Posted on May 3rd, 2014

ਨਵੀਂ ਦਿੱਲੀ- ਉਮਰ 'ਚ ਖ਼ਦ ਨਾਲੋਂ 24 ਸਾਲ ਛੋਟੀ ਟੀਵੀ ਪੱਤਰਕਾਰ ਅਮਿ੍ਰਤਾ ਰਾਏ ਨਾਲ ਸਬੰਧਾਂ ਦਾ ਖੁਲਾਸਾ ਕਰਨ ਵਾਲੇ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੂੰ ਆਪਣੇ ਹੀ ਪਰਿਵਾਰ 'ਚ ਅਜੀਬੋ-ਗ਼ਰੀਬ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ਵਿਚ ਦਿਗਵਿਜੇ ਦੇ ਛੋਟੇ ਭਰਾ ਲਕਸ਼ਮਣ ਨੇ ਆਪਣੀ ਪਤਨੀ ਦੇ ਦਿਹਾਂਤ ਤੋਂ ਬਾਅਦ 2002 'ਚ ਕਸ਼ਮੀਰੀ ਪੰਡਿਤ ਰੂਬੀਨਾ ਸ਼ਰਮਾ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਉਮਰ 'ਚ 13 ਸਾਲ ਦਾ ਅੰਤਰ ਸੀ ਅਤੇ ਇਸੇ ਦੇ ਆਧਾਰ 'ਤੇ ਦਿਗਵਿਜੇ ਸਿੰਘ ਨੇ ਭਰਾ ਦੇ ਦੂਸਰੇ ਵਿਆਹ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੂੰ ਇਸ ਗੱਲ 'ਤੇ ਵੀ ਇਤਰਾਜ਼ ਸੀ ਕਿ ਰੂਬੀਨਾ ਰਾਜਪੂਤ ਨਹੀਂ ਹੈ। ਹੁਣ ਰੂਬੀਨਾ ਸਵਾਲ ਕਰ ਰਹੀ ਹੈ ਕਿ ਕਾਂਗਰਸ ਜਨਰਲ ਸਕੱਤਰ ਖ਼ੁਦ ਤੋਂ ਏਨੀ ਛੋਟੀ ਅੌਰਤ ਨਾਲ ਕਿਵੇਂ ਵਿਆਹ ਕਰ ਸਕਦੇ ਹਨ?
ਇਕ ਅੰਗਰੇਜ਼ੀ ਵੈਬਸਾਈਟ ਨਾਲ ਗੱਲਬਾਤ ਦੌਰਾਨ ਰੂਬੀਨਾ ਨੇ ਕਿਹਾ ਕਿ ਉਸ ਵੇਲੇ ਮੁੱਦੇ 'ਤੇ ਕਾਫੀ ਵਿਅੰਗ ਕੀਤੇ ਗਏ। ਇਥੋਂ ਤਕ ਕਿ ਲਕਸ਼ਮਣ ਦੀ ਧੀ ਨੇ ਵੀ ਮੇਰਾ ਵਿਰੋਧ ਕੀਤਾ ਸੀ, ਜੋ ਮੇਰੇ ਨਾਲੋਂ 13 ਸਾਲ ਛੋਟੀ ਸੀ। ਉਸ ਨੂੰ ਮੇਰੇ ਖ਼ਿਲਾਫ਼ ਭੜਕਾਇਆ ਗਿਆ ਸੀ। ਹੁਣ 67 ਸਾਲਾ ਦਿਗਵਿਜੇ ਸਿੰਘ 43 ਸਾਲ ਦੀ ਅਮਿ੍ਰਤਾ ਨਾਲ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦੀਆਂ ਧੀਆਂ ਵੀ ਉਨ੍ਹਾਂ ਦੀ ਨਵੀਂ ਪਤਨੀ ਨਾਲੋਂ ਵੱਧ ਉਮਰ ਦੀਆਂ ਹੋਣਗੀਆਂ। ਪੇਸ਼ੇ ਵਜੋਂ ਕੈਂਸਰ ਕੌਂਸਲਰ ਰੂਬੀਨਾ ਸ਼ਰਮਾ ਮੂਲ ਰੂਪ ਤੋਂ ਸ੍ਰੀਨਗਰ ਦੀ ਰਹਿਣ ਵਾਲੀ ਹਨ। ਦਿਗਵਿਜੇ ਸਿੰਘ ਦੀ ਪਤਨੀ ਆਸ਼ਾ ਵਾਂਗ ਲਕਸ਼ਮਣ ਸਿੰਘ ਦੀ ਪਤਨੀ ਜਾਗਿ੍ਰਤੀ ਦੀ ਮੌਤ ਵੀ 5-6 ਸਾਲ ਕੈਂਸਰ ਨਾਲ ਜੂਝਣ ਮਗਰੋਂ ਹੀ ਹੋਈ ਸੀ। ਇਸ ਤੋਂ ਬਾਅਦ ਲਕਸ਼ਮਣ ਨੇ ਰੂਬੀਨਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ।
ਰੂਬੀਨਾ ਮੁਤਾਬਿਕ, ਉਨ੍ਹਾਂ ਨੇ ਲਕਸ਼ਮਣ ਸਿੰਘ ਨੂੰ ਪਤਨੀ ਦੀ ਸੇਵਾ ਕਰਦਿਆਂ ਵੇਖਿਆ ਸੀ। ਇਸ ਤੋਂ ਉਹ ਕਾਫੀ ਪ੍ਰਭਾਵਿਤ ਹੋਈ। ਕਾਬਿਲੇ ਗ਼ੌਰ ਹੈ ਕਿ ਦਿਗਵਿਜੇ ਸਿੰਘ ਨੇ ਬੀਤੇ ਬੁੱਧਵਾਰ ਨੂੰ ਟਵਿਟਰਤੇ ਐਲਾਨ ਕੀਤਾ ਸੀ ਕਿ ਉਹ ਛੇਤੀ ਹੀ ਟੀਵੀ ਪੱਤਰਕਾਰ ਅਮਿ੍ਰਤਾ ਰਾਏ ਨਾਲ ਵਿਆਹ ਕਰਨ ਵਾਲੇ ਹਨ। ਜਿਵੇਂ ਹੀ ਅਮਿ੍ਰਤਾ ਆਪਣੇ ਪਤੀ ਪ੍ਰੋਫੈਸਰ ਆਨੰਦ ਪ੍ਰਧਾਨ ਕੋਲੋਂ ਤਲਾਕ ਲੈ ਲਵੇਗੀ, ਉਹ ਆਪਣੇ ਸਬੰਧਾਂ ਨੂੰ ਰਸਮੀ ਰੂਪ ਦੇ ਦੇਣਗੇ। ਦਿਗਵਿਜੇ ਸਿੰਘ ਦੀਆਂ ਚਾਰ ਧੀਆਂ ਤੇ ਇਕ ਪੁੱਤਰ ਹੈ। ਕਾਂਗਰਸ ਨੇਤਾ ਲਕਸ਼ਮਣ ਸਿੰਘ ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਸੀਨੀਅਰ ਭਾਜਪਾ ਨੇਤਾ ਸੁਸ਼ਮਾ ਸਵਰਾਜ ਖ਼ਿਲਾਫ਼ ਚੋਣ ਮੈਦਾਨ 'ਚ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026