Posted on May 13th, 2014

ਜਲੰਧਰ - ਪੰਜਾਬ ‘ਚ ਆਲੂਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸੰਘਾ ਕੋਲਡ ਸਟੋਰ ਦੇ ਮਾਲਕ ਗੁਰਦੀਪ ਸਿੰਘ ਸੰਘਾ, ਜੋ ਕਿ ਅਰਬਾਂਪਤੀ ਹੈ, ਦੀ 62 ਸਾਲਾ ਪਤਨੀ ਮਨਜੀਤ ਕੌਰ ਜਲੰਧਰ ਦੇ ਅਪਾਹਜ ਆਸ਼ਰਮ ‘ਚ ਰਹਿ ਰਹੀ ਹੈ। ਅਪਾਹਜ ਆਸ਼ਰਮ ‘ਚ ਮਨਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਵਿਆਹ 6 ਜੂਨ 1976 ਨੂੰ ਗੁਰਦੀਪ ਸਿੰਘ ਸੰਘਾ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਆਪਣੀ ਤਲਾਕਸ਼ੁਦਾ ਪਤਨੀ ਜਸਵੰਤ ਕੌਰ ਨਾਲ ਮੁੜ ਰਹਿਣ ਲੱਗ ਪਿਆ ਸੀ, ਜਿਸ ਕਾਰਨ ਉਹ ਵਾਪਸ ਆਪਣੇ ਮਾਪਿਆਂ ਦੇ ਘਰ ਰਹਿਣ ਲੱਗ ਪਈ। ਮਨਜੀਤ ਕੌਰ ਨੇ ਇਹ ਦਾਅਵਾ ਵੀ ਕੀਤਾ ਕਿ ਜਸਵੰਤ ਕੌਰ ਦੇ ਤਲਾਕ ਹੋਣ ਤੋਂ ਬਾਅਦ ਹੀ ਉਸ ਦਾ ਵਿਆਹ ਗੁਰਦੀਪ ਸਿੰਘ ਸੰਘਾ ਨਾਲ ਹੋਇਆ ਸੀ। ਕੁਝ ਸਮੇਂ ਬਾਅਦ ਉਸ ਨੂੰ ਇਸ ਗੱਲ ਦੀ ਭਿਣਕ ਪੈ ਗਈ ਸੀ ਕਿ ਉਸ ਦਾ ਪਤੀ ਆਪਣੀ ਪਹਿਲੀ ਪਤਨੀ ਜਸਵੰਤ ਕੌਰ ਦਾ ਤਲਾਕ ਰੱਦ ਕਰਵਾਉਣ ਦੇ ਯਤਨਾਂ ‘ਚ ਸੀ। ਜਸਵੰਤ ਕੌਰ ਉਸ ਦੀ ਕਾਨੂੰਨਨ ਪਤਨੀ ਨਹੀਂ ਸੀ ਰਹੀ। ਜਸਵੰਤ ਕੌਰ ਦੀ ਮੌਤ ਤੋਂ ਬਾਅਦ ਉਸ ਦਾ ਪਤੀ ਜਸਵੰਤ ਕੌਰ ਦੀ ਭੈਣ ਪ੍ਰੀਤਮ ਕੌਰ ਨਾਲ ਰਹਿਣ ਲੱਗ ਪਿਆ ਸੀ।
ਜ਼ਿਕਰਯੋਗ ਹੈ ਕਿ ਫੋਲੜੀਵਾਲ ਪਿੰਡ ਨੇੜਲੇ ਸੰਘਾ ਕੋਲਡ ਸਟੋਰ ਪੰਜਾਬ ਭਰ ਵਿਚ ਮਸ਼ਹੂਰ ਹੈ ਤੇ ਉਨ੍ਹਾਂ ਦੇ ਆਲੂ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਨੂੰ ਵੀ ਜਾਂਦੇ ਹਨ। ਸੰਘਾ ਫਾਰਮ ਹਾਊਸ ਵੱਲੋਂ ਦੋਆਬੇ ‘ਚ ਵੱਡੀ ਪੱਧਰ ‘ਤੇ ਆਲੂਆਂ ਦੀ ਖੇਤੀ ਕੀਤੀ ਜਾਂਦੀ ਹੈ। ਮਨਜੀਤ ਕੌਰ ਨੇ ਆਪਣੇ ਦੁੱਖਾਂ ਦੀ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਉਹ ਪਿੰਡ ਪਰਜੀਆਂ ਕਲਾਂ ਵਿਚ ਆਪਣੇ ਪਿਤਾ ਦੀ ਜੱਦੀ ਜਾਇਦਾਦ ‘ਚ ਬਣੇ ਘਰ ‘ਚ ਰਹਿ ਰਹੀ ਸੀ। ਦਸ ਮਹੀਨੇ ਪਹਿਲਾਂ ਘਰ ਵਿਚ ਡਿੱਗਣ ਨਾਲ ਉਸ ਦਾ ਚੂਲਾ ਟੁੱਟ ਗਿਆ ਸੀ। ਇਲਾਜ ਕਰਵਾਉਣ ਤੋਂ ਬਾਅਦ ਜਦੋਂ ਉਹ ਆਪਣੇ ਘਰ ਵਾਪਸ ਪਰਤੀ ਤਾਂ ਉਸ ਦੀ ਭਰਜਾਈ ਸੁਖਬੀਰ ਕੌਰ ਨੇ ਉਸ ਨੂੰ ਘਰ ਨਹੀਂ ਵੜਨ ਦਿੱਤਾ। ਮਨਜੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਵਿਚ ਹੀ ਕਿਸੇ ਹੋਰ ਜਾਣ-ਪਛਾਣ ਵਾਲੇ ਦੇ ਘਰ ਵਿਚ ਰਹਿਣ ਲੱਗ ਪਈ। 7-8 ਮਹੀਨੇ ਰਹਿਣ ਤੋਂ ਬਾਅਦ ਉਸਨੂੰ ਮਹਿਸੂਸ ਹੋਇਆ ਕਿ ਉਹ ਪਰਿਵਾਰ ‘ਤੇ ਬੋਝ ਬਣਦੀ ਜਾ ਰਹੀ ਹੈ ਤਾਂ ਉਸ ਨੇ ਜਲੰਧਰ ਦੇ ਅਪਾਹਜ ਆਸ਼ਰਮ ‘ਚ ਆਉਣ ਦਾ ਫੈਸਲਾ ਕਰ ਲਿਆ ਤੇ ਪਿਛਲੇ ਇਕ ਮਹੀਨੇ ਤੋਂ ਉਹ ਇਥੇ ਹੀ ਰਹਿ ਰਹੀ ਹੈ। ਮਨਜੀਤ ਕੌਰ ਨੇ ਦੱਸਿਆ ਕਿ ਉਸ ਦੀ ਕੋਈ ਔਲਾਦ ਨਹੀਂ ਹੈ ਤੇ ਜਿਹੜੇ ਵੀ ਪਰਿਵਾਰਕ ਮੈਂਬਰਾਂ ਦੇ ਬੱਚਿਆਂ ਦੀ ਉਸ ਨੇ ਮਦਦ ਵੀ ਕੀਤੀ ਸੀ ਉਹ ਵੀ ਉਸ ਨਾਲ ਅੱਖਾਂ ਨਹੀਂ ਮਿਲਾਉਂਦੇ।
ਪੰਜਾਬ ਕੋਲਡ ਸਟੋਰ ਦੇ ਮਾਲਕ ਗੁਰਦੀਪ ਸਿੰਘ ਸੰਘਾ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੋ-ਟੁਕ ਸ਼ਬਦਾਂ ਵਿਚ ਕਿਹਾ ਕਿ ਮਨਜੀਤ ਕੌਰ ਉਸ ਦੀ ਪਤਨੀ ਨਹੀਂ ਹੈ ਤੇ ਇਸ ਦਾ ਫੈਸਲਾ ਅਦਾਲਤ ਵੀ ਕਰ ਚੁੱਕੀ ਹੈ।
ਇਹ ਔਰਤ ਤਾਂ ਕੁਝ ਸਮਾਂ ਉਨ੍ਹਾਂ ਨਾਲ ਰਹੀ ਸੀ। ਉਹ ਮਨਜੀਤ ਕੌਰ ਨੂੰ ਅਦਾਲਤੀ ਸਮਝੌਤੇ ਦੌਰਾਨ ਪੈਸੇ ਦੇ ਚੁੱਕੇ ਹਨ ਤੇ ਉਸ ਦਾ ਜਾਇਦਾਦ ‘ਤੇ ਕੋਈ ਦਾਅਵਾ ਨਹੀਂ ਹੈ। ਉਸ ਦੀ ਕਾਨੂੰਨਨ ਪਤਨੀ ਪ੍ਰੀਤਮ ਕੌਰ ਹੈ।
- Tribune News Service, Chandigarh

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026