Posted on May 10th, 2014

ਨਵੀਂ ਦਿੱਲੀ- ਰਾਹੁਲ ਗਾਂਧੀ ਨੂੰ ਦਲਿਤਾਂ ਨਾਲ ਜੋੜ ਕੇ ਕੀਤੀ ਟਿੱਪਣੀ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਯੋਗਾ ਗੁਰੂ ਰਾਮਦੇਵ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਉਨ੍ਹਾਂ ਵਿਰੁੱਧ ਕਾਰਵਾਈ ਉਪਰ ਫਿਲਹਾਲ ਰੋਕ ਲਾ ਦਿੱਤੀ ਹੈ | ਰਾਮਦੇਵ ਨੇ ਕਿਹਾ ਸੀ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦਲਿਤਾਂ ਦੇ ਘਰਾਂ ਵਿਚ ਹਨੀਮੂਨ ਤੇ ਪਿਕਨਿਕ ਮਣਾਉਣ ਜਾਂਦਾ ਹੈ | ਉਨ੍ਹਾਂ ਦੀ ਇਸ ਟਿੱਪਣੀ ਕਾਰਨ ਦਲਿਤ ਭਾਈਚਾਰੇ ਵਿਚ ਵਿਆਪਕ ਰੋਸ ਫੈਲ ਗਿਆ ਹੈ ਤੇ ਦਲਿਤਾਂ ਵੱਲੋਂ ਦੇਸ਼ ਭਰ ਵਿਚ ਰਾਮਦੇਵ ਵਿਰੁੱਧ ਪ੍ਰਦਰਸ਼ਨ ਕੀਤੇ ਗਏ ਹਨ | ਸੁਪਰੀਮ ਕੋਰਟ ਨੇ ਰਾਮਦੇਵ ਨੂੰ ਝਾੜ ਪਾਉਂਦਿਆਂ ਕਿਹਾ ਕਿ ਉਹ ਸੋਚ ਸਮਝ ਕੇ ਬਿਆਨ ਦਿਆ ਕਰਨ | ਇਸ ਦੇ ਨਾਲ ਹੀ ਅਦਾਲਤ ਨੇ ਰਾਮਦੇਵ ਨੂੰ 10 ਲੱਖ ਰੁਪਏ ਜਮ੍ਹਾਂ ਕਰਵਾਉਣ ਦਾ ਵੀ ਆਦੇਸ਼ ਦਿੱਤਾ ਹੈ | ਮੁੱਖ ਜੱਜ ਆਰ.ਐਮ ਲੋਧਾ ਦੇ ਬੈਂਚ ਨੇ ਰਾਮਦੇਵ ਵਿਰੁੱਧ ਮਾਮਲੇ ਦਰਜ ਕਰਨ ਵਾਲੇ ਸਾਰੇ ਰਾਜਾਂ ਦੀ ਪੁਲਿਸ ਨੂੰ ਨੋਟਿਸ ਵੀ ਜਾਰੀ ਕੀਤੇ ਹਨ | ਰਾਮਦੇਵ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਬੇਨਤੀ ਕੀਤੀ ਹੈ ਕਿ ਉਸ ਦੀ ਹਨੀਮੂਨ ਸਬੰਧੀ ਟਿਪਣੀ ਨੂੰ ਲੈ ਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਦਰਜ ਮਾਮਲਿਆਂ ਨੂੰ ਇਕੱਠਿਆ ਕਰ ਦਿੱਤਾ ਜਾਵੇ ਤੇ ਉਸ ਵਿਰੁੱਧ ਕਿਸੇ ਵੀ ਤਰਾਂ ਦੀ ਕਾਰਵਾਈ ਉਪਰ ਰੋਕ ਲਾਉਣ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ | ਸੀਨੀਅਰ ਵਕੀਲ ਮੁਕੁਲ ਰੋਹਤਗੀ ਤੇ ਕੇਸ਼ਵ ਮੋਹਨ ਨੇ ਮਨੋਨੀਤ ਅਦਾਲਤ ਨੂੰ ਬੇਨਤੀ ਕੀਤੀ ਕਿ ਰਾਮਦੇਵ ਵਿਰੁੱਧ ਦੇਸ਼ ਭਰ ਵਿਚ ਦਰਜ ਮਾਮਲੇ ਇਕੱਠੇ ਕੀਤੇ ਜਾਣ ਤੇ ਉਨ੍ਹਾਂ ਦੀ ਸੁਣਵਾਈ ਲਖਨਊ ਜਾਂ ਹੋਰ ਕਿਤੇ ਵੀ ਇਕ ਥਾਂ 'ਤੇ ਕੀਤੀ ਜਾਵੇ | ਇਥੇ ਵਰਣਨਯੋਗ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਸਬੰਧੀ ਵੀ ਰਾਮਦੇਵ ਵਿਰੁੱਧ ਜਲੰਧਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ |
ਇਕ ਗ਼ੈਰ ਸਰਕਾਰੀ ਸੰਗਠਨ ਨੇ ਸਿਵਲ ਕੋਰਟ ਵਿਚ ਵਿਵਾਦਿਤ ਹਨੀਮੂਨ ਟਿੱਪਣੀ ਲਈ ਬਾਬਾ ਰਾਮਦੇਵ ਵਿਰੁੱਧ ਇਕ ਹਜ਼ਾਰ ਕਰੋੜ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ | ਗ਼ੈਰ ਸਰਕਾਰੀ ਸੰਗਠਨ ਅੰਬੇਦਕਰ ਕਾਰਵਾਂ ਦੇ ਪ੍ਰਧਾਨ ਰਤਨਾ ਵੋਰਾ ਨੇ ਸਿਵਲ ਕੋਰਟ ਵਿਚ ਇਕ ਅਰਜ਼ੀ ਦਰਜ ਕਰਵਾਉਂਦਿਆਂ ਕਿਹਾ ਕਿ ਰਾਮਦੇਵ ਨੇ ਦਲਿਤ ਭਾਈਚਾਰੇ ਤੇ ਵਿਸ਼ੇਸ਼ ਕਰਕੇ ਦਲਿਤ ਔਰਤਾਂ ਦਾ ਨਿਰਾਦਰ ਕੀਤਾ ਹੈ |

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026