤੇ ਨਵਤੇਜ ਸਿੰਘ ਗੁਗੂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਜਿਲ੍ਹਾ ਸ਼ੈਸ਼ਨ ਜੱਜ ਦਾ ਫੈਸਲਾ ਸੁਨਣ ਲਈ ਅਦਾਲਤ ਦੇ ਬਾਹਰ ਹਰਚੰਦ ਸਿੰਘ ਮਾੜੀ ਕੰਬੋਕੇ ਅਤੇ ਨਵਤੇਜ ਸਿੰਘ ਗੁਗੂ ਦੇ ਪਰਿਵਾਰਕ ਜੀਆਂ ਤੋਂ ਇਲਾਵਾ ਦਲ ਖਾਲਸਾ ਦੇ ਭਾਈ ਸਰਬਜੀਤ ਸਿੰਘ ਘੁਮਾਣ, ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਡਾ:ਸ਼ਰਨਜੀਤ ਸਿੰਘ ਰਟੌਲ, ਦਮਦਮੀ ਟਕਸਾਲ ਦੇ ਰਾਗੀ ਭਾਈ ਬਲਜੀਤ ਸਿੰਘ, ਭਾਈ ਦਿਲਬਾਗ ਸਿੰਘ ਨਾਗੋਕੇ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕਾ ਇਕਾਈ ਦੇ ਨੁਮਾਇੰਦੇ ਭਾਈ ਪਪਲਪ੍ਰੀਤ ਸਿੰਘ, ਭਾਈ ਨਵਦੀਪ ਸਿੰਘ, ਭਾਈ ਰਣਜੀਤ ਸਿੰਘ, ਭਾਈ ਸਿਮਰਨਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਹਰਬੀਰ ਸਿੰਘ ਸੰਧੂ, ਭਾਈ ਜਰਨੈਲ ਸਿੰਘ ਸਖੀਰਾ, ਸਤਪਾਲ ਸਿੰਘ ਕੋਟ ਖਾਲਸਾ, ਕੁਲਵੰਤ ਸਿੰਘ ਕੋਟਲਾ, ਬੀਬੀ ਕੁਲਵੰਤ ਕੌਰ ਕੋਟ ਖਾਲਸਾ ਅਤੇ ਭਾਈ ਪ੍ਰਤਾਪ ਸਿੰਘ ਫੌਜੀ ਮੌਜੂਦ ਸਨ। ਜਿਉਂ ਹੀ ਅਦਾਲਤ ਵਲੋਂ ਅਵਾਜ਼ ਪੈਣ 'ਤੇ ਭਾਈ ਕੰਬੋਕੇ ਤੇ ਗੁੱਗੂ ਨੂੰ ਸ਼ੈਸ਼ਨ ਜੱਜ ਸ. ਗੁਰਬੀਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਮਹਿਜ਼ ਤਿੰਨ ਮਿੰਟਾਂ ਵਿੱਚ ਮਾਨਯੋਗ ਜੱਜ ਨੇ ਦੋਹਾਂ ਸਿੰਘਾਂ ਨੂੰ ਬਾਇੱਜ਼ਤ ਬਰੀ ਕੀਤੇ ਜਾਣ ਦਾ ਫੈਸਲਾ ਸੁਣਾ ਦਿੱਤਾ। ਖੁਸ਼ੀ ਵਿੱਚ ਖੀਵੇ ਹੋਏ ਦੋਨਾਂ ਸਿੰਘਾਂ ਦੇ ਪਰਿਵਾਰਕ ਜੀਆਂ ਨੇ ਅਦਾਲਤ ਦੇ ਬਾਹਰ 'ਬੋਲੇ ਸੋ ਨਿਹਾਲ' ਦੇ ਅਕਾਸ਼ ਗੂੰਜਾਊ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਬਾਹਰ ਖੜੇ ਸਿੰਘਾਂ ਨੇ ਵੀ ਨਾਅਰਿਆਂ ਦਾ ਜਵਾਬ ਰਾਜ ਕਰੇਗਾ ਖਾਲਸਾ, ਪੰਥ ਕੀ ਜੀਤ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਦੇ ਨਾਅਰੇ ਲਗਾ ਕੇ ਦਿੱਤਾ।
ਜਿਉਂ ਹੀ ਭਾਈ ਨਵਤੇਜ ਸਿੰਘ ਤੇ ਭਾਈ ਹਰਚੰਦ ਸਿੰਘ ਅਦਾਲਤ ਵਿਚੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਸੋਨੇ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਦੋਨਾਂ ਸਿੰਘਾਂ ਨੇ ਬਾਰ ਬਾਰ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕੀਤਾ। ਉਨ੍ਹਾਂ ਸਮੁੱਚੀ ਸਿੱਖ ਕੌਮ ਦਾ ਧੰਨਵਾਦ ਕੀਤਾ ਕਿ ਕੌਮ ਨੇ ਹਰ ਔਖੇ ਸਮੇਂ ਬਾਂਹ ਫੜੀ ਤੇ ਹਰ ਸੰਭਵ ਮਦਦ ਕੀਤੀ। ਉਨ੍ਹਾਂ ਆਪਣੇ ਵਕੀਲ ਸ. ਜਸਬੀਰ ਸਿੰਘ ਘੁਮਣ ਦਾ ਵੀ ਧੰਨਵਾਦ ਕੀਤਾ, ਜਿਸਦੀ ਟੀਮ ਦੀ ਸਖਤ ਮਿਹਨਤ ਰੰਗ ਲਿਆਈ ਹੈ।
ਜਿਕਰਯੋਗ ਹੈ ਕਿ 28 ਅਗਸਤ 2008 ਨੂੰ ਕੇਂਦਰੀ ਜੇਲ੍ਹ ਵਿੱਚ ਬੰਦ ਨਿਹੰਗ ਅਜੀਤ ਸਿੰਘ ਪੂਹਲੇ ਨੂੰ ਡੀਜ਼ਲ ਪਾ ਕੇ ਅੱਗ ਲਾ ਦਿੱਤੀ ਸੀ, ਜਿਸਦੇ ਜ਼ਖਮ ਨਾ ਸਹਾਰਦਾ ਉਹ ਮਰ ਗਿਅਾ।

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026