Posted on May 8th, 2014

ਨਵੀਂ ਦਿੱਲੀ- ਭਾਰਤੀਆਂ ਵਲੋਂ ਸਵਿਸ ਬੈਂਕਾਂ 'ਚ ਰੱਖੇ ਕਥਿਤ ਗੈਰਕਾਨੂੰਨੀ ਪੈਸਿਆਂ ਬਾਰੇ ਜਾਣਕਾਰੀ ਦੇਣ ਲਈ ਭਾਰਤ ਵਲੋਂ ਦਬਾਅ ਵਧਾਏ ਜਾਣ ਪਿੱਛੋਂ ਸਵਿਟਜ਼ਰਲੈਂਡ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਭਾਰਤ ਦੀਆਂ ਉਨ੍ਹਾਂ ਬੇਨਤੀਆਂ 'ਤੇ ਹਾਂਪੱਖੀ ਹੁੰਗਾਰਾ ਨਹੀਂ ਭਰ ਸਕਦਾ ਜਿਹੜੀਆਂ ਦੋਪੱਖੀ ਕਰ ਸੰਧੀ ਦੇ ਘੇਰੇ ਤੋਂ ਬਾਹਰ ਹੈ। ਇਸ ਗੱਲ ਨੂੰ ਦੁਹਰਾਉਂਦਿਆਂ ਕਿ ਉਹ ਟੈਕਸ ਚੋਰੀ ਨਾਲ ਲੜਨ ਪ੍ਰਤੀ ਵਚਨਬੱਧ ਹੈ, ਸਵਿਟਜ਼ਰਲੈਂਡ ਨੇ ਇਹ ਵੀ ਕਿਹਾ ਕਿ ਦੋਵਾਂ ਰਾਸ਼ਟਰਾਂ ਨੂੰ ਆਪਣੀਆਂ ਕੌਮੀ ਤੇ ਅੰਤਰਰਾਸ਼ਟਰੀ ਵਚਨਬੱਧਤਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਵਿਸ ਸਰਕਾਰ ਨੇ ਤਾਜ਼ਾ ਹੁੰਗਾਰਾ ਵਿਤ ਮੰਤਰੀ ਪੀ ਚਿਦੰਬਰਮ ਵਲੋਂ ਲਿਖੇ ਹੋਰ ਪੱਤਰ ਦੇ ਜਵਾਬ ਵਿਚ ਦਿੱਤਾ ਹੈ। ਸ੍ਰੀ ਚਿਦੰਬਰਮ ਨੇ ਪੱਤਰ 'ਚ ਸਵਿਟਜ਼ਰਲੈਂਡ ਵਲੋਂ ਸਵਿਟਜ਼ਰਲੈਂਡ ਦੀਆਂ ਬੈਂਕਾਂ 'ਚ ਭਾਰਤੀਆਂ ਵਲੋਂ ਜਮ੍ਹਾਂ ਕਰਵਾਏ ਪੈਸਿਆਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਨ ਵਿਰੁੱਧ ਸਵਿਟਜ਼ਰਲੈਂਡ ਦੇ ਵਿਦੇਸ਼ੀ ਮੰਤਰੀ ਕੋਲ ਚਿੰਤਾ ਜ਼ਾਹਿਰ ਕੀਤੀ ਸੀ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026